BREAKING NEWS
Search

ਬੋਲੀਵੁਡ ਤੋਂ ਉਠੀ ਮੰਗ ਇੰਡੀਆ ਨੂੰ ਚਾਹੀਦਾ ਨਵਾਂ ਪ੍ਰਧਾਨ ਮੰਤਰੀ – ਦੇਖੋ ਪੂਰੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਸਾਰੀ ਦੁਨੀਆਂ ਵਿੱਚ ਆਰਥਿਕ ਮੰਦੀ ਦੀ ਵਜਾ ਬਣੀ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਸਮੇਂ ਤੋਂ ਇਸ ਕਰੋਨਾ ਨੇ ਸਭ ਦੇਸ਼ਾ ਵਿੱਚ ਪੈਰ ਪਸਾਰੇ ਹਨ। ਉਸ ਸਮੇਂ ਤੋਂ ਹੀ ਉਨ੍ਹਾਂ ਦੇਸ਼ਾਂ ਨੂੰ ਸ਼ਖਤੀ ਵਧਾਉਣ ਕਾਰਨ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਇਸ ਕਰੋਨਾ ਨਾਲ ਸਭ ਤੋਂ ਵੱਧ ਦੁਨੀਆਂ ਦਾ ਸ਼ਕਤੀਸ਼ਾਲੀ ਦੇਸ਼ ਅਮਰੀਕਾ ਪ੍ਰਭਾਵਤ ਹੋਇਆ ਹੈ। ਜਿੱਥੇ ਕਰੋਨਾ ਮਰੀਜ਼ਾ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਉਸ ਤੋਂ ਬਾਅਦ ਭਾਰਤ ਵਿੱਚ ਵੀ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜਿੱਥੇ ਕਰੋਨਾ ਦੀ ਦੂਜੀ ਲਹਿਰ ਸਭ ਤੋਂ ਵਧੇਰੇ ਮਹਾਰਾਸ਼ਟਰ ਨੂੰ ਪ੍ਰਭਾਵਤ ਕਰ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸੂਬਿਆਂ ਵਿਚ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ।

ਬਾਲੀਵੁੱਡ ਤੋਂ ਉਠੀ ਮੰਗ ਇੰਡੀਆ ਨੂੰ ਚਾਹੀਦਾ ਨਵਾਂ ਪ੍ਰਧਾਨ ਮੰਤਰੀ। ਇਸ ਸਮੇਂ ਜਿਥੇ ਦੇਸ਼ ਵਿੱਚ ਕੋਰੋਨਾ ਕਾਰਨ ਹਾਹਾਕਾਰ ਮੱਚੀ ਹੋਈ ਹੈ। ਉਥੇ ਹੀ ਦੇਸ਼ ਦੇ ਵੱਧ ਪ੍ਰਭਾਵਤ ਹੋਣ ਵਾਲੇ ਸੂਬਿਆਂ ਵਿੱਚ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਬੈਡ ਨਹੀਂ ਮਿਲ ਰਹੇ। ਭਾਰਤ ਵਿੱਚ ਆਕਸੀਜਨ ਅਤੇ ਵੈਂਟੀਲੇਟਰਾਂ ਦੀ ਕਮੀ ਹੋਣ ਕਾਰਨ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਜਾ ਰਹੀ ਹੈ। ਦੇਸ਼ ਦੀ ਇਸ ਤ੍ਰਾਸਦੀ ਨੂੰ ਦੇਖਦੇ ਹੋਏ ਬਾਲੀਵੁੱਡ ਅਦਾਕਾਰ ਸਵਰਾ ਭਾਸਕਰ ਨੇ ਖਰਾਬ ਸਿਹਤ ਪ੍ਰਬੰਧ ਨੂੰ ਮੱਦੇਨਜ਼ਰ ਰੱਖਦੇ ਹੋਏ ਨਵੇਂ ਪ੍ਰਧਾਨ ਮੰਤਰੀ ਦੀ ਮੰਗ ਕੀਤੀ ਹੈ। ਸਵਰਾ ਭਾਸਕਰ ਵੱਲੋਂ ਇਸ ਗੱਲ ਦੀ ਪੁਸ਼ਟੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਜਾਹਿਰ ਕੀਤੀ ਗਈ ਹੈ।

ਸੋਸ਼ਲ ਮੀਡੀਆ ਉਪਰ ਉਨ੍ਹਾਂ ਵੱਲੋਂ ਕੀਤੇ ਗਏ ਇਸ ਟਵੀਟ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਬਹੁਤ ਸਾਰੇ ਲੋਕ ਉਨ੍ਹਾਂ ਦੇ ਹੱਕ ਵਿੱਚ ਖੜੇ ਹੋ ਗਏ ਹਨ। ਸਵਰਾ ਭਾਸਕਰ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਭਾਰਤ ਨੂੰ ਇੱਕ ਨਵੇਂ ਪ੍ਰਧਾਨ ਮੰਤਰੀ ਦੀ ਜ਼ਰੂਰਤ ਹੈ, ਜੇ ਭਾਰਤੀ ਲੋਕ ਆਪਣੇ ਅਜ਼ੀਜ਼ਾਂ ਨੂੰ ਸਾਹ ਲਈ ਭਟਕਦੇ ਅਤੇ ਤੜਪਦੇ ਹੋਏ ਨਹੀਂ ਵੇਖਣਾ ਚਾਹੁੰਦੇ ਹਨ ਤਾਂ। ਇਸ ਤੋਂ ਬਾਅਦ ਯੂਜ਼ਰਸ ਵੱਲੋਂ ਵੱਖ ਵੱਖ ਰਾਏ ਦਿੱਤੀ ਜਾ ਰਹੀ ਹੈ।

ਹਾਲ ਹੀ ਵਿੱਚ ਪੱਤਰਕਾਰ ਸ਼ੇਖਰ ਗੁਪਤਾ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਟਵੀਟ ਕੀਤਾ ਸੀ, ਉਹਨੇ ਆਪਣੇ ਟਵੀਟ ਵਿਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਵੀਂ ਟੀਮ ਦੀ ਜ਼ਰੂਰਤ ਹੈ। ਜੇਕਰ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਦੇਸ਼ ਚਲਦਾ ਰਹੇ ਅਤੇ ਅੱਗੇ ਵਧਦਾ ਰਹੇ।



error: Content is protected !!