ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਬੇਰੋਜ਼ਗਾਰੀ ਦੇ ਚਲਦੇ ਹੋਏ ਮਾਨਸਿਕ ਤਣਾਅ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਉੱਥੇ ਹੀ ਬਹੁਤ ਸਾਰੇ ਅਜਿਹੇ ਨੌਜਵਾਨਾਂ ਵੱਲੋਂ ਸਖਤ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ। ਜਗ੍ਹਾ ਤੇ ਘਰ ਦੀ ਜੁਮੇਵਾਰੀ ਸਾਂਭਣ ਵਾਲੇ ਅਜਿਹੇ ਨੌਜਵਾਨ ਕਈ ਵਾਰ ਅਜਿਹੇ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਜਾਂਦੀ। ਅੱਜ ਦੇ ਦੌਰ ਵਿਚ ਜਿੱਥੇ ਸੜਕੀ ਆਵਾਜਾਈ ਦੌਰਾਨ ਬਹੁਤ ਸਾਰੇ ਨੌਜਵਾਨ ਕਈ ਤਰਾਂ ਭਿਆਨਕ ਸੜਕ ਹਾਦਸਿਆਂ ਦੀ ਚਪੇਟ ਵਿੱਚ ਆਉਣ ਕਾਰਨ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਹਨ। ਉਥੇ ਹੀ ਕੁਝ ਬੀਮਾਰੀਆਂ ਅਤੇ ਅਚਾਨਕ ਵਾਪਰਨ ਵਾਲੇ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ।

ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਬਹੁਤ ਸਾਰੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਸੁੱਟ ਦਿੰਦੀਆਂ ਹਨ। ਹੁਣ ਇੱਥੇ ਨੌਜਵਾਨ ਦੀ ਇਸ ਤਰ੍ਹਾਂ ਬੁਰੇ ਤਰੀਕੇ ਨਾਲ ਮੌਤ ਹੋਈ ਹੈ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਡੇਰਾਬੱਸੀ ਨਗਰ ਕੌਂਸਲ ਦੇ ਅਧੀਨ ਆਉਂਦੇ ਪਿੰਡ ਮੁਬਾਰਕਪੁਰ ਸੜਕ ਤੇ ਸਥਿਤ ਇਕ ਫੈਕਟਰੀ ਤੋਂ ਸਾਹਮਣੇ ਆਈ ਹੈ। ਇਸ ਫੈਕਟਰੀ ਵਿੱਚ ਜਿੱਥੇ ਗੱਤਾਂ ਬਣਾਉਣ ਦਾ ਕੰਮ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਮਜ਼ਦੂਰ ਇਸ ਫੈਕਟਰੀ ਵਿਚ ਰੋਜ਼ਾਨਾ ਹੀ ਕੰਮ ਕਰਨ ਲਈ ਆਉਂਦੇ ਹਨ।

ਉੱਥੇ ਹੀ ਇਕ 18 ਸਾਲਾ ਨੌਜਵਾਨ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਸ ਵੱਲੋਂ ਫੈਕਟਰੀ ਵਿਚ ਡਾਈ ਵਾਲੀ ਮਸ਼ੀਨ ਦੀ ਸਫਾਈ ਕੀਤੀ ਜਾ ਰਹੀ ਸੀ। ਉਸ ਸਮੇਂ 18 ਸਾਲਾ ਨੌਜਵਾਨ ਹਰਵਿੰਦਰ ਸ਼ੰਟੀ ਦਾ ਸਿਰ ਮਸ਼ੀਨ ਦੇ ਵਿੱਚ ਆ ਗਿਆ ਅਤੇ ਪੂਰੀ ਤਰਾਂ ਪਿਚਕ ਗਿਆ।

ਇਸ ਨੌਜਵਾਨ ਨੂੰ ਜਿੱਥੇ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਡੇਰਾਬਸੀ ਵਿਖੇ ਲਿਆਂਦਾ ਗਿਆ ਉੱਥੇ ਵੀ ਡਾਕਟਰਾਂ ਵੱਲੋਂ ਇਸ ਨੌਜਵਾਨ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਨੌਜਵਾਨ ਦੀ ਲਾਸ਼ ਨੂੰ ਜਿਥੇ ਮੋਰਚਰੀ ਵਿੱਚ ਰਖਵਾ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਦੀ ਮਾਂ ਵੀ ਉਸੇ ਫੈਕਟਰੀ ਵਿੱਚ ਉਸ ਨੌਜਵਾਨ ਤੋਂ ਕੁਝ ਦੂਰੀ ਤੇ ਕੰਮ ਕਰ ਰਹੀ ਸੀ। ਜਿਸ ਸਮੇਂ ਇਹ ਹਾਦਸਾ ਵਾਪਰ ਗਿਆ। ਵਾਪਰੀ ਇਸ ਘਟਨਾ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।

Home ਤਾਜਾ ਜਾਣਕਾਰੀ ਬੁਰੀ ਤਰਾਂ ਨਾਲ ਏਦਾਂ ਸਿਰ ਪਿਚਕ ਕੇ ਮਿਲੀ ਮੁੰਡੇ ਨੂੰ ਕੰਮ ਕਰਦਿਆਂ ਮੌਤ – ਪ੍ਰੀਵਾਰ ਦਾ ਰੋ ਰੋ ਬੁਰਾ ਹਾਲ

ਤਾਜਾ ਜਾਣਕਾਰੀ
ਬੁਰੀ ਤਰਾਂ ਨਾਲ ਏਦਾਂ ਸਿਰ ਪਿਚਕ ਕੇ ਮਿਲੀ ਮੁੰਡੇ ਨੂੰ ਕੰਮ ਕਰਦਿਆਂ ਮੌਤ – ਪ੍ਰੀਵਾਰ ਦਾ ਰੋ ਰੋ ਬੁਰਾ ਹਾਲ
ByadminMarch 19, 2022Comments Off on ਬੁਰੀ ਤਰਾਂ ਨਾਲ ਏਦਾਂ ਸਿਰ ਪਿਚਕ ਕੇ ਮਿਲੀ ਮੁੰਡੇ ਨੂੰ ਕੰਮ ਕਰਦਿਆਂ ਮੌਤ – ਪ੍ਰੀਵਾਰ ਦਾ ਰੋ ਰੋ ਬੁਰਾ ਹਾਲ
Previous Postਪੰਜਾਬ ਚ ਵਾਪਰਿਆ ਕਹਿਰ : ਗੱਡੀ ਦੀ ਰਿਪੇਅਰ ਕਰ ਰਹਿਆਂ ਤੇ ਚੜੀ ਕਾਰ – ਹੋਈਆਂ ਏਨੀਆਂ ਮੌਤਾਂ
Next Postਮੁਲਾਜਮਾਂ ਨੂੰ ਬਿਜਲੀ ਚੋਰੀ ਕਰਦਿਆਂ ਦੀ ਵੀਡੀਓ ਬਣਾਉਣੀ ਪਈ ਮਹਿੰਗੀ , ਹੋ ਗਈ ਕੁੱਟਮਾਰ