BREAKING NEWS
Search

ਬੋਲੀਵੁਡ ਦੇ ਇਸ ਸੁਪਰਸਟਾਰ ਦਿੱਗਜ ਅਦਾਕਾਰ ਦੀ ਹੋਈ ਅਚਾਨਕ ਮੌਤ – ਪ੍ਰਸੰਸਕਾਂ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਫਿਲਮੀ ਜਗਤ ਵਿਚ ਦੁਖਦਾਈ ਖਬਰਾਂ ਆਉਣ ਨਾਲ ਜਿੱਥੇ ਸੋਗ ਦੀ ਲਹਿਰ ਫੈਲ ਜਾਂਦੀ ਹੈ, ਉੱਥੇ ਹੀ ਬਹੁਤ ਸਾਰੀਆਂ ਸਖ਼ਸ਼ੀਅਤਾਂ ਦੇ ਜਾਣ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਫਿਲਮ ਜਗਤ ਨੂੰ ਪੈ ਜਾਂਦਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਫਿਲਮੀ ਖੇਤਰ ਦੀਆਂ ਸਖਸ਼ੀਅਤਾਂ ਇਸ ਫਾਨੀ ਸੰਸਾਰ ਨੂੰ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆ ਹਨ। ਜਿਨ੍ਹਾਂ ਦੀ ਫਿਲਮ ਜਗਤ ਨੂੰ ਦਿੱਤੀ ਗਈ ਦੇਣ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਜਿੱਥੇ ਉਨ੍ਹਾਂ ਦੇ ਜਾਣ ਦੀ ਕਮੀ ਉਨ੍ਹਾਂ ਦੇ ਖੇਤਰਾਂ ਵਿੱਚ ਪੂਰੀ ਨਹੀਂ ਹੋ ਸਕਦੀ ਉਸੇ ਤਰ੍ਹਾਂ ਹੀ ਉਨ੍ਹਾਂ ਦੇ ਪਰਵਾਰ ਵਿੱਚ ਵੀ ਉਨ੍ਹਾਂ ਦੀ ਜਗਾ ਕੋਈ ਨਹੀ ਲੈ ਸਕਦਾ। ਹੁਣ ਬਾਲੀਵੁੱਡ ਦੇ ਸੁਪਰਸਟਾਰ ਅਤੇ ਦਿੱਗਜ਼ ਅਦਾਕਾਰ ਦੀ ਅਚਾਨਕ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦੀ ਟੈਲੀਵਿਜ਼ਨ ਅਤੇ ਫਿਲਮ ਇੰਡਸਟਰੀ ਵਿਚ ਕਈ ਦਹਾਕਿਆਂ ਤਕ ਕੰਮ ਕਰਨ ਵਾਲੇ ਯੂਸੁਫ਼ ਹੁਸੈਨ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਵੱਲੋਂ ਜਿੱਥੇ ਵੱਖ ਵੱਖ ਕਿਰਦਾਰ ਨਿਭਾ ਕੇ ਆਪਣੀ ਵੱਖਰੀ ਪਹਿਚਾਣ ਬਣਾਈ ਗਈ ਹੈ। ਉਥੇ ਹੀ ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਉਨ੍ਹਾਂ ਦੇ ਪ੍ਰਸੰਸਕਾਂ ਅਤੇ ਫਿਲਮ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣਦੇ ਹੀ ਵੱਖ-ਵੱਖ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਜਵਾਈ ਹੰਸਲ ਮਹਿਤਾ ਨਾਲ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।

ਅਦਾਕਾਰ ਯੂਸੁਫ਼ ਹੁਸੈਨ ਦੇ ਦਿਹਾਂਤ ਦੀ ਖਬਰ ਉਨ੍ਹਾਂ ਦੇ ਜੁਆਈ ਫਿਲਮ ਨਿਰਮਾਤਾ ਹੰਸਲ ਮਹਿਤਾ ਵੱਲੋਂ ਦਿੱਤੀ ਗਈ ਹੈ। ਜਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਤਰ੍ਹਾਂ ਅਦਾਕਾਰ ਯੂਸੁਫ਼ ਹੁਸੈਨ ਵੱਲੋਂ ਉਨ੍ਹਾਂ ਦੀ ਮੁਸ਼ਕਲ ਦੇ ਦੌਰ ਵਿੱਚ ਅੱਗੇ ਆ ਕੇ ਮਦਦ ਕੀਤੀ ਗਈ।

ਉਸ ਨੂੰ ਕਦੇ ਵੀ ਨਹੀਂ ਭੁੱਲ ਸਕਦੇ ਉਨ੍ਹਾਂ ਲਈ ਉਹਨਾਂ ਦੇ ਸਹੁਰਾ ਸਾਹਿਬ ਨਹੀਂ, ਸਗੋ ਉਸਦੇ ਪਿਤਾ ਜੀ ਸਨ। ਜਿਨ੍ਹਾਂ ਨੇ ਹਮੇਸ਼ਾ ਮੈਨੂੰ ਅਪਣਾ ਪੁੱਤਰ ਸਮਝ ਕੇ ਮੇਰਾ ਸਾਥ ਦਿੱਤਾ। ਉਥੇ ਹੀ ਟਵੀਟ ਉੱਪਰ ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਸ ਸਮੇਂ ਬੁਰੇ ਦੌਰ ਵਿੱਚ ਫਸ ਗਏ ਸਨ , ਅਤੇ ਆਪਣੇ ਫ਼ਿਲਮੀ ਕੈਰੀਅਰ ਨੂੰ ਪੂਰੀ ਤਰ੍ਹਾਂ ਖਤਮ ਹੋਇਆ ਸਮਝ ਰਹੇ ਸਨ, ਉਸ ਸਮੇਂ ਉਨ੍ਹਾਂ ਨੇ ਆਪਣੇ ਐੱਫ ਡੀ ਦਾ ਚੈੱਕ ਦਸਤਖ਼ਤ ਕਰ ਕੇ ਦੇ ਦਿੱਤਾ ਸੀ।



error: Content is protected !!