ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਬਹੁਤ ਸਾਰੇ ਦਿੱਗਜ ਨੇਤਾਵਾਂ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਸਿਆਸਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਦੇਖਿਆ ਗਿਆ ਹੈ ਕਿ ਜਿੱਥੇ ਰਾਜਨੀਤੀ ਵਿੱਚ ਹੋਈਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੱਡੇ ਵੱਡੇ ਥੰਮ ਡਿਗਦੇ ਹੋਏ ਦੇਖੇ ਗਏ ਹਨ। ਉੱਥੇ ਹੀ ਇਸ ਨੂੰ ਰਾਜਨੀਤੀ ਵਿੱਚ ਬਹੁਤ ਵੱਡਾ ਬਦਲਾਅ ਦੱਸਿਆ ਗਿਆ ਹੈ। ਇਸ ਵਾਰ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿਚ ਜਿੱਥੇ ਰਾਜਨੀਤੀ ਵਿੱਚ ਕਾਫੀ ਉਲਟਫੇਰ ਹੋਇਆ ਹੈ ਉੱਥੇ ਹੀ ਬਹੁਤ ਸਾਰੀਆਂ ਪਾਰਟੀਆਂ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ।

ਜਿਸ ਤੋਂ ਬਾਅਦ ਹੜਬੜਾਹਟ ਵਿਚ ਆ ਕੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕਈ ਅਜਿਹੇ ਬਿਆਨ ਵੀ ਦਿੱਤੇ ਜਾ ਰਹੇ ਹਨ ਜਿਸ ਕਾਰਨ ਉਨ੍ਹਾਂ ਦੇ ਅਕਸ ਨੂੰ ਵੀ ਢਾਹ ਲੱਗ ਰਹੀ ਹੈ। ਜਿਸ ਕਾਰਨ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਹੁਣ ਬੀਬੀ ਜਗੀਰ ਕੌਰ ਵੱਲੋਂ ਇਸ ਕਾਰਨ ਮਾਫੀ ਮੰਗੀ ਗਈ ਹੈ ਜਿਸ ਨਾਲ ਜੁੜੀ ਹੋਈ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਚੋਣ ਵਿਚ ਹਾਰਨ ਤੋਂ ਬਾਅਦ ਬੀਬੀ ਜਗੀਰ ਕੌਰ ਵੱਲੋਂ ਜਿਥੇ ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਣ ਨੂੰ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਦੱਸਿਆ ਗਿਆ ਸੀ।

ਉੱਥੇ ਹੀ ਉਨ੍ਹਾਂ ਵੱਲੋਂ ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਮੌਤ ਤੇ ਇਕ ਦਿੱਤੇ ਗਏ ਬਿਆਨ ਦੇ ਕਾਰਨ ਹੁਣ ਮੁਆਫੀ ਮੰਗਣੀ ਪਈ ਹੈ। ਉਨ੍ਹਾਂ ਵੱਲੋਂ ਪਟਿਆਲਾ ਦੇ ਵਿੱਚ ਮੀਡੀਆ ਦੇ ਰੂ-ਬ-ਰੂ ਹੁੰਦੇ ਹੋਏ ਦੀਪ ਸਿੱਧੂ ਦੀ ਹੋਈ ਮੌਤ ਨੂੰ ਲੈ ਕੇ ਆਖਿਆ ਗਿਆ ਸੀ ਉਸ ਦੀ ਮੌਤ ਇੱਕ ਸੜਕ ਹਾਦਸੇ ਵਿੱਚ ਹੋਈ ਹੈ ਮੀਡੀਆ ਵੱਲੋਂ ਉਸਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ।

ਸੋਸ਼ਲ ਮੀਡੀਆ ਉਪਰ ਜਾਰੀ ਹੋਏ ਉਨ੍ਹਾਂ ਦੇ ਇਸ ਬਿਆਨ ਤੋਂ ਬਾਦ ਸਿਧੂ ਦੇ ਪ੍ਰਸੰਸਕਾਂ ਅਤੇ ਹੋਰ ਬਹੁਤ ਸਾਰੇ ਲੋਕਾਂ ਵੱਲੋਂ ਬੀਬੀ ਜਗੀਰ ਕੌਰ ਦਾ ਲਗਾਤਾਰ ਵਿਰੋਧ ਕੀਤਾ ਗਿਆ। ਜਿਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਆਪਣੇ ਦਿੱਤੇ ਗਏ ਬਿਆਨ ਲਈ ਮਾਫ਼ੀ ਮੰਗੀ ਗਈ ਹੈ। ਉਨ੍ਹਾਂ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਅਜੇਹਾ ਨਹੀਂ ਆਖਣਾ ਚਾਹੀਦਾ ਸੀ। ਬੀਬੀ ਜਗੀਰ ਕੌਰ ਭੁਲੱਥ ਹਲਕੇ ਤੋਂ ਚੋਣ ਹਾਰ ਗਏ ਹਨ।


ਤਾਜਾ ਜਾਣਕਾਰੀ
ਬੀਬੀ ਜਗੀਰ ਕੌਰ ਨੇ ਇਸ ਕਾਰਨ ਕਰਕੇ ਮੰਗੀ ਮੁਆਫੀ – ਤਾਜਾ ਵੱਡੀ ਖਬਰ
ByadminMarch 15, 2022Comments Off on ਬੀਬੀ ਜਗੀਰ ਕੌਰ ਨੇ ਇਸ ਕਾਰਨ ਕਰਕੇ ਮੰਗੀ ਮੁਆਫੀ – ਤਾਜਾ ਵੱਡੀ ਖਬਰ
Previous Postਭਗਵੰਤ ਮਾਨ ਸਹੁੰ ਚੁੱਕ ਸਮਾਗਮ ਦਾ ਕਰਕੇ 40 ਕਿਲੇ ਹਰੀ ਕਣਕ ਵੱਡੀ – ਪ੍ਰਤੀ ਏਕੜ 46 ਹਜਾਰ ਰੁਪਏ ਮਿਲੇਗਾ ਮੁਆਵਜਾ
Next Postਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਵਜਾ ਆਈ ਸਾਹਮਣੇ – ਹੋ ਗਿਆ ਇਹ ਵੱਡਾ ਖੁਲਾਸਾ