ਆਈ ਤਾਜਾ ਵੱਡੀ ਖਬਰ
ਰੋਜ਼ਾਨਾ ਜ਼ਿੰਦਗੀ ‘ਚ ਸਾਨੂੰ ਸੜਕਾਂ ਤੇ ਬਹੁਤ ਸਾਰੇ ਭਿਖਾਰੀ ਜਿਨਾਂ ਵਿੱਚ ਬੱਚੇ, ਬਜ਼ੁਰਗ ਤੇ ਨੌਜਵਾਨ ਸ਼ਾਮਿਲ ਹੁੰਦੇ ਹਨ, ਉਹ ਭੀਖ ਮੰਗਦੇ ਹੋਏ ਨਜ਼ਰ ਆਉਂਦੇ ਹਨ l ਕਈ ਵਾਰ ਲੋਕ ਅਜਿਹੇ ਲੋਕਾਂ ਨੂੰ ਤਰਸ ਦੇ ਆਧਾਰ ਉੱਪਰ ਪੈਸੇ ਦੇ ਦਿੰਦੇ ਹਨ ਤੇ ਕਈ ਵਾਰ ਦਬਕਾ ਕੇ ਭਜਾ ਦਿੰਦੇ ਹਨ l ਪਰ ਹੁਣ ਇੱਕ ਅਜਿਹਾ ਭਿਖਾਰੀ ਨਾਲ ਸੰਬੰਧਿਤ ਮਾਮਲਾ ਸਾਂਝਾ ਕਰਾਂਗੇ, ਜਿਸ ਨੇ ਸਭ ਨੂੰ ਹੀ ਹੈਰਾਨ ਕਰ ਦਿੱਤਾ ਹੈ। ਦਰਅਸਲ ਇੱਕ ਭਿਖਾਰੀ ਵੱਲੋਂ ਭੀਖ ਮੰਗ ਕੇ ਆਪਣਾ ਬੰਗਲੋ ਬਣਾਇਆ ਗਿਆ ਤੇ ਉਸ ਵੱਲੋਂ ਕਈ ਦੁਕਾਨਾਂ ਖਰੀਦੀਆਂ ਗਈਆਂ l ਇਨਾ ਹੀ ਨਹੀਂ ਸਗੋਂ ਇਸ ਭਿਖਾਰੀ ਵੱਲੋਂ ਹੁਣ ਆਪਣੇ ਬੱਚਿਆਂ ਨੂੰ ਕਨਵੈਂਟ ਸਕੂਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇੱਕ ਕਰੋੜਪਤੀ ਭਿਖਾਰੀ ਹੈ l
ਜਿਹੜਾ ਮੁੰਬਈ ਦੇ ਵਿੱਚ ਰਹਿੰਦਾ ਹੈ ਤੇ ਉਸਦਾ ਨਾਮ ਭਰਤ ਜੈਨ ਹੈ । ਉਹ ਭਾਰਤ ਦਾ ਸਭ ਤੋਂ ਅਮੀਰ ਭਿਖਾਰੀ ਹੈl ਦੱਸਦੀਏ ਕਿ ਇਸ ਭਿਖਾਰੀ ਵੱਲੋਂ ਮੁੰਬਈ ਤੇ ਪੁਣੇ ਵਿੱਚ ਕਰੋੜਾਂ ਰੁਪਏ ਦੇ ਮਕਾਨ ਤੇ ਦੁਕਾਨਾਂ ਖਰੀਦੀਆਂ ਗਈਆਂ ਹਨ l ਇਨਾ ਹੀ ਨਹੀਂ ਸਗੋਂ ਇਸ ਦੇ ਬੱਚੇ ਮਹਿੰਗੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਹਨ। ਪੈਸਾ, ਬੰਗਲਾ ਅਤੇ ਹੋਰ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਵੀ ਭਰਤ ਭੀਖ ਮੰਗਦਾ ਹੈ। ਭੀਖ ਕਿਉਂ ਨਾ ਮੰਗੋ, ਭਰਤ ਹਰ ਮਹੀਨੇ ਭੀਖ ਮੰਗ ਕੇ 75 ਹਜ਼ਾਰ ਰੁਪਏ ਕਮਾਉਂਦਾ ਹੈ।
ਭਰਤ ਜੈਨ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਸਦਾ ਵਿਆਹ ਹੋਇਆ ਪਿਆ ਹੈ ਤੇ ਉਸਦੇ ਪਰਿਵਾਰ ਵਿੱਚ ਪਤਨੀ, ਦੋ ਪੁੱਤਰ, ਇੱਕ ਭਰਾ ਤੇ ਉਸਦਾ ਪਿਤਾ ਸ਼ਾਮਲ ਹਨ। ਉਸਦਾ ਪਰਿਵਾਰ ਸਟੇਸ਼ਨਰੀ ਦੀ ਦੁਕਾਨ ਚਲਾਉਂਦਾ ਹੈ, ਜਿਸ ਤੋਂ ਚੰਗੀ ਕਮਾਈ ਹੁੰਦੀ ਹੈ।
ਕੁੱਲ ਮਿਲਾ ਕੇ, ਭਰਤ ਜੈਨ ਦੀ ਕੁੱਲ ਜਾਇਦਾਦ 7.5 ਕਰੋੜ ਰੁਪਏ ਹੈ। ਭਰਤ ਜੈਨ ਨੇ ਛਤਰਪਤੀ ਸ਼ਿਵਾਜੀ ਟਰਮੀਨਸ ਤੇ ਆਜ਼ਾਦ ਮੈਦਾਨ ਵਿੱਚ ਭੀਖ ਮੰਗਦਾ ਹੈ। ਜ਼ਿਕਰਯੋਗ ਹੈ ਕਿ ਪੂਰੇ ਭਾਰਤ ਦੇਸ਼ ਦੇ ਵਿੱਚ ਇਕੱਲਾ ਭਰਤ ਜੈਨ ਹੀ ਅਮੀਰ ਭਿਖਾਰੀ ਨਹੀਂ ਹੈ, ਸਗੋਂ ਅਜਿਹੇ ਬਹੁਤ ਸਾਰੇ ਭਿਖਾਰੀ ਹਨ, ਜੋ ਭੀਖ ਮੰਗਣ ਤੋਂ ਬਾਅਦ ਕਰੋੜਪਤੀ ਬਣੇ ਹਨ l
Home ਤਾਜਾ ਜਾਣਕਾਰੀ ਭੀਖ ਮੰਗ ਮੰਗ ਕੇ ਇਸ ਵਿਅਕਤੀ ਨੇ ਬਣਾਇਆ ਬੰਗਲਾ ਅਤੇ ਖਰੀਦੀਆਂ ਦੁਕਾਨਾਂ , ਬੱਚੇ ਵੀ ਪੜ੍ਹਦੇ ਨੇ ਕਾਨਵੈਂਟ ਸਕੂਲ ਚ
ਤਾਜਾ ਜਾਣਕਾਰੀ