ਹੁਸ਼ਿਆਰਪੁਰ (ਅਮਰੀਕ)— ਕਹਿੰਦੇ ਨੇ ਭਗਵਾਨ ਜਦੋਂ ਵੀ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ ਅਤੇ ਇਹ ਕਹਾਵਤ ਹੁਸ਼ਿਆਰਪੁਰ ਦੇ ਇਕ ਪਰਿਵਾਰ ਲਈ ਉਸ ਸਮੇਂ ਸੱਚ ਹੋ ਗਈ ਜਦੋਂ ਸੱਚਮੁੱਚ ਉਨ੍ਹਾਂ ‘ਤੇ ਪੈਸਿਆਂ ਦਾ ਮੀਂਹ ਵਰ੍ਹ ਗਿਆ।
ਇਸ ਵਾਰ ਦੀ ਵਿਸਾਖੀ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਦੇ ਸਨਪ੍ਰੀਤ ਦੇ ਪਰਿਵਾਰ ਲਈ ਖੁਸ਼ੀਆਂ ਹੀ ਖੁਸ਼ੀਆਂ ਲੈ ਕੇ ਆਈ ਹੈ। ਸਨਪ੍ਰੀਤ ਦਾ ਇਕ ਕਰੋੜ ਦਾ ਵਿਸਾਖੀ ਬੰਪਰ ਲੱਗ ਗਿਆ। ਸਨਪ੍ਰੀਤ ਪੇਸ਼ੇ ਤੋਂ ਫੋਨ ਕਾਰੋਬਾਰੀ ਹੈ ਅਤੇ ਉਸ ਨੇ ਆਪਣੇ ਦੋਸਤਾਂ ਦੇ ਕਹਿਣ ‘ਤੇ ਪਹਿਲੀ ਵਾਰ ਲਾਟਰੀ ਪਾਈ ਸੀ, ਜਿਸ ਨੇ ਉਸ ਦੀ ਕਿਸਮਤ ਬਦਲ ਦਿੱਤੀ। ਇਸ ਖਬਰ ਨਾਲ ਪਰਿਵਾਰ ‘ਚ ਖੁਸ਼ੀ ਦੀ ਲਹਿਰ ਹੈ।
ਸਨਪ੍ਰੀਤ ਨੇ ਦੱਸਿਆ ਕਿ ਉਸ ਨੂੰ ਬੀਤੇ ਦਿਨੀਂ ਫੋਨ ਆਇਆ ਕਿ ਤੁਹਾਡੀ ਲਾਟਰੀ ਲੱਗੀ ਹੈ, ਜਿਸ ਨੂੰ ਮਨਪ੍ਰੀਤ ਨੇ ਇਕ ਅਣਜਾਣ ਫੋਨ ਸਮਝ ਕੇ ਕਿਸੇ ਦਾ ਮਜ਼ਾਕ ਮਸਝਿਆ ਪਰ ਮਜ਼ਾਕ ਉਸ ਸਮੇਂ ਸੱਚ ਸਾਬਤ ਹੋਇਆ ਜਦੋਂ ਮਨਪ੍ਰੀਤ ਨੇ ਇਸ ਦਾ ਜ਼ਿਕਰ ਆਪਣੇ ਦੋਸਤਾਂ ਨਾਲ ਕੀਤਾ। ਇਸ ਤੋਂ ਬਾਅਦ ਪੇਪਰ ਖੋਜਣ ਤੋਂ ਬਾਅਦ ਜਦੋਂ ਏਜੰਸੀ ਨਾਲ ਗੱਲ ਕੀਤੀ ਗਈ ਤਾਂ ਪੂਰਾ ਮਾਮਲਾ ਸਾਹਮਣੇ ਆਇਆ। ਉਸ ਨੂੰ ਪਤਾ ਲੱਗਾ ਕਿ ਸਨਪ੍ਰੀਤ ਪਿਛਲੇ ਕਈ ਦਿਨਾਂ ਤੋਂ ਕਰੋੜਪਤੀ ਬਣ ਚੁੱਕਾ ਸੀ, ਜਿਸ ਨੂੰ ਖੁਦ ਏਜੰਸੀ ਮਾਲਕ ਖੋਜ ਰਹੇ ਸਨ।
ਇਕ ਕਰੋੜ ਦੀ ਲਾਟਰੀ ਜਿੱਤਣ ਤੋਂ ਬਾਅਦ ਸਨਪ੍ਰੀਤ ਦਾ ਪਰਿਵਾਰ ਮਿਠਾਈਆਂ ਵੰਡ ਰਿਹਾ ਹੈ। ਇਕ-ਦੂਜੇ ਨੂੰ ਮਿਠਾਈ ਖੁਆ ਕੇ ਪਰਿਵਾਰ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਹੈ ਅਤੇ ਇਸ ਚਮਤਕਾਰ ਲਈ ਉਹ ਰੱਬ ਦਾ ਸ਼ੁਕਰਾਨਾ ਕਰ ਰਹੇ ਹਨ।
ਵਾਇਰਲ