BREAKING NEWS
Search

ਬ੍ਰਿਟੇਨ ਦੇ ਪ੍ਰਧਾਨਮੰਤਰੀ ਰਿਸ਼ੀ ਸੁਨਕ ਨੇ ਦੂਜਾ ਵਿਸ਼ਵ ਯੁੱਧ ਲੜਨ ਵਾਲੇ 101 ਸਾਲਾ ਸਿੱਖ ਫ਼ੌਜੀ ਨੂੰ ਕੀਤਾ ਸਨਮਾਨਿਤ

ਆਈ ਤਾਜਾ ਵੱਡੀ ਖਬਰ 

ਮਾਣ ਵਾਲੀ ਗੱਲ। 101 ਸਾਲਾ ਸਿੱਖ ਫ਼ੌਜੀ ਨੇ ਵਿਦੇਸ਼ ਦੀ ਧਰਤੀ ਮਨਵਾਇਆ ਲੋਹਾ। ਦੂਜਾ ਵਿਸ਼ਵ ਯੁੱਧ ਲੜਨ ਵਾਲੇ ਸਿੱਖ ਫ਼ੌਜੀ ਜਿਸ ਦੀ ਉਮਰ 101 ਸਾਲ ਸੀ ਉਸ ਨੂੰ ਬ੍ਰਿਟਿਸ਼ ਦੇ ਪ੍ਰਧਾਨਮੰਤਰੀ ਰਿਸ਼ੀ ਸੁਨਕ ਨੇ ਕੀਤਾ ਸਨਮਾਨਿਤ। ਜਾਣਕਾਰੀ ਦੇ ਮੁਤਾਬਿਕ ਯੂਕੇ-ਇੰਡੀਆ ਵੀਕ ਰਿਸੈਪਸ਼ਨ ਜੋ ਕਿ 10 ਡਾਊਨਿੰਗ ਸਟ੍ਰੀਟ ਵਿਖੇ ਚੱਲ ਰਹੀ ਸੀ ਉਥੇ ਰਜਿੰਦਰ ਸਿੰਘ ਢੱਟ ਜੋ ਕਿ ਦੂਜੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਆਖਰੀ ਜਿਉਂਦੇ ਸਿੱਖ ਸੈਨਿਕਾਂ ਵਿੱਚੋਂ ਇੱਕ ਹਨ ਉਨ੍ਹਾਂ ਨੂੰ ‘ਪੁਆਇੰਟ ਆਫ਼ ਲਾਈਟ’ ਸਨਮਾਨ ਨਾਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸਨਮਾਨਿਤ ਕੀਤਾ ਗਿਆ।

ਦੱਸ ਦਈਏ ਕਿ ਰਜਿੰਦਰ ਸਿੰਘ ਢੱਟ ਨੂੰ “ਅਨਡਿਵਾਈਡਡ ਇੰਡੀਅਨ ਐਕਸ-ਸਰਵਿਸਮੈਨਜ਼ ਐਸੋਸੀਏਸ਼ਨ” ਜੋ ਕਿ ਬ੍ਰਿਟਿਸ਼ ਭਾਰਤੀ ਯੁੱਧ ਦੇ ਸਾਬਕਾ ਸੈਨਿਕਾਂ ਨੂੰ ਇਕੱਠੇ ਲਿਆਉਣ ਵਿੱਚ ਮਦਦ ਕਰਨ ਲਈ ਚਲਾਈ ਜਾ ਰਹੀ ਹੈ ਅਤੇ ਉਨ੍ਹਾਂ ਵੱਲੋ ਕੀਤੀ ਸੇਵਾ ਲਈ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦੇ ਅਨੁਸਾਰ 1921 ਵਿੱਚ ਵੰਡ ਤੋਂ ਪਹਿਲਾਂ ਦੇ ਭਾਰਤ ਵਿੱਚ ਢੱਟ ਦਾ ਜਨਮ ਹੋਇਆ ਸੀ ਅਤੇ ਉਹ ਸਾਲ 1963 ਤੋਂ ਦੱਖਣ-ਪੱਛਮੀ ਲੰਡਨ ਵਿੱਚ ਹਾਉਂਸਲੋ ਵਿੱਚ ਰਹਿ ਰਹੇ ਹਨ।

