BREAKING NEWS
Search

ਭਾਰਤ ਦਾ ਸਭ ਤੋਂ ਅਮੀਰ ਪਿੰਡ ਜਿਸ ਵਿੱਚ ਰਹਿਣ ਵਾਲਾ ਹਰ ਬੰਦਾ ਹੈ ਅਰਬਪਤੀ ਸਾਰੇ BMW & ਆਡੀ ਹੀ ਚਲਾਉਂਦੇ ਹਨ

ਜਦੋ ਵੀ ਅਸੀਂ ਪਿੰਡ ਦੀ ਗੱਲ ਕਰਦੇ ਹਾਂ ਤਾ ਦਿਲ ਵਿੱਚ ਕੱਚੇ ਪੱਕੇ ਮਕਾਨ ,ਬੈਲ ਗੱਡੀ ,ਧੂੜ ਭਰੇ ਰਸਤੇ ,ਖੇਤ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਭਾਰਤ ਦੇ ਇਕ ਅਜਿਹੇ ਪਿੰਡ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜੋ ਸ਼ਹਿਰ ਤੋਂ ਕਿਸੇ ਵੀ ਮਾਮਲੇ ਵਿੱਚ ਘੱਟ ਨਹੀਂ ਹੈ। ਇਸ ਪਿੰਡ ਵਿੱਚ ਨਾ ਤਾ ਕੱਚੇ ਮਕਾਨ ਹਨ ਅਤੇ ਨਾ ਹੀ ਧੂੜ ਭਰੇ ਰਸਤੇ। ਇਸ ਪਿੰਡ ਦੀਆ ਸੜਕਾਂ ਤੇ ਮਰਸਡੀਜ਼ ਅਤੇ ਬੀ ਐਮ ਡਬਲਯੂ ਵਰਗੀਆਂ ਗੱਡੀਆਂ ਦੋੜਦੀਆਂ ਹਨ।

ਅਸੀਂ ਗੱਲ ਕਰ ਰਹੇ ਹਾਂ ਗੁਜਰਾਤ ਦੇ ਧਮਰਜ ਪਿੰਡ ਦੀ। ਇਥੋਂ ਦੇ ਲੋਕ ਸ਼ਹਿਰੀ ਅਤੇ ਪਿੰਡ ਦੋਨਾਂ ਤਰ੍ਹਾਂ ਦੀ ਜ਼ਿੰਦਗੀ ਜਿਉਂਦੇ ਹਨ। ਇਸ ਪਿੰਡ ਦੀ ਸਭ ਤੋਂ ਵੱਡੀ ਖਾਸੀਅਤ ਹੈ ਉਸਦੀ ਸਮਪਣਤਾ। ਖਾਸ ਗੱਲ ਇਹ ਹੈ ਕਿ ਇਹ ਪਿੰਡ ਬਿਨਾ ਕਿਸੇ ਸਰਕਾਰੀ ਮਦਦ ਦੇ ਏਨਾ ਵਧੀਆ ਹੈ। ਵਿਦੇਸ਼ ਵਿਚ ਵਸੇ ਧਮਰਜ ਦੇ ਲੋਕ ਆਪਣੇ ਪਿੰਡ ਦੇ ਵਿਕਾਸ ਦੇ ਲਈ ਕਾਫੀ ਪੈਸੇ ਭੇਜਦੇ ਹਨ। ਇਸਦਾ ਅਸਰ ਪਿੰਡ ਦੇ ਮਾਹੌਲ ਤੇ ਵੀ ਦਿਖਦਾ ਹੈ। ਦੇਸ਼ ਦਾ ਇਹ ਸ਼ਾਇਦ ਪਹਿਲਾ ਹੀ ਪਿੰਡ ਹੋਵੇਗਾ ਜਿਸਦੇ ਇਤਿਹਾਸ ,ਵਰਤਮਾਨ,ਅਤੇ ਭੂਗੋਲ ਨੂੰ ਵਿਅਕਤ ਕਰਦੀ ਕਾਫੀ ਟੇਬਲ ਬੁਕ ਪ੍ਰਕਾਸ਼ਿਤ ਹੋਈਆਂ ਹਨ।

