ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਪਰਿਵਾਰ ਵਿਚ ਘਰ ਦੀ ਦੇਖ ਭਾਲ ਵਾਸਤੇ ਜਿੱਥੇ ਪਾਲਤੂ ਜਾਨਵਰ ਪਾਲਦੇ ਹਨ ਜਿਨ੍ਹਾਂ ਵਿੱਚ ਵਧੇਰੇ ਕਰਕੇ ਘਰ ਵਿੱਚ ਕੁੱਤਿਆਂ ਨੂੰ ਪਾਲਿਆ ਜਾਂਦਾ ਹੈ। ਪਰਿਵਾਰ ਜਿੱਥੇ ਘਰ ਵਿੱਚ ਰੱਖੇ ਹੋਏ ਇਨ੍ਹਾਂ ਜਾਨਵਰਾਂ ਦੇ ਕਾਰਨ ਆਪਣੇ ਘਰ ਨੂੰ ਛੱਡ ਕੇ ਆਪਣੇ ਕੰਮਕਾਰ ਤੇ ਵੀ ਚਲੇ ਜਾਂਦੇ ਹਨ। ਜਿੱਥੇ ਪਿਛੇ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੇ ਕੁੱਤੇ ਘਰ ਦੀ ਰਾਖੀ ਕਰਦੇ ਹਨ। ਪਰਿਵਾਰਾਂ ਵਲੋਂ ਜਿੱਥੇ ਬੇਹੱਦ ਵਧੀਆ ਢੰਗ ਨਾਲ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਉਨ੍ਹਾਂ ਤੇ ਗੁੰਮ ਹੋ ਜਾਣ ਦੇ ਕਾਰਨ ਹੀ ਪਰਿਵਾਰ ਉੱਪਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਆ ਜਾਂਦੀਆਂ ਹਨ।
ਅਜਿਹੇ ਜਾਨਵਰਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਹੁਣ ਇੱਥੇ ਬੰਦੇ ਵਲੋਂ ਗੁੰਮ ਹੋਏ ਕੁੱਤੇ ਨੂੰ ਲੱਭਣ ਵਾਸਤੇ ਗਿਆਰਾਂ ਕਰੋੜ ਅਤੇ ਸੂਹ ਦੇਣ ਵਾਲੇ ਲਈ ਦੋ ਕਰੋੜ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਪਰ ਜੋ ਬਾਅਦ ਵਿੱਚ ਹੋਇਆ ਉਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਚੀਨ ਤੋਂ ਸਾਹਮਣੇ ਆਇਆ ਹੈ। ਜਿੱਥੇ ਹੇਨਾਨ ਸੂਬੇ ਵਿੱਚ ਯਾਂਗ ਨਾਮ ਦੇ ਵਿਅਕਤੀ ਵੱਲੋਂ ਆਪਣੇ ਘਰ ਵਿੱਚ ਇੱਕ ਪਾਲਤੂ ਕੁੱਤਾ ਰੱਖਿਆ ਗਿਆ ਸੀ।
ਉਸ ਦਾ ਪਾਲਤੂ ਕੁੱਤਾ ਅਚਾਨਕ ਲਾਪਤਾ ਹੋਣ ਤੇ ਉਸ ਵੱਲੋਂ ਨੌ ਜੁਲਾਈ ਨੂੰ ਉਸ ਦੀ ਜਾਣਕਾਰੀ ਦੇਣ ਵਾਲੇ ਲਈ ਇਕ ਵੱਡੀ ਰਕਮ ਦਾ ਐਲਾਨ ਕਰ ਦਿੱਤਾ ਗਿਆ। ਜਿੱਥੇ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਇਸਦੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਆਪਣੇ ਕੁੱਤੇ ਬਾਰੇ ਦੱਸਿਆ ਗਿਆ ਕਿ ਉਨ੍ਹਾਂ ਦਾ ਬੀਤੀ ਰਾਤ ਇੱਕ ਰਿਟਾਇਰਡ ਕੁੱਤਾ ਅਚਾਨਕ ਲਾਪਤਾ ਹੋ ਗਿਆ ਹੈ। ਅਗਰ ਕੋਈ ਵੀ ਉਸ ਬਾਰੇ ਜਾਣਕਾਰੀ ਦੇਵੇਗਾ ਤਾਂ ਉਸ ਨੂੰ ਦੋ ਕਰੋੜ ਰੁਪਏ ਦਿੱਤੇ ਜਾਣਗੇ ਤੇ ਅਗਰ ਕੋਈ ਉਸਨੂੰ ਸੁਰੱਖਿਅਤ ਘਰ ਵਾਪਸ ਲੈ ਕੇ ਆਉਂਦਾ ਹੈ ਤਾਂ ਉਸ ਨੂੰ 11 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਲੋਕਾਂ ਵਲੋਂ ਕੁੱਤੇ ਦੀ ਭਾਲ ਕੀਤੀ ਗਈ ਅਤੇ ਇੱਕ ਗਰੁੱਪ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੁੱਤੇ ਨੂੰ ਦੁਪਹਿਰ ਦੇ ਸਮੇਂ ਲੱਭ ਲਿਆ ਗਿਆ, ਉਸ ਤੋਂ ਬਾਅਦ ਵਿਅਕਤੀ ਆਪਣੇ ਵਾਅਦੇ ਤੋਂ ਮੁੱਕਰ ਗਿਆ ਅਤੇ ਉਸ ਵਲੋਂ 65 ਹਜ਼ਾਰ ਰੁਪਏ ਹੀ ਕੁੱਤਾ ਲੱਭਣ ਵਾਲੇ ਵਿਅਕਤੀ ਨੂੰ ਦਿੱਤੇ ਗਏ ਹਨ।
Home ਤਾਜਾ ਜਾਣਕਾਰੀ ਬੰਦੇ ਨੇ ਗੁੰਮ ਹੋਏ ਕੁੱਤੇ ਨੂੰ ਲੱਭਣ ਦਾ ਇਨਾਮ ਰੱਖਿਆ 11 ਕਰੋੜ ਤੇ ਸੂਹ ਦੇਣ ਵਾਲੇ ਨੂੰ 2 ਕਰੋੜ ਦਾ ਇਨਾਮ, ਪਰ ਬਾਅਦ ਜੋ ਹੋਇਆ ਨਹੀਂ ਕੀਤੀ ਕਲਪਨਾ
ਤਾਜਾ ਜਾਣਕਾਰੀ