ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਆਪਣੀ ਜ਼ਮੀਨ ਦਾ ਸੌਦਾ ਕਰਦੇ ਸਮੇਂ ਉਸ ਪਿਤਾ ਨੇ ਸੋਚਿਆ ਸੀ ਕਿ ਮੇਰੇ ਬੇਟੇ ਦਾ ਜੀਵਨ ਸੁੱਧਰ ਜਾਵੇਗਾ । ਜੀਵਨਭਰ ਦੀ ਇਕੱਠਾ ਕੀਤੀ ਜਮਾਂ ਪੂਂਜੀ ਇੱਕ ਪਰਿਵਾਰ ਨੇ ਆਪਣੇ ਬੇਟੇ ਦੇ ਭਵਿੱਖ ਨੂੰ ਬਣਾਉਣ ਵਿੱਚ ਲਗਾ ਦਿੱਤੀ । ਉਨ੍ਹਾਂ ਨੂੰ ਕੀ ਪਤਾ ਸੀ ਕਿ ਉੱਥੇ ਉਨ੍ਹਾਂ ਦਾ ਪੁੱਤਰ ਮੌਤ ਦੇ ਦਰਵਾਜ਼ੇ ਉੱਤੇ ਖੜਾ ਹੈ । ਅਸੀ ਸਾਰੇ ਇਸ ਗੱਲ ਤੋਂ ਵਾਕਿਫ ਹਾਂ ਕਿ , ਵਿਦੇਸ਼ ਜਾਣ ਅਤੇ ਪੈਸੇ ਕਮਾਓਣ ਦੇ ਲਾਲਚ ਵਿੱਚ ਨੋਜਵਾਨ ਆਪਣਾ ਸਭ ਕੁੱਝ ਗਵਾਂ ਰਹੇ ਹਨ ।
ਕਪੂਰਥਲੇ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੂੰ ਉਸਦੇ ਪਰਿਵਾਰ ਵਾਲਿਆਂ ਆਪਣੀ ਜੀਵਨਭਰ ਦੀ ਕਮਾਈ ਲਗਾਕੇ ਵਿਦੇਸ਼ ਨੌਕਰੀ ਕਰਨ ਲਈ ਭੇਜਿਆ ਸੀ । 22 ਲੱਖ ਰੁਪਏ ਦੇ ਕੇ ਨਰਿੰਦਰ ਏਜੰਟ ਦੇ ਜਰਿਏ ਚੱਲਿਆ ਤਾਂ ਗਿਆ ਪਰ ਪਨਾਮਾ ਅਤੇ ਮੈਕਸੀਕੋ ਦੇ ਜੰਗਲਾਂ ਵਿੱਚ ਫਸ ਗਿਆ ।
ਨੌਂ ਮਹੀਨੇ ਤੱਕ ਉਹ ਹੋਰ ਸਾਥੀਆਂ ਦੇ ਨਾਲ ਜੰਗਲਾਂ ਵਿੱਚ ਭਟਕਦਾ ਰਿਹਾ । ਜਦੋਂ ਉਹ ਮੈਕਸੀਕੋ ਤੋਂ ਅਮਰੀਕਾ ਵਿੱਚ ਵੜਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸਨੂੰ ਅਤੇ ਉਸਦੇ ਸਾਥੀਆਂ ਨੂੰ ਉੱਥੇ ਦੀ ਪੁਲਿਸ ਨੇ ਫੜ ਲਿਆ । ਘਰਵਾਲਿਆਂ ਦਾ ਨਰਿੰਦਰ ਨਾਲ ਸੰਪਰਕ ਨਹੀਂ ਹੋ ਰਿਹਾ ਸੀ । ਪਰ ਜੇਲ੍ਹ ਵਿੱਚ ਬੰਦ ਨਰਿੰਦਰ ਨੂੰ ਆਖ਼ਿਰਕਾਰ ਉਸਦਾ ਭਰਾ ਉੱਥੋ ਛੁਡਾ ਹੀ ਲਿਆਇਆ ।
ਘਰ ਵਾਪਸ ਆਉਂਦੇ ਹੀ ਨਰਿੰਦਰ ਨੇ ਆਪਣੀ ਮਾਂ ਨੂੰ ਸਾਰੀ ਹੱਡ ਬਿਤੀ ਸੁਣਾਈ ਤਾਂ ਮਾਂ ਨਰਿੰਦਰ ਦੇ ਨਾਲ ਹੋਏ ਅਤਿਆਚਾਰਾਂ ਨੂੰ ਬਰਦਾਸ਼ਤ ਨਾ ਕਰ ਸਕੀ ਅਤੇ ਉਹ ਇਸ ਸਦਮਾਂ ਵਿੱਚ ਗੁਜ਼ਰ ਗਈ । ਪਿਤਾ ਨੇ ਡੇਢ ਏਕੜ ਜ਼ਮੀਨ ਗਹਿਣੇ ਰੱਖਕੇ ਉਸਨੂੰ ਅਮਰੀਕਾ ਭੇਜਣ ਲਈ ਏਜੰਟ ਨੂੰ 22 ਲੱਖ ਰੁਪਏ ਦਿੱਤੇ ਸਨ ਅਤੇ ਹੁਣ ਉਸਨੂੰ ਜੇਲ੍ਹ ਤੋਂ ਛਡਾਉਣ ਲਈ ਲੱਗਭੱਗ 20 ਤੋਂ 25 ਲੱਖ ਰੁਪਏ ਖਰਚ ਕੀਤੇ । ਨਰਿੰਦਰ ਸਿੰਘ ਅਤੇ ਉਸਦੇ ਸਾਥੀ ਕਈ ਦਿਨਾਂ ਤੱਕ ਜੰਗਲ ਵਿੱਚ ਭੁੱਖੇ ਪਿਆਸੇ ਰਹੇ । ਉਨ੍ਹਾਂ ਨੇ ਦਰੱਖਤਾਂ ਦੇ ਪੱਤੇ ਅਤੇ ਜੰਗਲੀ ਫਲ ਖਾ ਕੇ ਆਪਣੀ ਜਾਨ ਬਚਾਈ ।
Home ਤਾਜਾ ਜਾਣਕਾਰੀ ਬੇਟੇ ਨੂੰ 22 ਲੱਖ ਦੇ ਕੇ ਭੇਜਿਆ ਸੀ ਵਿਦੇਸ਼,9 ਮਹੀਨੇ ਆਪਣੇ ਆਪ ਨੂੰ ਇਸ ਤਰ੍ਹਾਂ ਰੱਖਿਆ ਸੀ ਜ਼ਿੰਦਾ..
ਤਾਜਾ ਜਾਣਕਾਰੀ