BREAKING NEWS
Search

ਬੋਲੀਵੁਡ ਐਕਟਰ ਰਣਬੀਰ ਕਪੂਰ ਲਈ ਆਈ ਮਾੜੀ ਖਬਰ, ਫਿਲਮ ਸੈੱਟ ਚ ਲੱਗੀ ਭਿਆਨਕ ਅੱਗ ਕਾਰਨ ਹੋਈ 1 ਦੀ ਮੌਤ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਅਜਿਹੇ ਹਾਦਸੇ ਵੀ ਹੁੰਦੇ ਹਨ ਜੋ ਕੰਮ ਕਰਨ ਵਾਲੀ ਜਗ੍ਹਾ ਤੇ ਵਾਪਰ ਜਾਂਦੇ ਹਨ ਅਤੇ ਜਿਸ ਕਾਰਨ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਜਿਸ ਦਾ ਅਸਰ ਕੰਮ ਕਰਨ ਵਾਲੇ ਬਹੁਤ ਸਾਰੇ ਵਿਅਕਤੀਆਂ ਤੇ ਪੈਂਦਾ ਹੈ ਅਤੇ ਉਨ੍ਹਾਂ ਨੂੰ ਕਾਫੀ ਲੰਮਾ ਸਮਾਂ ਲੱਗ ਜਾਂਦਾ ਹੈ ਇਸ ਮੁਸ਼ਕਲ ਤੋਂ ਬਾਹਰ ਨਿਕਲਣ ਵਿੱਚ। ਜਿਥੇ ਫ਼ਿਲਮੀ ਪਰਦੇ ਤੇ ਦੋ ਢਾਈ ਘੰਟੇ ਦੇ ਵਿੱਚ ਅਸੀਂ ਫਿਲਮ ਦਾ ਆਨੰਦ ਮਾਣਦੇ ਹਾਂ ਉਥੇ ਹੀ ਉਸ ਫਿਲਮ ਨੂੰ ਬਣਨ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਮਿਹਨਤ ਲੱਗੀ ਹੁੰਦੀ ਹੈ। ਦੋ ਢਾਈ ਘੰਟੇ ਵਾਲੀ ਇਹ ਫ਼ਿਲਮ ਜਿੱਥੇ ਕਈ ਮਹੀਨਿਆਂ ਦਾ ਸਮਾਂ ਲਗਾ ਕੇ ਬਣਾਈ ਜਾਂਦੀ ਹੈ ਜਿਸ ਵਾਸਤੇ ਵੱਖ-ਵੱਖ ਕਈ ਤਰਾਂ ਦੇ ਸੈਟ ਤਿਆਰ ਕੀਤੇ ਜਾਂਦੇ ਹਨ ਜਿੱਥੇ ਫਿਲਮ ਦੀ ਸ਼ੂਟਿੰਗ ਕੀਤੀ ਜਾਂਦੀ ਹੈ। ਉਹਨਾਂ ਜਗਹਾ ਤੇ ਅੱਗ ਲੱਗਣ ਵਰਗੀਆਂ ਘਟਨਾਵਾਂ ਦੇ ਚਲਦਿਆਂ ਹੋਇਆ ਭਾਰੀ ਨੁਕਸਾਨ ਹੋ ਜਾਂਦਾ ਹੈ।

ਹੁਣ ਬੌਲੀਵੁੱਡ ਐਕਟਰ ਰਣਬੀਰ ਕਪੂਰ ਲਈ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਫਿਲਮ ਦੇ ਸੈਟ ਤੇ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਕਰਵਾਰ ਨੂੰ ਮੁੰਬਈ ਦੇ ਵਿੱਚ ਜਿੱਥੇ ਅੰਧੇਰੀ ਵੈਸਟ ਇੱਕ ਸਟੂਡੀਓ ਚਿੱਤਰਕੂਟ ਦੇ ਵਿੱਚ ਲੱਗੀ ਅੱਗ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਹੈ। 2 ਫ਼ਿਲਮਾਂ ਲਈ ਬਣਾਏ ਗਏ ਸੈੱਟ ਤੇ ਫਾਇਰ ਸੇਫਟੀ ਦਾ ਕੰਮ ਕਰਦਾ ਸੀ।ਦੱਸਿਆ ਗਿਆ ਹੈ ਕਿ ਜਿੱਥੇ ਸੈੱਟ ਉੱਪਰ ਅਚਾਨਕ ਅੱਗ ਲੱਗ ਗਈ, ਜੋ ਦੋ ਫ਼ਿਲਮਾਂ ਦੇ ਬਣਾਏ ਗਏ ਸਨ ਇਸ ਦੀ ਚਪੇਟ ਵਿਚ ਆ ਗਏ।

ਉਥੇ ਹੀ ਇਸ ਹਾਦਸੇ ਦੌਰਾਨ ਕਈ ਲੋਕ ਲਾਪਤਾ ਹੋਏ ਹਨ ਅਤੇ ਇਕ ਲਾਈਟਮੈਨ ਜ਼ਖ਼ਮੀਂ ਹੋ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ ਸ਼ੁੱਕਰਵਾਰ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਵਾਪਰੀ ਹੈ ਜਿੱਥੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਵੱਲੋਂ ਇਸ ਅੱਗ ਉੱਪਰ ਕਾਬੂ ਪਾਇਆ ਗਿਆ ਦਸਿਆ ਗਿਆ ਹੈ ਕਿ ਜਿਥੇ ਇਹ ਸ਼ੈਟ ਥਰਮਾਕੋਲ ਅਤੇ ਪਲਾਸਟਿਕ ਦੇ ਬਣੇ ਹੋਏ ਸਨ ਜਿਸ ਕਾਰਨ ਅੱਗ ਬੁਝਾਉਣ ਲਈ ਪਾਣੀ ਦੇ ਟੈਂਕਰ ਤੈਨਾਤ ਕੀਤੇ ਗਏ ਪਰ ਫਿਰ ਵੀ ਅੱਗ ਨੂੰ ਕਾਬੂ ਕਰਨ ਵਿੱਚ ਕਾਫੀ ਮੁਸ਼ਕਲ ਹੋਈ ।

ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿਚ ਇਸ ਸੈਟ ਉਪਰ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਰਹੀ ਸੀ।



error: Content is protected !!