BREAKING NEWS
Search

ਮਜ਼ਦੂਰੀ ਕਰਨ ਨੂੰ ਮਜਬੂਰ ਰਾਸ਼ਟਰੀ ਹਾਕੀ ਖਿਡਾਰੀ ਤੇ CM ਮਾਨ ਨੇ ਦਿਖਾਈ ਦਰਿਆਦਿਲੀ, ਫੋਨ ਕਰ ਸਦਿਆ ਚੰਡੀਗੜ੍ਹ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿਚ ਬੇਰੁਜ਼ਗਾਰੀ ਦੇ ਕਾਰਨ ਜਿੱਥੇ ਬਹੁਤ ਸਾਰੇ ਨੌਜਵਾਨਾ ਵੱਲੋਂ ਆਪਣੇ ਦੇਸ਼ ਨੂੰ ਛੱਡ ਵਿਦੇਸ਼ਾਂ ਦਾ ਰੁਖ਼ ਕੀਤਾ ਜਾ ਰਿਹਾ ਹੈ। ਉਥੇ ਵੀ ਕਈ ਮਾਪਿਆਂ ਵੱਲੋਂ ਆਪਣੇ ਇਕਲੌਤੇ ਬੱਚਿਆਂ ਨੂੰ ਵੀ ਉਨ੍ਹਾਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਜੀਵਨ ਦੀ ਸਾਰੀ ਪੂੰਜੀ ਲਗਾ ਕੇ ਵਿਦੇਸ ਭੇਜ ਦਿਤਾ ਜਾਂਦਾ ਹੈ। ਜਿਸ ਤੋਂ ਬਾਅਦ ਉਨ੍ਹਾਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪਿਆਂ ਵੱਲੋਂ ਦਿਨ-ਰਾਤ ਦੁਆਵਾਂ ਵੀ ਕੀਤੀਆਂ ਜਾਂਦੀਆਂ ਹਨ। ਵਾਪਰਨ ਵਾਲੇ ਹਾਦਸਿਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਮਾਪਿਆਂ ਵੱਲੋਂ ਸਰਕਾਰਾਂ ਨੂੰ ਕੋਸਿਆ ਵੀ ਜਾਂਦਾ ਹੈ।

ਜਿੱਥੇ ਬਹੁਤ ਸਾਰੇ ਨੌਜਵਾਨਾਂ ਦੀ ਵਿਦੇਸ਼ਾਂ ਦੀ ਧਰਤੀ ਤੇ ਵਾਪਰਣ ਵਾਲੇ ਕਈ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਵੀ ਹੋ ਜਾਂਦੀ ਹੈ ਤੇ ਸਭ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਪੰਜਾਬ ਸਰਕਾਰ ਵੱਲੋਂ ਜਿਥੇ ਘਰ ਘਰ ਰੁਜਗਾਰ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਸਰਕਾਰ ਵੱਲੋਂ ਹੁਣ ਤੱਕ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਹੁਇਆ ਕਰਵਾ ਦਿੱਤੇ ਗਏ ਹਨ। ਹੁਣ ਮਜ਼ਦੂਰੀ ਕਰਨ ਨੂੰ ਮਜ਼ਬੂਰ ਰਾਸ਼ਟਰੀ ਹਾਕੀ ਖਿਡਾਰੀ ਤੇ CM ਮਾਨ ਨੇ ਦਰਿਆਦਿਲੀ ਦਿਖਾਈ ਹੈ,ਜਿਸ ਨੂੰ ਫੋਨ ਕਰਕੇ ਚੰਡੀਗੜ੍ਹ ਸੱਦਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਅਜਿਹੇ ਰਾਸ਼ਟਰੀ ਖਿਡਾਰੀ ਨੂੰ ਚੰਡੀਗੜ੍ਹ ਸੀਐਮ ਹਾਊਸ ਵਿੱਚ ਸੱਦਾ ਦਿਤਾ ਗਿਆ ਹੈ। ਜੋ ਹੁਣ ਤੱਕ ਪੰਜਾਬ ਵਾਸਤੇ ਰਾਸ਼ਟਰੀ ਪੱਧਰ ਤੇ 9 ਹਾਕੀ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ 5 ਸੋਨ ਤਗਮੇ ਜਿੱਤ ਚੁੱਕਾ ਹੈ।

ਇਸ ਰਾਸ਼ਟਰੀ ਹਾਕੀ ਖਿਡਾਰੀ ਪਰਮਜੀਤ ਸਿੰਘ ਦੀ ਪ੍ਰਤਿਭਾ ਨੂੰ ਦੇਖਦੇ ਹੋਏ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਤੇ ਉਸ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਹਾਸਲ ਕੀਤੀ ਗਈ ਹੈ ਅਤੇ ਉਸ ਨਾਲ ਗੱਲਬਾਤ ਕਰਨ ਲਈ ਇੱਕ ਫਰਵਰੀ ਨੂੰ CM ਹਾਊਸ ਵਿੱਚ ਮੁਲਾਕਾਤ ਕਰਨ ਦਾ ਸੱਦਾ ਦਿੱਤਾ ਗਿਆ ਹੈ। ਦੱਸ ਦਈਏ ਕਿ ਪਰਮਜੀਤ ਸਿੰਘ ਦੇ ਪਿਤਾ ਉੱਤਰ ਪ੍ਰਦੇਸ਼ ਤੋਂ ਆ ਕੇ ਪੰਜਾਬ ਵਿੱਚ ਵਸੇ ਹੋਏ ਹਨ ਅਤੇ ਪਰਮਜੀਤ ਸਿੰਘ ਦਾ ਜਨਮ ਪੰਜਾਬ ਦੇ ਫਰੀਦਕੋਟ ਵਿੱਚ ਹੋਇਆ ਹੈ।

ਉਸਦੇ ਪਿਤਾ ਜੀ ਜਿਥੇ ਫਰੀਦਕੋਟ ਸਰਕਾਰੀ ਬਲਜਿਦਰਾ ਕਾਲਜ ਵਿਚ ਮਾਲੀ ਦਾ ਕੰਮ ਕਰਦੇ ਹਨ। ਉਥੇ ਹੀ ਇਹ ਖਿਡਾਰੀ ਅਨਾਜ ਮੰਡੀ ਦੇ ਵਿਚ ਪੱਲੇਦਾਰੀ ਦਾ ਕੰਮ ਕਰਨ ਲਈ ਮਜਬੂਰ ਹੋ ਚੁੱਕਾ ਹੈ। ਜਿਸ ਨਾਲ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾ ਸਕੇ।



error: Content is protected !!