ਆਈ ਤਾਜ਼ਾ ਵੱਡੀ ਖਬਰ
ਜਿੱਥੇ ਬਹੁਤ ਸਾਰੇ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਸਭ ਦਾ ਦਿਲ ਜਿੱਤਦੇ ਹਨ, ਉੱਥੇ ਹੀ ਇਨ੍ਹਾਂ ਕਲਾਕਾਰਾਂ ਵਿੱਚੋਂ ਦੀਪਿਕਾ ਪਾਦੁਕੋਣ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ , ਉਸ ਨੇ ਆਪਣੀ ਅਦਾਕਾਰੀ ਦੇ ਨਾਲ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ । ਸਮੇਂ ਸਮੇਂ ਤੇ ਦੀਪਿਕਾ ਪਾਦੁਕੋਣ ਆਪਣੇ ਪਤੀ ਨਾਲ ਵੱਖ ਵੱਖ ਪ੍ਰਕਾਰ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਜਿਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਫੈਨਸ ਦੇ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ । ਜਿੱਥੇ ਸੋਮਵਾਰ ਨੂੰ ਉਨ੍ਹਾਂ ਦੀ ਵਿਗੜਦੀ ਸਿਹਤ ਕਾਰਨ, ਉਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ ਤੇ ਉਨ੍ਹਾਂ ਦੀ ਸਿਹਤ ਸਬੰਧੀ ਇਕ ਵੱਡੀ ਖਬਰ ਸਾਹਮਣੇ ਆਈ ਹੈ ।
ਦਰਅਸਲ ਦੀਪਿਕਾ ਪਾਦੁਕੋਣ ਦੀ ਬੀਤੇ ਸੋਮਵਾਰ ਨੂੰ ਅਚਾਨਕ ਸਿਹਤ ਵਿਗੜ ਗਈ । ਜਿਸ ਦੇ ਚਲਦੇ ਉਨ੍ਹਾਂ ਨੂੰ ਮੁੰਬਈ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਤੇ ਹੁਣ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਦੀਪਿਕਾ ਪਾਦੁਕੋਣ ਪੂਰੀ ਤਰ੍ਹਾਂ ਦੇ ਨਾਲ ਠੀਕ ਮਹਿਸੂਸ ਕਰ ਰਹੀ ਹੈ । ਨਾਲ ਹੀ ਦੱਸ ਤੀਹ ਇਹ ਦੂਜੀ ਵਾਰ ਹੈ ਕਿ ਜਦੋਂ ਦੀਪਿਕਾ ਦੀ ਸਿਹਤ ਵਿਗੜ ਗਈ ਹੈ । ਦੀਪਿਕਾ ਪਾਦੁਕੋਣ ਨੇ ਹਸਪਤਾਲ ਵਿੱਚ ਆਪਣੇ ਲਗਪਗ ਸਾਰੇ ਟੈਸਟ ਕਰਵਾਏ ਹਨ, ਜਿਸ ਵਿੱਚ ਉਸ ਨੂੰ ਅੱਧਾ ਦਿਨ ਲੱਗਿਆ । ਦਰਅਸਲ ਦੀਪਿਕਾ ਨੂੰ ਸੋਮਵਾਰ ਅਚਾਨਕ ਬੇਚੈਨੀ ਦੀ ਸ਼ਿਕਾਇਤ ਹੋਈ ।
ਜਿਸ ਤੋਂ ਬਾਅਦ ਤੁਰੰਤ ਉਸ ਨੂੰ ਸ਼ਹਿਰ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ । ਇਕ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ ਅਦਾਕਾਰ ਦੀ ਟੀਮ ਨੇ ਹਾਲੇ ਤੱਕ ਇਸ ਖਬਰ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ । ਪਰ ਦੀਪਿਕਾ ਦੀ ਸਿਹਤ ਸਬੰਧੀ ਇਕ ਚੰਗੀ ਖਬਰ ਆਈ ਹੈ ਕਿ ਦੀਪਿਕਾ ਦੀ ਸਿਹਤ ਬਿਲਕੁਲ ਠੀਕ ਹੈ ।
ਜ਼ਿਕਰਯੋਗ ਹੈ ਕਿ ਦੀਪਿਕਾ ਆਪਣੀ ਆਉਣ ਵਾਲੀ ਫ਼ਿਲਮ ਵਿੱਚ ਕਾਫ਼ੀ ਰੁੱਝੀ ਹੋਈ ਹੈ , ਪਰ ਜਦੋਂ ਉਨ੍ਹਾਂ ਦੇ ਫੈਨਸ ਨੂੰ ਪਤਾ ਚੱਲਿਆ ਕਿ ਦੀਪਿਕਾ ਦੀ ਸਿਹਤ ਠੀਕ ਨਹੀਂ ਹੈ ਤੇ ਉਨ੍ਹਾਂ ਵੱਲੋਂ ਦੀਪਿਕਾ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਕਿ ਉਸ ਦੀ ਸਿਹਤ ਠੀਕ ਹੋ ਜਾਵੇ ਤੇ ਦੀਪਿਕਾ ਦੇ ਫੈਂਸ ਲਈ ਹੁਣ ਹੀ ਇੱਕ ਬੇਹੱਦ ਖ਼ਾਸ ਤੇ ਚੰਗੀ ਖ਼ਬਰ ਹੈ ।
Home ਤਾਜਾ ਜਾਣਕਾਰੀ ਬੋਲੀਵੁਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਬਾਰੇ ਆਈ ਵੱਡੀ ਮਾੜੀ ਖਬਰ, ਕਰਾਇਆ ਗਿਆ ਹਸਪਤਾਲ ਦਾਖਿਲ
ਤਾਜਾ ਜਾਣਕਾਰੀ