ਆਈ ਤਾਜਾ ਵੱਡੀ ਖਬਰ
ਜਿਨਾਂ ਲੋਕਾਂ ਦੇ ਕੋਲ ਆਪਣੇ ਮਕਾਨ ਨਹੀਂ ਹੁੰਦੇ, ਉਹ ਲੋਕ ਕਿਰਾਏ ਦੇ ਮਕਾਨ ਤੇ ਰਹਿੰਦੇ ਹਨ ਤੇ ਆਪਣਾ ਜੀਵਨ ਬਸਰ ਕਰਦੇ ਹਨ l ਅਕਸਰ ਹੀ ਕਿਰਾਏ ਦੇ ਮਕਾਨ ਨੂੰ ਲੈ ਕੇ ਕਿਰਾਏਦਾਰਾਂ ਦਾ ਕਈ ਵਾਰ ਮਕਾਨ ਮਾਲਕਾਂ ਦੇ ਨਾਲ ਝਗੜਾ ਹੋ ਜਾਂਦਾ ਹੈ, ਤੇ ਕਈ ਵਾਰ ਇਹ ਝਗੜਾ ਅਜਿਹਾ ਰੂਪ ਧਾਰਨ ਕਰਦਾ, ਜਿਸ ਬਾਰੇ ਜਾਣਣ ਤੋਂ ਬਾਅਦ ਲੋਕਾਂ ਦੇ ਰੋਂਗਟੇ ਖੜੇ ਹੋ ਜਾਂਦੇ ਹਨ l ਹੁਣ ਇੱਕ ਅਜਿਹਾ ਇਹ ਮਾਮਲਾ ਸਾਂਝਾ ਕਰਾਂਗੇ, ਜਿੱਥੇ ਮਕਾਨ ਮਾਲਕ ਔਰਤ ਦੇ ਟੋਟੇ ਟੋਟੇ ਕਰਕੇ ਉਸ ਨੂੰ ਫ੍ਰਿਜ ਵਿੱਚ ਸਟੋਰ ਕਰ ਦਿੱਤਾ ਗਿਆ l ਜਿਸ ਮਾਮਲੇ ਦੇ ਵਿੱਚ 58 ਸਾਲ ਦੀ ਹੁਣ ਕੈਦ ਅਦਾਲਤ ਦੇ ਵੱਲੋਂ ਸੁਣਾਈ ਗਈ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸ਼ਿਕਾਗੋ ਦੀ ਇੱਕ ਔਰਤ ਨੂੰ ਸਾਲ 2022 ਵਿਚ ਆਪਣੇ ਮਕਾਨ ਮਾਲਕ ਦੀ ਹੱਤਿਆ ਕਰਨ ਤੇ ਫਿਰ ਉਸਦੀ ਲਾਸ਼ ਦੇ ਟੁਕੜੇ ਕਰਨ ਕਾਰਨ ਫਸਟ-ਡਿਗਰੀ ਕਤਲ ਦਾ ਦੋਸ਼ੀ ਠਹਿਰਾਇਆ ਗਿਆ । ਜਿਸ ਮਾਮਲੇ ਦੇ ਵਿੱਚ ਛੇ ਦਿਨਾਂ ਦੇ ਮੁਕੱਦਮੇ ਤੋਂ ਬਾਅਦ, ਸੋਮਵਾਰ, 22 ਅਪ੍ਰੈਲ ਨੂੰ ਕਤਲ ਤੇ ਕਈ ਹੋਰ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਕੋਲਾਲੋ ਨਾਮਕ ਵਿਅਕਤੀ ਨੂੰ ਜਿੱਥੇ ਦੋਸ਼ੀ ਠਹਿਰਾਇਆ ਗਿਆ ਹੈ ਉੱਥੇ ਹੀ ਉਸ ਨੂੰ ਪਹਿਲੀ ਵਾਰ ਅਕਤੂਬਰ 2022 ਵਿੱਚ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਸਦੇ ਮਕਾਨ ਮਾਲਿਕ ਫ੍ਰਾਂਸਿਸ ਵਾਕਰ ਦੇ ਸਿਰ ਅਤੇ ਸਰੀਰ ਦੇ ਅੰਗ ਉਨ੍ਹਾਂ ਦੇ ਸਾਂਝੇ ਘਰ ਦੇ ਫਰੀਜ਼ਰ ਵਿੱਚ ਪਾਏ ਗਏ ਸਨ।
ਇੱਕ ਰਿਪੋਰਟ ਮੁਤਾਬਕ ਪਤਾ ਚੱਲਿਆ ਹੈ ਕਿ ਘਰ ਦੇ ਹੋਰ ਕਿਰਾਏਦਾਰਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਕਤਲ ਤੋਂ ਕੁਝ ਦਿਨ ਪਹਿਲਾਂ ਦੋਵਾਂ ਵਿਚਾਲੇ ਲੜਾਈ ਹੋਈ ਸੀ, ਜਿਸ ਤੋਂ ਬਾਅਦ ਵਾਕਰ ਨੇ ਉਸ ਨੂੰ ਬੇਦਖਲੀ ਦਾ ਨੋਟਿਸ ਦਿੱਤਾ ਸੀ। ਕੋਲਾਲੋ ਨੇ ਲੜਾਈ ਤੋਂ ਬਾਅਦ ਵਾਕਰ ਨੂੰ ਮਾਰ ਦਿੱਤਾ। ਮਾਰਨ ਤੋਂ ਬਾਅਦ ਉਸ ਦੇ ਟੋਟੇ ਟੋਟੇ ਕਰਕੇ ਫ੍ਰਿਜ ਵਿੱਚ ਉਸਨੂੰ ਸਟੋਰ ਕਰ ਦਿੱਤਾ l
ਕੁਝ ਸਮਾਂ ਬੀਤਣ ਤੋਂ ਬਾਅਦ ਜਦੋਂ ਪੂਰੇ ਘਰ ਵਿੱਚੋਂ ਗੰਦੀ ਬਦਬੂ ਆਉਣੀ ਸ਼ੁਰੂ ਹੋ ਗਈ ਤਾਂ ਫਿਰ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਵੱਲੋਂ ਜਿੱਥੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉੱਥੇ ਹੀ ਹੁਣ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਇਸ ਵਿਅਕਤੀ ਨੂੰ 58 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਗਈ ਹੈ।
ਤਾਜਾ ਜਾਣਕਾਰੀ