ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਲੋਕ ਆਪਣੇ ਘਰਾਂ ‘ਚ ਪਾਲਤੂ ਜਾਨਵਰਾਂ ਨੂੰ ਪਾਲ ਕੇ ਉਹਨਾਂ ਦੀ ਦੇਖਭਾਲ ਕਰਦੇ ਹਨ l ਕਈ ਵਾਰ ਇਹ ਪਾਲਤੂ ਜਾਨਵਰ ਆਪਣੇ ਮਾਲਕ ਨੂੰ ਬਹੁਤ ਜਿਆਦਾ ਪਿਆਰ ਕਰਦੇ ਹਨ, ਜਿਸ ਕਾਰਨ ਮਨੁੱਖ ਦਾ ਮੋਹ ਇਹਨਾਂ ਜਾਨਵਰਾਂ ਦੇ ਨਾਲ ਬਹੁਤ ਜਿਆਦਾ ਵੱਧ ਜਾਂਦਾ ਹੈ। ਕਈ ਵਾਰ ਮਨੁੱਖ ਇਨਾ ਜਾਨਵਰਾਂ ਨਾਲ ਇਨਾ ਜਿਆਦਾ ਪਿਆਰ ਕਰਦੇ ਹਨ ਕਿ ਉਹਨਾਂ ਨੂੰ ਜੇਕਰ ਕੋਈ ਇਨਸਾਨ ਕੋਈ ਦੁੱਖ, ਤਕਲੀਫ ਪਹੁੰਚਾਉਂਦਾ ਹੈ ਤਾਂ, ਉਹਨਾਂ ਵੱਲੋਂ ਕਈ ਵਾਰ ਅਜਿਹੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਸਾਹਮਣੇ ਵਾਲੇ ਇਨਸਾਨ ਨੂੰ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਔਰਤ ਨੂੰ ਆਪਣੀ ਬਿੱਲੀ ਦੇ ਨਾਲ ਬਹੁਤ ਜਿਆਦਾ ਪਿਆਰ ਸੀ ਤੇ ਬਿੱਲੀ ਪਾਲਣ ਦੀ ਜਿੱਦ ਕਾਰਨ ਦੋਵੇਂ ਪਤੀ ਤੇ ਪਤਨੀ ਦਾ ਕੁਝ ਇਸ ਕਦਰ ਝਗੜਾ ਹੋ ਗਿਆ, ਜਿਸ ਕਾਰਨ ਪਤਨੀ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ l
ਦਰਅਸਲ ਪਾਲਤੂ ਬਿੱਲੀਆਂ ਪਾਲਣ ਵਾਲੀ 41 ਸਾਲਾ ਔਰਤ ਨੇ ਖੁਦਕੁਸ਼ੀ ਕਰ ਲਈ ਹੈ । ਔਰਤ ਦਾ ਆਪਣੇ ਪਤੀ ਨਾਲ ਝਗੜਾ ਹੋ ਗਿਆ ਸੀ । ਜਿਸਤੋਂ ਬਾਅਦ ਪਤੀ ਘਰ ‘ਚ ਬਿੱਲੀਆਂ ਰੱਖਣ ਦੇ ਕਾਫ਼ੀ ਖਿਲਾਫ ਸੀ, ਅਕਸਰ ਇਸ ਸ਼ਖਸ ਦੇ ਵੱਲੋਂ ਆਪਣੀ ਪਤਨੀ ਨੂੰ ਆਖਿਆ ਜਾਂਦਾ ਸੀ ਕਿ ਉਹ ਘਰ ਦੇ ਵਿੱਚ ਬਿੱਲੀਆਂ ਨੂੰ ਨਾ ਰੱਖੇ l ਪਰ ਪਤਨੀ ਉਨ੍ਹਾਂ ਨੂੰ ਘਰੋਂ ਕੱਢਣਾ ਨਹੀਂ ਚਾਹੁੰਦੀ ਸੀ।, ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਕਾਫੀ ਲੜਾਈ ਝਗੜਾ ਰਹਿੰਦਾ ਸੀ l
ਜਿਸ ਤੋਂ ਬਾਅਦ ਇਹ ਔਰਤ ਇੰਨਾ ਜਿਆਦਾ ਪਰੇਸ਼ਾਨ ਹੋ ਗਈ ਕਿ ਇਸ ਵੱਲੋਂ ਖੁਦਕੁਸ਼ੀ ਵਰਗਾ ਖੌਫਨਾਕ ਕਦਮ ਚੁੱਕਿਆ ਗਿਆ। ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ l ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਕਿ ਜੋੜੇ ਦਾ ਇੱਕ ਅੱਲ੍ਹੜ ਪੁੱਤਰ ਹੈ, ਜੋ ਡਿਪਥੀਰੀਆ ਨਾਲ ਸੰਕਰਮਿਤ ਸੀ, ਇਹ ਬੀਮਾਰੀ ਬਿੱਲੀਆਂ ਦੇ ਵਾਲਾਂ ਨਾਲ ਫੈਲ ਸਕਦੀ ਸੀ, ਇਸ ਲਈ ਪਤੀ ਉਨ੍ਹਾਂ ਨੂੰ ਘਰੋਂ ਕੱਢਣ ਲਈ ਕਹਿ ਰਿਹਾ ਸੀ।
ਜਿਸ ਤੋਂ ਬਾਅਦ ਦੋਵਾਂ ਵਿਚਾਲੇ ਕਾਫੀ ਵਿਵਾਦ ਵਹਿਣ ਲੱਗ ਪਿਆ ਤੇ ਹੌਲੀ ਹੌਲੀ ਇਹ ਝਗੜਾ ਇਸ ਔਰਤ ਦੇ ਮਾਨਸਿਕ ਤਨਾਵ ਵਿੱਚ ਤਬਦੀਲ ਹੋ ਗਿਆ ਤੇ ਇਹ ਔਰਤ ਦਿਮਾਗੀ ਤੌਰ ਤੇ ਇਨੀ ਜਿਆਦਾ ਪਰੇਸ਼ਾਨ ਹੋ ਗਈ ਕਿ ਉਸ ਵੱਲੋਂ ਖੁਦਕੁਸ਼ੀ ਕਰ ਲਈ ਗਈ l ਜਿਸ ਦੇ ਚਲਦੇ ਹੁਣ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਬਿੱਲੀ ਪਾਲਣ ਦੀ ਜਿੱਦ ਤੇ ਪਤੀ ਨਾਲ ਹੋਇਆ ਸੀ ਪਤਨੀ ਦਾ ਝਗੜਾ , ਨਹੀਂ ਮੰਨਿਆ ਘਰਵਾਲਾ ਦੇ ਦਿੱਤੀ ਜਾਨ
ਤਾਜਾ ਜਾਣਕਾਰੀ