ਅਮਰੀਕਾ ਦੇ ਟੈਕਸਾਸ ਦੇ ਰਹਿਣ ਵਾਲੇ ਇਕ ਆਦਮੀ ਨੇ ਜਦੋ ਆਪਣਾ ਨਵਾਂ ਮਕਾਨ ਖਰੀਦਿਆ ਤਾ ਉਸਨੂੰ ਕਰੀਬ 400 ਫੁੱਟ ਲੰਬੇ ਟਿਊਬ ਨਾਲ ਘੇਰ ਲਿਆ ਹੁਣ ਗੁਆਂਢੀਆਂ ਦੇ ਨਾਲ ਨਾਲ ਉਥੇ ਆਉਣ ਜਾਣ ਵਾਲੇ ਲੋਕ ਉਸ ਮਕਾਨ ਨੂੰ ਬਹੁਤ ਧਿਆਨ ਨਾਲ ਦੇਖਦੇ ਹਨ ਅਤੇ ਹੈਰਾਨ ਰਹਿ ਜਾਂਦੇ ਭਲਾ ਉਸ ਮਕਾਨ ਦੇ ਮਾਲਕ ਨੇ ਅਜਿਹਾ ਕਿਉਂ ਕੀਤਾ।
ਅਜਿਹਾ ਹੀ ਕਈ ਮਹੀਨਿਆਂ ਤੱਕ ਚਲਦਾ ਰਿਹਾ ਪਰ ਕੁਝ ਮਹੀਨਿਆਂ ਦੇ ਬਾਅਦ ਅਥਾਰਟੀ ਨੇ ਹੜ੍ਹਾਂ ਦੀ ਚਤੇਵਾਨੀ ਦੇ ਦਿੱਤੀ ਅਤੇ ਲੋਕਾਂ ਨੇ ਘਰ ਖਾਲੀ ਕਰ ਦਿੱਤੇ ਉਸ ਇਲਾਕੇ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੇ ਆਪਣੇ ਆਪਣੇ ਘਰ ਖਾਲੀ ਕਰ ਦਿੱਤੇ ਪਰ ਉਹ ਆਦਮੀ ਆਪਣੇ ਘਰ ਹੀ ਰਿਹਾ ਫਿਰ ਹੜ ਆ ਗਏ ਪਰ ਉਸ ਤੱਕ ਪਾਣੀ ਨਹੀਂ ਗਿਆ ।
ਜਦੋ ਸਭ ਕੁਝ ਨੌਰਮਲ ਹੋਇਆ ਅਤੇ ਲੋਕ ਆਪਣੇ ਆਪਣੇ ਘਰ ਵਾਪਸ ਆਏ ਤਾ ਸਭ ਬਰਬਾਦ ਹੋ ਚੁੱਕਾ ਸੀ ਪਰ ਉਸ ਆਦਮੀ ਦਾ ਘਰ ਉਵੇਂ ਹੀ ਸੀ ਲੋਕ ਉਸਦੀ ਅਕਲ ਦੀ ਤਾਰੀਫ ਕਰਨ ਲੱਗੇ ਅਤੇ ਉਸਦਾ ਘਰ ਕਰੀਬ 2 ਮੀਟਰ ਤੱਕ ਟਿਊਬ ਨਾਲ ਘਿਰਿਆ ਰਿਹਾ। ਰੇਡੀ ਨੇ ਜਦ ਟੈਕਸਾਸ ਵਿਚ ਘਰ ਲਿਆ ਉਦੋਂ ਉਹ ਆਉਣ ਵਾਲੇ ਹਾਲਤ ਤੋਂ ਵਾਕਿਫ ਸੀ ਅਤੇ ਇਸਦੇ ਪਹਿਲਾ ਕਿ ਕੋਈ ਸਮੱਸਿਆ ਖੜੀ ਹੋਵੇ ਉਸਨੇ ਉਸ ਨਾਲ ਲੜਨ ਦੀ ਵਿਵਸਥਾ ਕਰ ਲਈ ਸੀ ।
