ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੋਹਾਲੀ ਪੁਲਿਸ ਨੇ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਚੱਲ ਰਹੇ ਸੈ,ਕਸ ਧੰਧੇ ਦਾ ਪਰਦਾਫਾਸ਼ ਕੀਤਾ ਹੈ। ਮੌਕੇ ‘ਤੇ ਪੁਲਿਸ ਨੇ 8 ਕੁੜੀਆਂ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਪੁਲਿਸ ਨੇ ਦੋਸ਼ੀਆਂ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਹੈ ਅਤੇ ਜਾਂਚ ਸ਼ੁਰੂ ਕੀਤੀ ਹੈ।
ਉਮੀਦ ਜਤਾਈ ਜਾ ਰਹੀ ਹੈ ਕਿ ਇਸ ਮਾਮਲੇ ਚ ਕਈ ਹੋਰ ਕੁੜੀਆਂ ਸ਼ਾਮਲ ਹੋ ਸਕਦੀਆਂ ਹਨ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਜ਼ਿਲੇ ਦੇ ਬਟਲਾਨਾ ਖੇਤਰ ਵਿੱਚ ਸਥਿਤ ਨਾਈਟ ਸਿਟੀ ਦੇ ਵਪਾਰ ਵਿੱਚ ਇਕ ਗੁਪਤ ਸੂਚਨਾ ਮੌਜੂਦ ਹੈ।
ਇਸ ਹੋਟਲ ‘ਚ ਔਰਤਾਂ ਨੂੰ ਸਰੀਰ ਵਪਾਰ ਦੇ ਕਾਰੋਬਾਰ ਲਈ ਵਰਤਿਆ ਜਾ ਰਿਹਾ ਸੀ। ਜਿਸ ‘ਤੇ ਪੁਲਸ ਨੇ ਉਨ੍ਹਾਂ ਕੋਲ ਆਪਣੇ ਮੁਲਾਜ਼ਮ ਨੂੰ ਗਾਹਕ ਕੋਲ ਭੇਜਿਆ। ਪੁਲਿਸ ਨੇ ਦਬਿਸ਼ ਦੇ ਕੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਐਸਐਸਪੀ ਹਰਮਨ ਹੰਸ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਦਿੱਲੀ ਨਿਵਾਸੀ ਪੁਨੀਤ ਗਰਗ ਅਤੇ ਮਨੋਜ ਗੁਪਤਾ ਅਤੇ ਯੂਪੀ ਨਿਵਾਸੀ ਸੂਰਜ ਦੇ ਰੂਪ ਵੱਜੋਂ ਹੋਈ ਹੈ। ਉਥੇ ਹੀ ਫੜੀਆਂ ਗਈਆਂ ਕੁੜੀਆਂ ਪੰਜਾਬ ਦੇ ਵੱਖਰੇ-ਵੱਖਰੇ ਖੇਤਰਾਂ ਨਾਲ ਸਬੰਧਿਤ ਹਨ।
ਫੜੇ ਗਏ ਮੁਲਜ਼ਮਾਂ ਖਿਲਾਫ ਇਮੋਰਲ ਐਂਡ ਟ੍ਰੈਫਿਕਿੰਗ ਐਕਟ 1956 ਦੇ ਤਹਿਤ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਤਾਜਾ ਜਾਣਕਾਰੀ