=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਭਾਰੀ ਮੀਂਹ ਅਤੇ ਹਨੇਰੀ ਨੇ ਮਚਾਹੀ ਤਬਾਹੀ ਦੇਖੋ ਭਿਆਨਕ ਤਸਵੀਰਾਂ

ਮੀਂਹ ਅਤੇ ਹਨੇਰੀ ਨੇ ਮਚਾਹੀ ਤਬਾਹੀ

ਅਮਰੀਕਾ ਵਿਚ ਰਾਜਧਾਨੀ ਵਾਸ਼ਿੰਗਟਨ ਸਮੇਤ ਕਈ ਇਲਾਕਿਆਂ ਵਿਚ ਸੋਮਵਾਰ ਨੂੰ ਤੇਜ਼ ਮੀਂਹ ਅਤੇ ਹਨੇਰੀ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਸ਼ਹਿਰ ਦੀਆਂ ਸੜਕਾਂ ਨਹਿਰਾਂ ਵਿਚ ਤਬਦੀਲ ਹੋ ਗਈਆਂ। ਮੀਂਹ ਦਾ ਪਾਣੀ ਵ੍ਹਾਈਟ ਹਾਊਸ ਦੇ ਇਕ ਦਫਤਰ ਦੇ ਬੇਸਮੈਂਟ ਵਿਚ ਦਾਖਲ ਹੋ ਗਿਆ। ਵ੍ਹਾਈਟ ਹਾਊਸ ਦੇ ਪੱਛਮੀ ਖੇਤਰ ਵਿਚ ਬਣੇ ਮੀਡੀਆ ਕਾਰਜ ਖੇਤਰ ਵਿਚ ਪਾਣੀ ਦਾਖਲ ਹੋ ਗਿਆ, ਜਿਸ ਮਗਰੋਂ ਉੱਥੇ ਕਰਮਚਾਰੀਆਂ ਨੂੰ ਬੇਸਮੈਂਟ ਵਿਚੋਂ ਪਾਣੀ ਕੱਢਣ ਲਈ ਕਾਫੀ ਮਿਹਨਤ ਕਰਨੀ ਪਈ।

ਦੂਜੇ ਪਾਸੇ ਰਾਜਧਾਨੀ ਵਾਸ਼ਿੰਗਟਨ ਦੀਆਂ ਸੜਕਾਂ ‘ਤੇ ਵੀ ਤੇਜ਼ ਮੀਂਹ ਕਾਰਨ ਕਿਤੇ-ਕਿਤੇ ਆਵਾਜਾਈ ਠੱਪ ਰਹੀ। ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਲੋਕ ਕਾਰ ਦੀਆਂ ਛੱਤਾਂ ‘ਤੇ ਚੜ੍ਹ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਐੱਨ.ਆਰ.ਆਈ. ਏਜੰਸੀ ਦੀ ਖਬਰ ਮੁਤਾਬਕ ਭਾਰੀ ਮੀਂਹ ਕਾਰਨ ਵਾਸ਼ਿੰਗਟਨ ਡੀ.ਸੀ. ਵਿਚ ਨੌਰਥ ਵੈਸਟਰਨ ਡੀ.ਸੀ. ਸਾਊਥਰਨ ਮੋਂਟਗੋਮੇਰੀ, ਈਸਟ ਸੈਂਟਰਲ ਲੌਡੌਨ ਕਾਊਂਟੀ, ਅਰਲਿੰਗਟਨ ਕਾਊਂਟੀ, ਫਾਲਸ ਚਰਚ ਅਤੇ ਨੌਰਥ ਈਸਟਰਨ ਫੈਅਰਫੈਕਸ ਕਾਊਂਟੀ ਦੇ ਇਲਾਕੇ ਪ੍ਰਭਾਵਿਤ ਹੋ ਰਹੇ ਹਨ।

ਰਾਸ਼ਟਰੀ ਮੌਸਮ ਸੇਵਾ ਦੇ ਮੌਸਮ ਵਿਗਿਆਨੀ ਕੋੜੀ ਲੇਡਬੇਟਰ ਨੇ ਕਿਹਾ ਕਿ ਤੂਫਾਨ ਕਾਰਨ ਫ੍ਰੈਡਰਿਕ, ਮੈਰੀਲੈਂਡ ਨੇੜੇ 6.3 ਇੰਚ ਮੀਂਹ, ਆਰਲਿੰਗਟਨ ਅਤੇ ਵਰਜੀਨੀਆ ਦੇ ਨੇੜੇ ਲੱਗਭਗ 4.5 ਇੰਚ ਅਤੇ ਰੋਨਾਲਡ ਰੀਗਨ ਵਾਸ਼ਿੰਗਟਨ ਰਾਸ਼ਟਰੀ ਹਵਾਈ ਅੱਡੇ ‘ਤੇ ਦੋ ਘੰਟੇ ਦੀ ਮਿਆਦ ਵਿਚ ਲੱਗਭਗ 3.4 ਇੰਚ ਮੀਂਹ ਪਿਆ।

ਸਥਾਨਕ ਮੀਡੀਆ ਮੁਤਾਬਕ ਯੂ.ਐੱਸ. ਨੈਸ਼ਨਲ ਰੇਲ-ਰੋਡ ਪੈਸੇਂਜਰ ਕਾਰਪੋਰੇਸ਼ਨ ਨੇ ਖਰਾਬ ਮੌਸਮ ਕਾਰਨ ਦੱਖਣੀ ਵਾਸ਼ਿੰਗਟਨ ਵਿਚ ਟਰੇਨ ਆਵਾਜਾਈ ਸੇਵਾ ਰੱਦ ਕਰ ਦਿੱਤੀ। ਹੜ੍ਹ ਕਾਰਨ ਹਾਲੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖਬਰ ਨਹੀਂ ਹੈ। ਇੱਥੇ ਅਗਲੇ ਦੋ ਦਿਨ ਤੱਕ ਤੇਜ਼ ਮੀਂਹ ਦੇ ਨਾਲ ਹਨੇਰੀ-ਤੂਫਾਨ ਆਉਣ ਦੀ ਸੰਭਾਵਨਾ ਹੈ




error: Content is protected !!