ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਜਿਥੇ ਪਿਛਲੇ ਦੋ ਸਾਲਾਂ ਤੋਂ ਹੁਣ ਤੱਕ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਇਸ ਕਰੋਨਾ ਦੀ ਚਪੇਟ ਵਿੱਚ ਆਈਆਂ ਸਨ ਉਥੇ ਹੀ ਕੁਝ ਹਸਤੀਆਂ ਵੱਲੋਂ ਜਿੱਥੇ ਇਸ ਉਪਰ ਜਿੱਤ ਹਾਸਲ ਕੀਤੀ ਗਈ ਹੈ। ਉਥੇ ਵੀ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਵੀ ਹਨ ਜੋ ਇਸ ਕਰੋਨਾ ਦੇ ਅੱਗੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈਆ। ਇਸ ਕਰੋਨਾ ਤੋਂ ਇਲਾਵਾ ਵਾਪਰਨ ਵਾਲੇ ਬਹੁਤ ਸਾਰੇ ਸੜਕ ਹਾਦਸੇ , ਬਿਮਾਰੀਆਂ ਅਤੇ ਅਚਾਨਕ ਸਾਹਮਣੇ ਆਉਣ ਵਾਲੇ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਵੀ ਬਹੁਤ ਸਾਰੀਆਂ ਹਸਤੀਆਂ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆ ਹਨ। ਉਨ੍ਹਾਂ ਦੀ ਕਮੀ, ਉਨ੍ਹਾਂ ਦੇ ਵੱਖ-ਵੱਖ ਖੇਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਉਥੇ ਹੀ ਫਿਲਮੀ ਹਸਤੀਆਂ ਨਾਲ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਹੁਣ ਬੌਲੀਵੁੱਡ ਨੂੰ ਇੱਕ ਬਹੁਤ ਵੱਡਾ ਝਟਕਾ ਲਗਾ ਹੈ ਜਿੱਥੇ ਇਸ ਮਸ਼ਹੂਰ ਹਸਤੀ ਦੀ ਭਰ ਜੁਆਨੀ ਵਿੱਚ ਮੌਤ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਫਿਲਮ ਗਲੀ ਬੁਆਏ ਫ਼ੇਮ ਰੈਪਰ ਧਰਮੇਸ਼ ਪਰਮਾਰ ਉਰਫ ਐਮ ਸੀ ਤੋੜ ਫੋੜ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚ ਸੋਗ ਦੀ ਲਹਿਰ ਫੈਲ ਗਈ ਹੈ ਦੱਸਿਆ ਗਿਆ ਹੈ ਕਿ ਉਨ੍ਹਾਂ ਦਾ ਦੇਹਾਂਤ ਇੱਕ ਕਾਰ ਹਾਦਸੇ ਦੇ ਕਾਰਨ ਹੋਇਆ ਹੈ।
24 ਸਾਲਾਂ ਦੇ ਧਰਮੇਸ਼ ਨੇ ਜਿੱਥੇ ਛੋਟੀ ਉਮਰ ਵਿੱਚ ਹੀ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਗਿਆ ਸੀ। ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਮਿਲਣ ਤੇ ਫਿਲਮ ਵਿੱਚ ਨਿਭਾਈਆਂ ਗਈਆਂ ਭੂਮਿਕਾਵਾਂ ਵਾਲੇ ਅਦਾਕਾਰ ਰਣਵੀਰ ਸਿੰਘ,ਆਲੀਆ ਭੱਟ ਸਿਧਾਰਥ ਚਤੁਰਵੇਦੀ ਵੱਲੋਂ ਵੀ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
ਇਹ ਮਸ਼ਹੂਰ ਸਟਰੀਟ ਰੈਪਰ ਜਿਥੇ ਗੁਜਰਾਤੀ ਗੀਤ ਗਾਏ ਜਾਣ ਲਈ ਮਸ਼ਹੂਰ ਸਨ। ਉਥੇ ਹੀ ਉਨ੍ਹਾਂ ਨੂੰ ਗੁਜਰਾਤੀ ਗੀਤਾਂ ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੇ ਬੈਂਡ ਸਵਦੇਸ਼ੀ ਮੂਵਮੈਂਟ ਵੱਲੋਂ ਸੋਸ਼ਲ ਮੀਡੀਆ ਉਪਰ ਜਾਰੀ ਕੀਤੀ ਗਈ ਹੈ। ਜਿੱਥੇ ਰਣਬੀਰ ਵੱਲੋਂ ਵੀ ਧਰਮੇਸ਼ ਦੀ ਤਸਵੀਰ ਲਗਾ ਕੇ ਇਸਟਾਗਰਾਮ ਸਟੋਰੀ ਉਪਰ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਕਾਰ ਨਾਲ ਵਾਪਰੇ ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਹੈ।
Home ਤਾਜਾ ਜਾਣਕਾਰੀ ਬੋਲੀਵੁਡ ਨੂੰ ਲੱਗਾ ਵੱਡਾ ਝਟੱਕਾ ਹੋਈ ਇਸ ਮਸ਼ਹੂਰ ਹਸਤੀ ਦੀ ਭਰ ਜਵਾਨੀ ਚ ਅਚਾਨਕ ਮੌਤ – ਤਾਜਾ ਵੱਡੀ ਖਬਰ

ਤਾਜਾ ਜਾਣਕਾਰੀ