ਆਈ ਤਾਜਾ ਵੱਡੀ ਖਬਰ
ਭੂਤਾਂ ਵਾਲੀ ਖੇਡ ਖੇਡ ਰਹੇ ਬੱਚਿਆ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ। ਕਰੀਬ 36 ਬੱਚਿਆ ਨੂੰ ਪਹੁੰਚਾਇਆ ਗਿਆ ਹਸਪਤਾਲ, ਇਲਾਕੇ ਵਿਚ ਸਹਿਮ ਦਾ ਮਾਹੌਲ। ਦੱਸ ਦਈਏ ਕਿ ਇਹ ਦਰਦਨਾਕ ਹਾਦਸਾ ਕੋਲੰਬੀਆ ਤੋਂ ਸਾਹਮਣੇ ਆ ਰਿਹਾ ਹੈ। ਜਿਥੇ ਬੱਚੇ ਆਪਸ ਵਿਚ ਕੋਈ ਭੂਤਾਂ ਵਾਲੀ ਗੇਮ ਖੇਡ ਰਹੇ ਸੀ ਪਰ ਖੇਡ ਰਹੇ ਬੱਚਿਆ ਨਾਲ ਅਚਾਨਕ ਵੱਡਾ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਕਾਰਨ ਤਕਰੀਬਨ ਤੀਹ ਦੇ ਕਰੀਬ ਬੱਚੇ ਹਾਦਸੇ ਦੇ ਚਪੇਤ ਵਿਚ ਆ ਗਏ। ਕਿਹਾ ਜਾ ਰਿਹਾ ਹੈ ਕਿ ਬੱਚੇ Ouija Board ਨਾਂਅ ਦੀ ਗੇਮ ਖੇਡ ਰਹੇ ਸੀ ਜਾਣਕਾਰੀ ਦੇ ਮੁਤਾਬਿਕ ਭੂਤਾਂ ਨਾਲ ਸੰਪਰਕ ਕਰਨ ਦੀ ਇਸ ਬੋਰਡ ਖੇਡ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ। ਐਨਾ ਹੀ ਬਸ ਨਹੀ ਸਗੋ ਖੇਡ ਵਿਚ ਜੋ ਬੋਰਡ ਤੋ ਸਵਾਲ ਪੁੱਛੇ ਜਾਦੇ ਹਨ ਉਨ੍ਹਾਂ ਸਵਾਲਾਂ ਦੇ ਜਵਾਬ ਖੁਦ ਭੂਤ ਹੀ ਦਿੰਦੇ ਹਨ।
ਦੱਸ ਦਈਏ ਕਿ ਰਿਪੋਰਟਾਂ ਦੇ ਮੁਤਾਬਿਕ ਕੋਲੰਬੀਆ ਦੇ San Francisco de Asís ਸਕੂਲ ਦੇ ਵਿਚ ਹਾਦਸੇ ਦਾ ਸਿਕਾਰ ਹੋਏ ਬੱਚਿਆਂ ਨੂੰ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ ਹੈ। ਜਿਨ੍ਹਾਂ ਦੀ ਗਿਣਤੀ ਤਕਰੀਬਨ 36 ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਗੇਮ ਖੇਡ ਰਹੇ ਬੱਚੇ ਅਚਾਨਕ ਬੇਹੋਸ਼ ਹੋ ਗਏ ਸਨ ਇਸ ਤੋ ਇਲਾਵਾ ਜਿਆਦਾ ਤਣਾਅ ਦੇ ਕਾਰਨ ਬੱਚਿਆ ਨੂੰ ਅੱਖਾਂ ਤੋਂ ਦਿਖਾਈ ਦੇਣਾ ਵੀ ਤਕਰੀਬਨ ਬੰਦ ਹੋ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਇੱਕ ਕੁੜੀ ਨੂੰ ਇਹ ਸਾਰੀਆ ਪਰੇਸ਼ਾਨੀਆਂ ਆਈਆਂ ਸੀ।
ਜਿਸ ਤੋ ਬਾਕੀ ਬੱਚੇ ਵੀ ਇਨ੍ਹਾਂ ਸਾਰੀਆਂ ਦਿੱਕਤਾਂ ਦੇ ਸ਼ਿਕਾਰ ਹੋਣ ਲੱਗ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਦੇ ਮੁਤਾਬਿਕ ਹਸਪਤਾਲ ਵਿਚ ਦਾਖਿਲ ਕਰਵਾਉਣ ਤੋ ਬਾਅਦ ਬੱਚਿਆ ਦੀ ਹਾਲਤ ਵਿਚ ਕਾਫੀ ਸੁਧਾਰ ਆ ਗਿਆ ਸੀ ਕਰੀਬ 90 ਫੀਸਦੀ ਬੱਚੇ ਤਾਂ ਠੀਕ ਹੋਣੇ ਸ਼ੁਰੂ ਹੋ ਗਏ ਸੀ। ਬਾਕੀ ਕੁਝ ਕੁ ਬੱਚਿਆ ਦੀ ਹਾਲਤ ਹਾਲੇ ਵੀ ਠੀਕ ਨਹੀਂ ਦੱਸੀ ਜਾ ਰਹੀ। ਬਾਕੀ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦੇ ਮੁਤਾਬਿਕ ਪਹਿਲਾ ਵੀ ਅਜਿਹਾ ਇਕ ਹੋ ਮਾਮਲਾ ਸਾਹਮਣੇ ਆਇਆ ਸੀ ਦਰਾਅਸਲ ਮਾਰਚ ਮਹੀਨੇ ਇਸੇ ਸਾਲ ਕੋਲੰਬੀਆ ਵਿੱਚ ਵੀ ਕਰੀਬ 28 ਸਕੂਲੀ ਵਿਦਿਆਰਥਣਾਂ ਇਹ ਬੋਰਡ ਗੇਮ ਖੇਡਦੇ ਹੋਏ ਬੇਹੋਸ਼ ਹੋ ਗਈਆਂ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵੀ ਲਿਜਾਇਆ ਗਿਆ। ਕਿਹਾ ਜਾ ਰਿਹਾ ਹੈ ਕਿ ਫਿਲਹਾਲ ਹੁਣ ਤੱਕ ਵੱਖ-ਵੱਖ ਸਕੂਲਾਂ ਤੋਂ ਖੇਡ ਖੇਡ ਦੇ ਸਮੇ ਦੌਰਾਨ ਭੂਤਾਂ ਦੇ ਸੰਪਰਕ ਵਿੱਚ ਆਉਣ ਕਾਰਨ ਜਾਂ ਬੇਹੋਸ਼ ਹੋਣ ਵਰਗੀਆਂ ਕਰੀਬ 5 ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।
ਤਾਜਾ ਜਾਣਕਾਰੀ