ਆਈ ਤਾਜ਼ਾ ਵੱਡੀ ਖਬਰ
ਹਰ ਇੱਕ ਅਦਾਕਾਰ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਦਾ ਹੈ , ਜਿਸ ਦੇ ਚਲਦੇ ਉਨ੍ਹਾਂ ਵੱਲੋਂ ਵੱਖੋ ਵੱਖਰੇ ਢੰਗ ਦੇ ਨਾਲ ਆਪਣੀ ਅਦਾਕਾਰੀ ਵਿਖਾਈ ਜਾਂਦੀ ਹੈ । ਕਰੋਨਾ ਤੋਂ ਬਾਅਦ ਹੁਣ ਮੁੜ ਤੋਂ ਸਾਰਾ ਕੰਮਕਾਰ ਚਾਲੂ ਹੋ ਚੁੱਕਿਆ ਹੈ ਤੇ ਸਿਨੇਮਾ ਘਰਾਂ ਵਿੱਚ ਵੀ ਕਾਫ਼ੀ ਭੀੜ ਵੀ ਵੇਖਣ ਨੂੰ ਮਿਲਦੀ ਹੈ । ਇਸੇ ਵਿਚਾਲੇ ਹੁਣ ਬਾਲੀਵੁੱਡ ਦੇ ਇਕ ਮਸ਼ਹੂਰ ਅਦਾਕਾਰ ਦੇ ਨਾਲ ਸੰਬੰਧਤ ਵੱਡੀ ਖਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰ ਦੇ ਘਰ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ । ਜਿਸ ਦੀ ਜਾਣਕਾਰੀ ਖੁਦ ਇਸ ਅਦਾਕਾਰ ਦੇ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਦਿੱਤੀ ਗਈ ।
ਦਰਅਸਲ ਹਿੰਦੀ ਸਿਨਮਾ ਦੇ ਪ੍ਰਸਿੱਧ ਕਲਾਕਾਰ ਰਣਵੀਰ ਸ਼ੋਰੀ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ, ਕਿਉਂਕਿ ਰਣਵੀਰ ਸ਼ੌਰੀ ਦੇ ਪਿਤਾ ਅਤੇ ਮਸ਼ਹੂਰ ਫ਼ਿਲਮ ਨਿਰਮਾਤਾ ਕ੍ਰਿਸ਼ਨ ਤੇ ਸ਼ੋਰੀ ਦਾ ਦੇਹਾਂਤ ਹੋ ਚੁੱਕਿਆ ਹੈ । ਇਸ ਗੱਲ ਦੀ ਜਾਣਕਾਰੀ ਖੁਦ ਰਣਵੀਰ ਸ਼ੋਰੀ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਇਕ ਦੁਖਦਾਈ ਪੋਸਟ ਸਾਂਝੀ ਕਰ ਕੇ ਦਿੱਤੀ ਗਈ । ਇੰਨਾ ਹੀ ਨਹੀਂ ਸਗੋਂ ਉਨ੍ਹਾਂ ਨੇ ਆਪਣੇ ਪਿਤਾ ਦੀ ਸ਼ੋਰੀ ਦੀ ਮੌਤ ਨੂੰ ਲੈ ਕੇ ਇਕ ਭਾਵੁਕ ਨੋਟ ਵੀ ਲਿਖਿਆ । ਜਿਸ ਨੋਟ ਵਿੱਚ ਉਨ੍ਹਾਂ ਲਿਖਿਆ ‘ਮੇਰੇ ਪਿਆਰੇ ਪਿਤਾ ਕ੍ਰਿਸ਼ਨ ਦੇਵ ਸ਼ੌਰੀ ਬੀਤੀ ਰਾਤ 92 ਸਾਲ ਦੀ ਉਮਰ ‘ਚ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਛੱਡ ਗਏ।
ਉਹ ਆਪਣੇ ਪਿੱਛੇ ਸ਼ਾਨਦਾਰ ਯਾਦਾਂ ਅਤੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਛੱਡ ਗਏ। ਮੈਂ ਪ੍ਰੇਰਨਾ ਅਤੇ ਸੁਰੱਖਿਆ ਦਾ ਆਪਣਾ ਸਭ ਤੋਂ ਵੱਡਾ ਸਰੋਤ ਗੁਆ ਦਿੱਤਾ ਹੈ।” ਇਸ ਤਰ੍ਹਾਂ ਆਪਣੇ ਪਿਤਾ ਦਾ ਸਾਇਆ ਸਿਰ ਤੋਂ ਉੱਠਣ ਤੋਂ ਬਾਅਦ ਰਣਵੀਰ ਸ਼ੌਰੀ ਭਾਵੁਕ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਕੇਡੀ ਸ਼ੋਰੀ ਦਾ ਦਾ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਨਿਰਮਾਤਾਵਾਂ ਵਿਚੋਂ ਇਕ ਸੀ । ਉਨ੍ਹਾਂ ਦੀ ਮੌਤ ਨਾਲ ਹਿੰਦੀ ਸਿਨਮਾ ਨੂੰ ਬਹੁਤ ਜ਼ਿਆਦਾ ਵੱਡਾ ਘਾਟਾ ਪਿਆ ਹੈ । ਉੱਥੇ ਹੀ ਵੱਖ ਵੱਖ ਫ਼ਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਦੇ ਵੱਲੋਂ ਇਸ ਵੱਡੀ ਸ਼ਖ਼ਸੀਅਤ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।
ਤਾਜਾ ਜਾਣਕਾਰੀ