ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿਥੇ ਸੋਸ਼ਲ ਮੀਡੀਆ ਦੇ ਉਪਰ ਸਾਨੂੰ ਹਰ ਇਕ ਤਰ੍ਹਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਉਥੇ ਹੀ ਮੋਬਾਇਲ ਫੋਨ ਛੋਟੇ ਤੋਂ ਲੈ ਕੇ ਵੱਡੇ ਇਨਸਾਨ ਲਈ ਜ਼ਰੂਰਤ ਬਣ ਚੁੱਕਾ ਹੈ। ਅੱਜ-ਕੱਲ੍ਹ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਕੰਮਕਾਜ ਵੀ ਮੋਬਾਇਲ ਫੋਨ ਉਪਰ ਕੀਤੇ ਜਾਂਦੇ ਹਨ ਅਤੇ ਉਥੇ ਹੀ ਮੋਬਾਈਲ ਕੰਪਨੀਆਂ ਵੱਲੋਂ ਗਾਹਕਾਂ ਨੂੰ ਹਰ ਇੱਕ ਸਹੂਲਤ ਫ਼ੋਨ ਉੱਪਰ ਹੀ ਉਪਲੱਬਧ ਦਿੱਤੇ ਜਾਣ ਵਾਸਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਤਰ੍ਹਾਂ ਹੀ ਬੱਚਿਆਂ ਵੱਲੋਂ ਵੀ ਜਿਥੇ ਸਰੀਰਕ ਖੇਡਾਂ ਨੂੰ ਛੱਡ ਕੇ ਮੋਬਾਇਲ ਫੋਨ ਉੱਪਰ ਹੀ ਗੇਮਾਂ ਖੇਡਣ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਜਿਸ ਕਾਰਨ ਬਹੁਤ ਸਾਰੇ ਬੱਚਿਆਂ ਦੀ ਨਜ਼ਰ ਉਪਰ ਵੀ ਅਸਰ ਪੈਂਦਾ ਹੈ ਅਤੇ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਇੱਥੇ ਕਾਰਟੂਨ ਦੇਖਦੇ ਹੋਏ ਅਚਾਨਕ ਮੋਬਾਇਲ ਫ਼ੋਨ ਫਟਣ ਕਾਰਨ ਬੱਚੇ ਨੂੰ ਭਾਰੀ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਜਰਾਤ ਤੋਂ ਸਾਹਮਣੇ ਆਇਆ ਹੈ ਜਿੱਥੇ ਜਿਲ੍ਹਾ ਭਚਾਉ ਦੇ ਅਧੀਨ ਆਉਣ ਵਾਲੇ ਪਿੰਡ ਤਿੰਡਲਵਾਂ ਵਿੱਚ ਇਕ ਫੋਨ ਦੀ ਬੈਟਰੀ ਉਸ ਸਮੇਂ ਫਟ ਗਈ ਜਦੋਂ ਬੱਚਾ ਹੱਥ ਵਿੱਚ ਮੋਬਾਇਲ ਫੜ ਕੇ ਕਾਰਟੂਨ ਦੇਖ ਰਿਹਾ ਸੀ।
ਇਸ ਹਾਦਸੇ ਕਾਰਨ ਜਿਥੇ 11 ਸਾਲਾ ਬੱਚਾ ਕਨੂਭਾ ਜਡੇਜਾ ਮੋਬਾਇਲ ਫੋਨ ਦੀ ਬੈਟਰੀ ਫਟਣ ਕਾਰਨ ਗੰਭੀਰ ਜ਼ਖਮੀ ਹੋਇਆ ਹੈ ਜਿਸ ਕਾਰਨ ਬੱਚੇ ਦੀ ਖੱਬੀ ਅੱਖ ਜ਼ਖਮੀ ਹੋਈ ਹੈ ਅਤੇ ਬੱਚੇ ਦੇ ਸੱਜੇ ਹੱਥ ਦੇ ਅੰਗੂਠੇ ਸਮੇਤ ਤਿੰਨ ਉਂਗਲਾਂ ਨੂੰ ਵੀ ਕੱਟ ਦਿੱਤਾ ਗਿਆ ਹੈ।
ਉੱਥੇ ਹੀ ਬੱਚੇ ਨੂੰ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬੱਚੇ ਨੂੰ ਜਿੱਥੇ ਗੰਭੀਰ ਜ਼ਖਮੀ ਹਾਲਤ ਵਿੱਚ ਤੁਰੰਤ ਨਜ਼ਦੀਕ ਦੇ ਹਸਪਤਾਲ ਲਿਜਾਇਆ ਗਿਆ ਉੱਥੇ ਹੀ ਤੁਰੰਤ ਹਸਪਤਾਲ ਦੇ ਸਟਾਫ਼ ਵੱਲੋਂ ਬੱਚੇ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਇਜਾਜ਼ਤ ਦੇ ਨਾਲ ਬੱਚੇ ਦਾ ਦੋ ਘੰਟੇ ਲਗਾ ਕੇ ਆਪ੍ਰੇਸ਼ਨ ਕੀਤਾ ਗਿਆ ਹੈ। ਉਥੇ ਹੀ ਬੱਚੇ ਨੂੰ ਹੁਣ ਖਤਰੇ ਤੋਂ ਬਾਹਰ ਦੱਸਿਆ ਗਿਆ ਹੈ।
ਤਾਜਾ ਜਾਣਕਾਰੀ