ਆਈ ਤਾਜ਼ਾ ਵੱਡੀ ਖਬਰ
ਇਸ ਵਾਰ ਹੋਈਆ ਵਿਧਾਨ ਸਭਾ ਚੋਣਾਂ ਦੇ ਵਿਚ ਜਿੱਥੇ ਬਹੁਤ ਸਾਰੀਆਂ ਪਾਰਟੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਆਮ ਆਦਮੀ ਪਾਰਟੀ ਵੱਡੀ ਪਾਰਟੀ ਬਣ ਕੇ ਸੱਤਾ ਵਿੱਚ ਉਭਰੀ ਹੈ ਜਦ ਕਿ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਜਪਾ ਦੇ ਬਹੁਤ ਸਾਰੇ ਦਿੱਗਜ ਨੇਤਾਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਥੇ ਵੀ ਜਿੱਤ ਹਾਸਲ ਕਰਨ ਵਾਲੇ ਕੁਝ ਉਮੀਦਵਾਰਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਬੋਲੀਵੁਡ ਐਕਟਰ ਅਤੇ ਸਾਂਸਦ ਸੰਨੀ ਦਿਓਲ ਨੂੰ ਲੈ ਕੇ ਪੰਜਾਬ ਤੋਂ ਆਈ ਵੱਡੀ ਖਬਰ, ਇਸ ਕਾਰਨ ਛਿੜੀ ਚਰਚਾ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਸਟਾਰ ਸੰਨੀ ਦਿਓਲ ਦੇ ਖ਼ਿਲਾਫ ਗੁਰਦਾਸਪੁਰ ਦੇ ਲੋਕਾਂ ਵਿਚ ਰੋਸ ਵੇਖਿਆ ਜਾ ਰਿਹਾ ਹੈ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸੰਨੀ ਦਿਓਲ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਿਉਂਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਆਪਣੇ ਹਲਕੇ ਗੁਰਦਾਸਪੁਰ ਵਿਚ ਨਹੀਂ ਆਏ। ਉਨ੍ਹਾਂ ਦੇ ਨਾ ਆਉਣ ਤੇ ਲੋਕਾਂ ਦੀਆਂ ਸਮੱਸਿਆਵਾਂ ਦੀ ਸੁਣਵਾਈ ਨਾ ਹੋਣ ਦੇ ਚਲਦੇ ਹੋਏ ਲੋਕਾਂ ਵਿਚ ਰੋਸ ਦੇਖਿਆ ਜਾ ਰਿਹਾ ਹੈ। ਪਿਛਲੇ ਦਿਨੀਂ ਵੀ ਸੰਨੀ ਦਿਓਲ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ ।ਇਸ ਕਾਰਨ ਹੀ ਲੋਕਾਂ ਵੱਲੋਂ ਗੁੱਸੇ ਵਿਚ ਆ ਕੇ ਬਾਲੀਵੁੱਡ ਅਭਿਨੇਤਾ ਤੇ ਸੰਸਦ ਮੈਂਬਰ ਸੰਨੀ ਦਿਓਲ ਦੇ ਗੁੰਮਸ਼ੁਦਾ’ ਦੇ ਪੋਸਟਰ ਸ਼ਹਿਰ ਅੰਦਰ ਲਗਾਏ ਜਾ ਰਹੇ ਹਨ।
ਲੋਕਾਂ ਵੱਲੋਂ ਜਿੱਥੇ ਪਹਿਲਾਂ ਸੰਨੀ ਦਿਓਲ ਦੇ ਘਰ ਦੇ ਬਾਹਰ ਰੋਸ ਪ੍ਰਗਟ ਕਰਦੇ ਹੋਏ ਤੇ ਇਲਾਕੇ ‘ਚ ਸੰਨੀ ਦਿਓਲ ਦੀ ਗੈਰ-ਮੌਜੂਦਗੀ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਦੇ ਲਾਪਤਾ ਹੋਣ ਤੇ ਪੋਸਟਰ ਸ਼ਹਿਰ ਅੰਦਰ ਲਗਾਏ ਜਾ ਰਹੇ ਹਨ। ਲਗਾਏ ਗਏ ਇਨ੍ਹਾਂ ਪੋਸਟਰ ‘ਚ ਲਿਖਿਆ ਗਿਆ ਹੈ, “ਸੰਨੀ ਦਿਓਲ ਗੁੰਮਸ਼ੁਦਾ ਦੀ ਤਲਾਸ਼।”ਲੋਕਾਂ ਨੇ ਸੰਨੀ ਦਿਓਲ ਲਾਪਤਾ ਦੇ ਇਹ ਪੋਸਟਰ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਸਾਰੀਆਂ ਜਨਤਕ ਥਾਵਾਂ ‘ਤੇ ਲਗਾ ਦਿੱਤੇ ਹਨ।
ਜਿਸ ਕਾਰਨ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਸਟਾਰ ਸੰਨੀ ਦਿਓਲ ਇਕ ਵਾਰ ਫਿਰ ਚਰਚਾ ਵਿੱਚ ਹਨ। ਦੱਸ ਦਈਏ ਕਿ ਇਲਾਕੇ ਦੇ ਲੋਕ ਸੰਨੀ ਦਿਓਲ ਦੀ ਕਾਰਗੁਜ਼ਾਰੀ ਤੋਂ ਕਾਫੀ ਨਾਖੁਸ਼ ਹਨ। ਇਸ ਤੋਂ ਪਹਿਲਾਂ ਵੀ ਸੰਨੀ ਦਿਓਲ ਨੂੰ ਲੈ ਕੇ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਹਨ।
Home ਤਾਜਾ ਜਾਣਕਾਰੀ ਬੋਲੀਵੁਡ ਐਕਟਰ ਅਤੇ ਸਾਂਸਦ ਸੰਨੀ ਦਿਓਲ ਨੂੰ ਲੈਕੇ ਪੰਜਾਬ ਤੋਂ ਆਈ ਵੱਡੀ ਖਬਰ, ਇਸ ਕਾਰਨ ਛਿੜੀ ਚਰਚਾ
ਤਾਜਾ ਜਾਣਕਾਰੀ