BREAKING NEWS
Search

ਭੈਣ ਦੇ ਪ੍ਰੇਮ ਵਿਆਹ ਤੋਂ ਨਾਖੁਸ਼ ਭਰਾ ਕਰਨ ਗਏ ਸੀ ਪ੍ਰੇਮੀ ਦਾ ਕਤਲ , ਪਰ ਪ੍ਰੇਮੀ ਦੇ ਪਿਤਾ ਨੂੰ ਉਤਾਰਿਆ ਮੌਤ ਦੇ ਘਾਟ

ਆਈ ਤਾਜਾ ਵੱਡੀ ਖਬਰ 

ਇਸ ਦੁਨੀਆਂ ਦੇ ਵਿੱਚ ਭੈਣ ਭਰਾ ਦਾ ਰਿਸ਼ਤਾ ਸਭ ਤੋਂ ਅਨਮੋਲ ਤੇ ਕੋਮਲ ਰਿਸ਼ਤਾ ਮੰਨਿਆ ਜਾਂਦਾ ਹੈ l ਜਿਸ ਰਿਸ਼ਤੇ ਦੇ ਵਿਚ ਪਿਆਰ ਵੀ ਹੁੰਦਾ ਹੈ ਤੇ ਨੌਕਝੋਕ ਵੀ ਬਹੁਤ ਜਿਆਦਾ ਹੁੰਦੀ ਹੈ l ਪਰ ਇਸ ਰਿਸ਼ਤੇ ਦੀ ਖਾਸੀਅਤ ਇਹ ਹੈ ਕਿ ਭੈਣ ਭਰਾ ਇਸ ਰਿਸ਼ਤੇ ਦੇ ਪਿਆਰ ਨੂੰ ਕਦੇ ਵੀ ਦਿਖਾਵਾ ਕਰਕੇ ਦੁਨਿਆਂ ਸਾਹਮਣੇ ਨਹੀਂ ਰੱਖਦੇ l ਬਲਕਿ ਇੱਕ ਦੂਜੇ ਨਾਲ ਪਿਆਰ ਕਰਕੇ ਬਿਨਾਂ ਦੱਸੇ ਇੱਕ ਦੂਜੇ ਦੀ ਦੇਖਭਾਲ ਕਰਦੇ ਹਨ। ਪਰ ਕਈ ਵਾਰ ਜਦੋਂ ਭੈਣ ਜਾਂ ਭਰਾ ਕਿਸੇ ਗਲਤ ਰਸਤੇ ਤੇ ਤੁਰ ਪੈਣ ਤਾਂ, ਗ਼ਲਤ ਰਸਤੇ ਤੇ ਤੁਰਨ ਵਾਲੇ ਨੂੰ ਦੂਜਾ ਵਿਅਕਤੀ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਜਦੋਂ ਉਹ ਸਮਝਾਉਣ ਦੀ ਕੋਸ਼ਿਸ਼ ਵਿੱਚ ਨਾਕਾਮਯਾਬ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਰਿਸ਼ਤਾ ਭਿਆਨਕ ਰੂਪ ਵੀ ਧਾਰਨ ਕਰ ਲੈਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਭੈਣ ਦੇ ਪ੍ਰੇਮ ਵਿਆਹ ਤੋਂ ਨਾ ਖੁਸ਼ ਹੋਏ ਭਰਾ ਦੇ ਵੱਲੋਂ ਵੱਡਾ ਕਾਂਡ ਕਰ ਦਿੱਤਾ ਗਿਆ।

ਦਰਅਸਲ ਭੈਣ ਦੇ ਪ੍ਰੇਮ ਵਿਆਹ ਤੋਂ ਨਾ ਖੁਸ਼ ਹੋ ਕੇ ਇੱਕ ਭਰਾ ਦੇ ਵੱਲੋਂ ਭੈਣ ਦੇ ਪ੍ਰੇਮੀ ਦੇ ਪਿਉ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਸ ਕਾਰਨ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਹ ਰੂਹ ਕੰਬ ਮਾਮਲਾ ਹਰਿਆਣਾ ਦੇ ਜ਼ਿਲ੍ਹਾ ਪਾਨੀਪਤ ਦੇ ਕਾਬੜੀ ਰੋਡ ‘ਤੇ ਸਥਿਤ ਅਰਜੁਨ ਨਗਰ ਤੋਂ ਸਾਹਮਣੇ ਆਇਆ, ਜਿੱਥੇ ਭੈਣ ਦੇ ਪ੍ਰੇਮ ਵਿਆਹ ਤੋਂ ਨਾਖ਼ੁਸ਼ ਭਰਾਵਾਂ ਨੇ ਦੋਸਤ ਨਾਲ ਮਿਲ ਕੇ ਪ੍ਰੇਮੀ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ l ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਤਿੰਨ ਭਰਾਵਾਂ ਦੇ ਵੱਲੋਂ ਆਪਣੇ ਦੋਸਤ ਨਾਲ ਮਿਲ ਕੇ ਆਪਣੀ ਭੈਣ ਦੇ ਘਰਵਾਲੇ ਦੇ ਪਿਤਾ ਦੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ।

ਸੂਤਰਾਂ ਮੁਤਾਬਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਹਮਲਾਵਰ ਭੈਣ ਦੇ ਪ੍ਰੇਮੀ ਦਾ ਕਤਲ ਕਰਨ ਦੇ ਲਈ ਪੁੱਜੇ ਸਨ, ਜਿਸ ਕਾਰਨ ਪ੍ਰੇਮੀ ‘ਤੇ ਇਹਨਾਂ ਹਮਲਾਵਰਾਂ ਦੇ ਵਲੋਂ ਹਮਲਾ ਕੀਤਾ ਗਿਆ, ਪਰ ਵਿਚ-ਬਚਾਅ ਵਿਚ ਆਏ ਗੁਆਂਢੀਆਂ ਨੇ ਕਮਰੇ ਅੰਦਰ ਬੰਦ ਕਰ ਦਿੱਤਾ। ਜਿਸ ਨਾਲ ਪ੍ਰੇਮੀ ਦੀ ਤਾਂ ਜਾਨ ਬਚ ਗਈ, ਪਰ ਦੋਸ਼ੀਆਂ ਨੇ ਉਸ ਦੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਮਗਰੋਂ ਪ੍ਰੇਮੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ l ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ l ਜਿਨ੍ਹਾਂ ਵੱਲੋਂ ਘਟਨਾ ਦਾ ਜਾਇਜ਼ਾ ਲੈਣ ਤੋਂ ਬਾਅਦ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਰ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਭੈਣ ਦੇ ਪ੍ਰੇਮ ਸਬੰਧਾਂ ਤੋਂ ਨਾ ਖੁਸ਼ ਭਰਾ ਦੇ ਵੱਲੋਂ ਇਸ ਖੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਸਬੰਧੀ ਤਫਤੀਸ਼ ਕਰ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।



error: Content is protected !!