ਇਸ ਵਡੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਹੋ ਗਿਆ ਕਰੋਨਾ
ਚਾਈਨਾ ਤੋਂ ਆਇਆ ਕੋਰੋਨਾ ਦਿਨ ਪ੍ਰਤੀ ਦਿਨ ਘਾਤਕ ਹੁੰਦਾ ਜਾ ਰਿਹਾ ਹੈ ਜਿਸ ਦੀ ਲਪੇਟ ਵਿਚ ਦੁਨੀਆਂ ਦੀ ਵੱਡੀ ਅਬਾਦੀ ਆ ਗਈ ਹੈ ਜਿਸ ਵਿਚ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ ਅਜਿਹੀ ਹੀ ਇੱਕ ਖਬਰ ਹੁਣ ਆ ਰਹੀ ਹੈ। ਕੇ ਇਸ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਕੋਰੋਨਾ ਹੋ ਗਿਆ ਹੈ। ਜਿਸ ਨਾਲ ਸਾਰੇ ਦੇਸ਼ ਵਿਚ ਹਾਹਾਕਾਰ ਮੱਚ ਗਈ ਹੈ।
ਰੀਓ ਡੀ ਜਨੇਰਿਓ— ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਰੋਨਾ ਦੇ ਹਲਕੇ ਲੱਛਣ ਹਨ ਅਤੇ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਬੋਲਸੋਨਾਰੋ ਨੇ ਮਾਸਕ ਪਾ ਕੇ ਅਤੇ ਰਾਜਧਾਨੀ ਬ੍ਰਾਸੀਲੀਆ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ।
ਸ਼ੁਰੂਆਤੀ ਦਿਨਾਂ ‘ਚ ਬੋਲਸੋਨਾਰੋ ਨੇ ਕੋਰੋਨਾ ਵਾਇਰਸ ਨੂੰ ਇਕ ਆਮ ਫਲੂ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਮੈਂ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਇਆ ਤਾਂ ਮੈਂ ਇਸ ਮਾਮੂਲੀ ਫਲੂ ਕਾਰਨ ਹਿੰਮਤ ਨਹੀਂ ਹਾਰਾਂਗਾ। ਬ੍ਰਾਜ਼ੀਲ ਦੇ ਲੋਕਪ੍ਰਿਯ 65 ਸਾਲਾ ਬੋਲਸੋਨਾਰ ਕਈ ਵਾਰ ਬਿਨਾਂ ਕਿਸੇ ਮਾਸਕ ਦੇ ਅਕਸਰ ਸਮਰਥਕਾਂ ਨਾਲ ਹੱਥ ਮਿਲਾਉਦੇਂ ਅਤੇ ਭੀੜ ਨਾਲ ‘ਚ ਦਾਖ਼ਲ ਹੁੰਦੇ ਜਨਤਕ ਤੌਰ ‘ਤੇ ਦਿਖਾਈ ਦਿੰਦੇ ਸਨ। ਬੋਲਸੋਨਾਰ ਨੇ ਕਿਹਾ ਕਿ ਉਨ੍ਹਾਂ ਦਾ ਇਤਿਹਾਸ ਇਕ ਅਥਲੀਟ ਵਜੋਂ ਰਿਹਾ ਹੈ, ਜੋ ਉਨ੍ਹਾਂ ਵਾਇਰਸ ਤੋਂ ਬਚਾਏਗਾ ਅਤੇ ਇਹ ਇਕ ‘ਛੋਟੇ ਫਲ’ ਤੋਂ ਇਲਾਵਾ ਕੁਝ ਵੀ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਵਿਸ਼ਵ ਭਰ ‘ਚ ਬ੍ਰਾਜ਼ੀਲ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ‘ਚੋਂ ਅਮਰੀਕਾ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਇੱਥੇ 16 ਲੱਖ ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕ੍ਰ ਮਿ ਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 65 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਤਾਜਾ ਜਾਣਕਾਰੀ