BREAKING NEWS
Search

ਮਨੁੱਖੀ ਸ਼ਕਲ ਵਰਗੇ ਬੱਚੇ ਨੂੰ ਬੱਕਰੀ ਨੇ ਦਿੱਤਾ ਜਨਮ ਫਿਰ ਪਿੰਡ ਵਾਲਿਆਂ ਨੇ ਕੀਤਾ ਇਹ ਕੰਮ

ਆਈ ਤਾਜਾ ਵੱਡੀ ਖਬਰ 

ਸਮਾਜ ਦੇ ਵਿੱਚ ਕੁਝ ਅਜਿਹੀਆ ਘਟਨਾਵਾਂ ਅਤੇ ਹਾਦਸੇ ਵਾਪਰਦੇ ਹਨ , ਜਿਨ੍ਹਾਂ ਤੇ ਯਕੀਨ ਕਰਨਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ । ਕਈ ਵਾਰ ਅੱਖੀਂ ਚੀਜ਼ ਦੇਖ ਕੇ ਵੀ ਬੰਦੇ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਕਰਦਾ । ਕਿਉਂਕਿ ਅਜਿਹੀਆਂ ਚੀਜ਼ਾਂ ਕੁਦਰਤ ਦੀਆਂ ਚੀਜ਼ਾਂ ਤੋਂ ਵੱਖਰੀਆਂ ਹੁੰਦੀਆਂ ਹਨ । ਹਰ ਰੋਜ਼ ਹੀ ਦੁਨੀਆਂ ਭਰ ਦੇ ਵੱਖੋ ਵੱਖਰੇ ਕੋਨਿਆਂ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ , ਜਿੱਥੇ ਕੁਝ ਅਜੀਬ ਘਟਨਾ ਵਾਪਰਦੀ ਹੈ ਤੇ ਉਸ ਘਟਨਾ ਦੀ ਚਾਰੇ ਪਾਸੇ ਚਰਚਾ ਛਿੜ ਜਾਂਦੀ ਹੈ । ਅਜਿਹਾ ਹੀ ਇੱਕ ਮਾਮਲਾ ਅਸਾਮ ਤੋਂ ਸਾਹਮਣੇ ਆਇਆ । ਜਿੱਥੇ ਅਸਾਮ ਦੇ ਕੱਛ ਜ਼ਿਲ੍ਹੇ ਤੋਂ ਸਭ ਨੂੰ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ।

ਜਿੱਥੇ ਕਿ ਇੱਕ ਪਾਲਤੂ ਬੱਕਰੀ ਨੇ ਇਨਸਾਨ ਵਰਗੇ ਬੱਚੇ ਨੂੰ ਜਨਮ ਦੇ ਦਿੱਤਾ ਹੈ । ਜਦੋਂ ਇਸ ਸੰਬੰਧੀ ਜਾਣਕਾਰੀ ਆਲੇ ਦੁਆਲੇ ਦੇ ਲੋਕਾਂ ਨੂੰ ਮਿਲੀ ਤਾਂ ਆਲੇ ਦੁਆਲੇ ਦੇ ਲੋਕਾਂ ਦੀ ਉਥੇ ਬੱਚੇ ਨੂੰ ਵੇਖਣ ਵਾਸਤੇ ਭੀੜ ਲੱਗ ਗਈ । ਦੱਸਿਆ ਗਿਆ ਹੈ ਕਿ ਇਸ ਬੱਕਰੀ ਦੇ ਬੱਚੇ ਦੀਆਂ ਦੋ ਲੱਤਾਂ ਤੇ ਕੰਨਾਂ ਤੋਂ ਇਲਾਵਾ ਬਾਕੀ ਸਾਰਾ ਸਰੀਰ ਮਨੁੱਖ ਵਰਗਾ ਲੱਗ ਰਿਹਾ ਸੀ । ਹਾਲਾਂਕਿ ਇਸ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਬੱਕਰੀ ਦੇ ਬੱਚੇ ਦੀ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਆਲੇ ਦੁਆਲੇ ਦੇ ਲੋਕਾਂ ਦੀ ਇਸ ਬੱਕਰੀ ਦੇ ਬੱਚੇ ਨੂੰ ਦੇਖਣ ਦੀ ਭਾਰੀ ਭੀੜ ਲਾਗੇ ਸੀ ਤੇ ਬਹੁਤ ਸਾਰੇ ਲੋਕ ਇਸ ਨੂੰ ਪ੍ਰਮਾਤਮਾ ਦਾ ਰੂਪ ਮੰਨ ਕੇ ਮੱਥਾ ਟੇਕਣਾ ਵੀ ਸ਼ੁਰੂ ਹੋ ਗਏ ਸਨ ।

ਉਸ ਦੀ ਤਸਵੀਰ ਵੀ ਸੋਸ਼ਲ ਮੀਡੀਆ ਤੇ ਉੱਪਰ ਖ਼ੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਜਿੱਥੇ ਵਿੱਚ ਬੱਕਰੀ ਦਾ ਇਨਸਾਨੀ ਰੂਪ ਬੱਚਾ ਸਾਫ਼ ਦਿਖਾਈ ਦੇ ਰਿਹਾ ਹੈ ਤੇ ਲੋਕ ਲਗਾਤਾਰ ਹੀ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਇਸ ਤਸਵੀਰ ਦੇ ਨੀਚੇ ਲਗਾਤਾਰ ਕੁਮੈਂਟ ਕਰ ਕੇ ਆਪਣੀ ਰਾਏ ਦੇ ਰਹੇ ਹਨ ।

ਉਥੇ ਇਸ ਮਾਮਲੇ ਸਬੰਧੀ ਜਦੋਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਜਦੋਂ ਇਸ ਪਾਲਤੂ ਬੱਕਰੀ ਦੇ ਬੱਚੇ ਦੇ ਜਨਮ ਬਾਰੇ ਪਤਾ ਲੱਗਿਆ ਤਾਂ ਉਹ ਸਾਰੇ ਹੈਰਾਨ ਹੋ ਗਏ , ਪਰ ਕੁਝ ਹੀ ਸਮੇਂ ਬਾਅਦ ਬੱਚੇ ਦੀ ਮੌਤ ਹੋ ਗਈ । ਜਿਸ ਨੂੰ ਕਿ ਪੂਰੇ ਰੀਤੀ ਰਿਵਾਜਾਂ ਦੇ ਨਾਲ ਦਫਨਾਇਆ ਗਿਆ ।



error: Content is protected !!