ਇਸ ਪਿੰਡ ਦੀ ਖੁਦ ਦੀ ਵੈਬਸਾਈਟ ਹੈ। ਪਿੰਡ ਦਾ ਆਪਣਾ ਗੀਤ ਵੀ ਹੈ। ਪਿੰਡ ਵਾਲੇ ਦੱਸਦੇ ਹਨ ਕਿ ਬ੍ਰਿਟੇਨ ਵਿਚ ਉਹਨਾਂ ਦੇ ਪਿੰਡ ਦੇ ਘੱਟ ਤੋਂ ਘੱਟ 1500 ਪਰਿਵਾਰ ਕੈਨੇਡਾ ਵਿਚ 200,ਅਮਰੀਕਾ ਵਿਚ 300 ਤੋਂ ਜਿਆਦਾ ਪਰਿਵਾਰ ਰਹਿੰਦੇ ਹਨ। ਪਿੰਡ ਵਾਲਿਆਂ ਦੇ ਅਨੁਸਾਰ ਇਸ ਪਿੰਡ ਦੇ ਹਰ ਪਰਿਵਾਰ ਦੇ ਘੱਟ ਤੋਂ ਘੱਟ 5 ਲੋਕ ਵਿਦੇਸ਼ ਵਿਚ ਵਸੇ ਹੋਏ ਹਨ। ਇਸਦਾ ਹਿਸਾਬ ਕਿਤਾਬ ਰੱਖਣ ਦੇ ਲਈ ਬਕਾਇਦਾ ਇਕ ਡਾਇਰੈਕਟਰੀ ਵੀ ਬਣਾਈ ਗਈ ਹੈ ਜਿਸ ਵਿੱਚ ਕੌਣ ਕਦੋ ਜਾ ਕੇ ਵਿਦੇਸ਼ ਵਿਚ ਵਸਿਆ ਉਸਦਾ ਪੂਰਾ ਲੇਖਾ ਜੋਖਾ ਹੈ।

ਪਿੰਡ ਵਿੱਚ ਪ੍ਰਾਈਵੇਟ ਬੈਂਕ ਅਤੇ ਨਿੱਜੀ ਸਕੂਲ :- ਇਥੇ ਦਰਜਨ ਭਰ ਤੋਂ ਜਿਆਦਾ ਪ੍ਰਾਈਵੇਟ ਅਤੇ ਸਰਕਾਰੀ ਬੈਂਕ ਹੈ ਜਿੰਨਾ ਵਿਚ ਪਿੰਡ ਦੇ ਨਾਮ ਹੀ ਇੱਕ ਹਜ਼ਾਰ ਕਰੋੜ ਤੋਂ ਜਿਆਦਾ ਦੀ ਰਕਮ ਜਮਾ ਹੈ। ਪਿੰਡ ਵਿਚ ਮੈਕਡੋਨਲ ਵਰਗੇ ਪੀਜਾ ਪਾਰਲਰ ਵੀ ਹਨ। ਇਸਦੇ ਇਲਾਵਾ ਕਈ ਵੱਡੇ ਨਾਮੀ ਰੈਸਟੋਰੈਂਟ ਦੀ ਫ੍ਰੈਂਚਾਈ ਵੀ ਇਥੇ ਹੈ। ਇਸਦੇ ਬਿਨਾ ਆਯੁਰਵੈਦਿਕ ਹਸਪਤਾਲ ਤੋਂ ਲੈ ਕੇ ਸੁਪਰ ਸਪੈਸ਼ਲਿਟੀ ਵਾਲੇ ਹਸਪਤਾਲ ਵੀ ਪਿੰਡ ਵਿਚ ਹਨ।

ਹਰ ਸਾਲ ਮਨਾਇਆ ਜਾਂਦਾ ਹੈ ਧਰਮਜ ਡੇ :- ਪਿੰਡ ਵਾਲੇ ਹਰ ਸਾਲ 12 ਜਨਵਰੀ ਨੂੰ ਧਰਮਜ ਡੇ ਸੇਲਿਬ੍ਰਿਟ ਕਰਦੇ ਹਨ ਜਿਸ ਵਿਚ ਸ਼ਾਮਿਲ ਹੋਣ ਦੇ ਲਈ ਦੁਨੀਆਂ ਦੇ ਕੋਨੇ ਕੋਨੇ ਵਿਚ ਵਸੇ ਪਿੰਡ ਦੇ ਐਨ ਆਰ ਆਈ ਪੂਰੇ ਪਰਿਵਾਰ ਦੇ ਨਾਲ ਆਉਂਦੇ ਹਨ। ਉਹ ਮਹੀਨਿਆਂ ਤੱਕ ਇਥੇ ਰਹਿੰਦੇ ਹਨ ਅਤੇ ਮੌਜ ਮਸਤੀ ਕਰਦੇ ਹਨ। ਆਪਣੇ ਬੱਚਿਆਂ ਨੂੰ ਪਿੰਡ ਦੀ ਸੰਸਕ੍ਰਿਤੀ ਨਾਲ ਰੂਬਰੂ ਕਰਵਾਉਂਦੇ ਹਨ।



error: Content is protected !!