ਦੱਸ ਦਈਏ ਕਿ 101 ਸਾਲਾ ਸਿੱਖ ਫ਼ੌਜੀ ਢੱਟ ਬ੍ਰਿਟਿਸ਼ ਬਸਤੀਵਾਦੀ ਸਮੇਂ ਸਹਿਯੋਗੀ ਫ਼ੌਜਾਂ ਨਾਲ ਲੜਿਆ ਸੀ। ਸਨਮਾਨ ਹਾਸਲ ਕਰਨ ਮਗਰੋਂ ਉਨ੍ਹਾਂ ਕਿਹਾ “ਇਹ ਮਾਨਤਾ ਪ੍ਰਧਾਨ ਮੰਤਰੀ ਤੋਂ ਪ੍ਰਾਪਤ ਕਰਨਾ ਇੱਕ ਬਹੁਤ ਹੀ ਸਨਮਾਨ ਦੀ ਗੱਲ ਹੈ।” ਇਸ ਮੌਕੇ ‘ਤੇ ਢੱਟ ਨੇ ਕਿਹਾ “ਇਸ ਸੰਸਥਾ ਦੀ ਸਥਾਪਨਾ ਦਾ ਸਫ਼ਰ ਇੱਕ ਸਾਬਕਾ ਸੈਨਿਕ ਵਜੋਂ ਫਰਜ਼ ਦੀ ਡੂੰਘੀ ਭਾਵਨਾ ਅਤੇ ਏਕਤਾ, ਭਾਈਚਾਰਕ ਸਾਂਝ ਅਤੇ ਸਮਰਥਨ ਨੂੰ ਵਧਾਉਣ ਦੇ ਨਜ਼ਰੀਏ ਨਾਲ ਚਲਾਇਆ ਸੀ। ਇਹ ਸਨਮਾਨ ਬਹੁਤ ਸਾਰੇ ਲੋਕਾਂ ਦੇ ਅਣਥੱਕ ਯਤਨਾਂ ਲਈ ਸਨਮਾਨ ਹੈ।

ਜਿਨ੍ਹਾਂ ਵੱਲੋ ਬੜੇ ਲੰਮੇ ਸਮੇਂ ਦੌਰਾਨ ਐਸੋਸੀਏਸ਼ਨ ਦੇ ਵਿਕਾਸ ਅਤੇ ਸਫਲਤਾ ਵਿੱਚ ਯੋਗਦਾਨ ਪਾਇਆ ਹੈ। ਜਾਣਕਾਰੀ ਅਨੁਸਾਰ ਦੂਜੇ ਵਿਸ਼ਵ ਯੁੱਧ ਸਮੇਂ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਢੱਟ ਭਰਤੀ ਹੋਏ ਸੀ। ਦੱਸ ਦਈਏ ਕਿ ਉਨ੍ਹਾਂ ਦੀ ਐਸੋਸੀਏਸ਼ਨ ਨੇ ਫਿਲਹਾਲ ਬਜ਼ੁਰਗਾਂ ਲਈ ਇੱਕ ਆਨਲਾਈਨ ਭਾਈਚਾਰਾ ਬਣੀ ਹੋਈ ਹੈ ਜਿਥੇ ਨਿੱਜੀ ਕਹਾਣੀਆਂ ਅਤੇ ਜੁੜਨ ਦੇ ਮੌਕਿਆਂ ਬਾਰੇ ਲੇਖ ਸਾਂਝੇ ਕੀਤੇ ਹਨ।



error: Content is protected !!