ਅਜਿਹਾ ਇਸ ਲਈ ਕਿਉਂਕਿ ਜਿੱਥੇ ਉਸਨੇ ਮਕਾਨ ਲਿਆ ਸੀ ਉਸਦੇ ਕੋਲ ਹੀ ਬ੍ਰਜੋਸ ਨਹੀਂ ਹੈ ਅਤੇ ਉਸ ਵਿਚ ਪਾਣੀ ਦਾ ਲੈਵਲ ਵਧਣ ਨਾਲ ਹੜ ਆ ਹੀ ਜਾਂਦੇ ਹਨ ਇਸ ਤੋਂ ਆਪਣੇ ਘਰ ਨੂੰ ਸੁਰਖਿਅਤ ਕਰਨ ਦੇ ਲਈ ਰੇਡੀ ਨੇ ਕਈ ਤਰ੍ਹਾਂ ਦੇ ਤਰੀਕੇ ਤਲਾਸ਼ੇ ਅਤੇ ਜਦ ਉਸਨੂੰ ਉਪਾਅ ਮਿਲਿਆ ਤਾ ਉਸਨੇ ਇਸਨੂੰ ਆਪਣੇ ਘਰ ਦੇ ਚਾਰੇ ਪਾਸੇ ਇੰਸਟਾਲ ਕਰ ਦਿੱਤਾ।
ਗੁਆਂਢੀਆਂ ਦੀਆ ਇੰਝ ਖੁਲੀਆਂ ਅੱਖਾਂ
ਇਸਨੂੰ ਸੈੱਟ ਕਰਨ ਅਤੇ ਇੰਸਟਾਲ ਕਰਨ ਵਿਚ ਕਾਫੀ ਸਮਾਂ ਲੱਗ ਗਿਆ ਸੀ ਪਰ ਜਦੋ ਇਹ ਪੂਰੀ ਤਰ੍ਹਾਂ ਤਿਆਰ ਹੋਇਆ ਤਾ ਸਭ ਨੂੰ ਹਿਲਾ ਕੇ ਰੱਖ ਦਿੱਤਾ । ਹਾਲਾਂਕਿ ਇਸਨੂੰ ਦੇਖ ਕੇ ਰੇਡ ਦੇ ਆਸ ਪਾਸ ਰਹਿਣ ਵਾਲੇ ਲੋਕਾਂ ਨੇ ਉਸਦਾ ਖੂਬ ਮਜ਼ਾਕ ਬਣਾਇਆ ,
ਪਰ ਜਦੋ ਸਾਰੇ ਪਾਸੇ ਹੜ ਆਏ ਅਤੇ ਉਹਨਾਂ ਦਾ ਘਰ ਸੁਰਖਿਅਤ ਰਿਹਾ ਤਾ ਉਹਨਾਂ ਲੋਕਾਂ ਨੇ ਹੀ ਤਾਰੀਫ਼ ਵੀ ਕੀਤੀ । ਬਾਰਸ਼ ਦੇ ਸਮੇ ਡੱਬ ਅਥਾਰਟੀ ਦੇ ਵੱਲੋਂ ਸਾਰੇ ਘਰ ਖਾਲੀ ਕਰ ਦੇਣ ਦਾ ਆਦੇਸ਼ ਦੇ ਦਿੱਤਾ ਗਿਆ ਸੀ ਪਰ ਉਹਨਾਂ ਨੂੰ ਕਿਸੇ ਗੱਲ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Home ਵਾਇਰਲ ਮਕਾਨ ਦੇ ਚਾਰੇ ਪਾਸੇ ਬੰਦੇ ਨੇ ਲਗਵਾਇਆ ਮੋਟਾ ਟਿਊਬ ਗੁਆਂਢੀਆਂ ਨੂੰ ਵਜਾ ਸਮਝ ਆਉਂਦੀ ਉਦੋਂ ਤੱਕ ਹੋ ਚੁੱਕੀ ਸੀ ਬਹੁਤ ਦੇਰ
ਵਾਇਰਲ