ਦੋਸਤੋ ਹਰ ਘਰ ਵਿਚ ਇੱਕ ਅਵਾਜ ਜ਼ਰੂਰ ਆਉਂਦੀ ਹੈ ਕਿ ਮੇਰੇ ਲਈ ਘਿਓ ਵਾਲੀ ਰੋਟੀ ਲਿਆਉਣਾ ਤੁਹਾਡੇ ਘਰ ਵਿੱਚੋ ਵੀ ਆਉਂਦੀ ਹੋਵੇਗੀ ਪਰ ਘਿਉ ਨੂੰ ਮਨਾ ਕਰਨਾ ਸਿੱਧਾ ਸਿਹਤ ਨੂੰ ਮਨਾ ਕਰਨਾ ਹੈ ਪਹਿਲਾ ਦੇ ਜ਼ਮਾਨੇ ਵਿਚ ਲੋਕ ਰੋਜ਼ਮਰਾ ਦੇ ਖਾਣੇ ਵਿਚ ਘਿਓ ਦਾ ਇਸਤੇਮਾਲ ਕਰਦੇ ਸੀ ਘੀ ਦਾ ਮਤਲਬ ਹੈ ਦੇਸੀ ਗਾ ਦਾ ਘਿਓ ਸ਼ੁੱਧ ਦੇਸੀ ਘਿਓ ਨੂੰ ਚੰਗਾ ਮੰਨਿਆ ਜਾਂਦਾ ਹੈ। ਅਤੇ ਕੋਲਸਟ੍ਰੋਲ ਅਤੇ ਹਰਟ ਐਟਕ ਵਰਗੀਆਂ ਬਿਮਾਰੀਆਂ ਕਦੇ ਸੁਣਨ ਵਿੱਚ ਨਹੀਂ ਆਇਆ ਸੀ।
ਪਰ ਫਿਰ ਸ਼ੁਰੂ ਹੋਇਆ ਘਿਓ ਦਾ ਗਲਤ ਪ੍ਰਚਾਰ ਵੱਡੀਆਂ ਵੱਡੀਆਂ ਵਿਦੇਸ਼ੀ ਕੰਪਨੀਆਂ ਨੇ ਡਾਕਟਰਾਂ ਦੇ ਨਾਲ ਮਿਲ ਕੇ ਆਪਣੇ ਬੇਕਾਰ ਅਤੇ ਕਮਹੀਣ ਪ੍ਰੋਡਕਟ ਨੂੰ ਸੇਲ ਕਰਨ ਦੇ ਲਈ ਲੋਕਾਂ ਵਿਚ ਘਿਓ ਦੇ ਪ੍ਰਤੀ ਗ਼ਲਤ ਪਬ੍ਲਿਸਿਟੀ ਸ਼ੁਰੂ ਹੋਈ ਅਤੇ ਇਹ ਕਿਹਾ ਗਿਆ ਕਿ ਇਹ ਮੋਟਾਪਾ ਲੈ ਕੇ ਆਉਂਦਾ ਹੈ ਕੋਲਸਟ੍ਰੋਲ ਵਧਾਉਂਦਾ ਹੈ ਅਤੇ ਹਰਟ ਅਟੈਕ ਆਉਣ ਦੀ ਸੰਭਾਵਨਾ ਵਧਦੀ ਹੈ ਜਦਕਿ ਇਹ ਸਰਾਸਰ ਗਲਤ ਹੈ। ਜਦਕਿ ਰਿਫਾਇੰਡ ਅਤੇ ਦੂਸਰੇ ਬਨਸਪਤੀ ਤੇਲ ਅਤੇ ਘਿਓ ਇਹਨਾਂ ਸਭ ਰੋਗਾਂ ਦੇ ਕਾਰਨ ਹਨ।
ਜਦ ਵੀ ਲੋਕ ਬਿਮਾਰ ਹੁੰਦੇ ਹਨ ਤੋਂ ਡਾਕਟਰਾ ਦਾ ਧੰਦਾ ਚਲਦਾ ਹੈ ਇਸੇ ਸੋਚ ਦੇ ਨਾਲ ਇਹਨਾਂ ਵਿਦੇਸ਼ੀ ਕੰਪਨੀਆਂ ਦੇ ਨਾਲ ਡਾਕਟਰ ਵੀ ਮਿਲ ਗਏ। ਹੁਣ ਇਸ ਮਾਰਕੀਟ ਵਿਚ ਕੁਝ ਸਵਦੇਸ਼ੀ ਕੰਪਨੀਆਂ ਵੀ ਆ ਗਈਆਂ ਹਨ ਅਤੇ ਹੋਲੀ ਹੋਲੀ ਲੋਕਾਂ ਦੇ ਦਿਮਾਗ ਵਿਚ ਇਹ ਗੱਲ ਬੈਠ ਗਈ ਕਿ ਘਿਓ ਖਾਣਾ ਬਹੁਤ ਹੀ ਨੁਕਸਾਨਦਾਇਕ ਹੈ ਘਿਓ ਨਾ ਖਾਣ ਵਿਚ ਮਾਣ ਮਹਿਸੂਸ ਕਰਨ ਲੱਗੇ ਕਿ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਦੇ ਹਨ। ਕਿਉਂਕਿ ਜਦੋ ਇਕ ਝੂਠ ਵਾਰ ਵਾਰ ਬੋਲਿਆ ਜਾਵੇ ਤਾ ਉਹ ਵੀ ਸੱਚ ਲੱਗਣ ਲੱਗਦਾ ਹੈ।
ਜਦਕਿ ਘਿਓ ਖਾਣਾ ਨੁਕਸਾਨਦਾਇਕ ਨਹੀਂ ਬਹੁਤ ਫਾਇਦੇਮੰਦ ਹੈ ਘਿਓ ਹਜ਼ਾਰਾਂ ਗੁਣਾ ਨਾਲ ਭਰਪੂਰ ਹੈ ਖਾਸ ਕਰਕੇ ਗਾ ਦਾ ਘਿਓ ਖੁਦ ਵਿਚ ਹੀ ਅੰਮ੍ਰਿਤ ਹੈ ਘਿਓ ਸਾਡੇ ਸਰੀਰ ਵਿਚ ਕੋਲਸਟ੍ਰੋਲ ਨੂੰ ਵਧਾਉਂਦਾ ਨਹੀਂ ਬਲਕਿ ਘਟ ਕਰਦਾ ਹੈ ਘਿਓ ਮੋਟਾਪੇ ਨੂੰ ਵਧਾਉਂਦਾ ਬਲਕਿ ਸਰੀਰ ਦੀ ਖਰਾਬ ਫੈਟ ਨੂੰ ਘੱਟ ਕਰਦਾ ਹੈ ਘਿਓ ਐਂਟੀ ਵਾਇਰਲ ਹੈ ਅਤੇ ਸਰੀਰ ਵਿਚ ਹੋਣ ਵਾਲੇ ਕਿਸੇ ਵੀ ਇੰਫੇਕਸ਼ਨ ਨੂੰ ਆਉਣ ਤੋਂ ਰੋਕਦਾ ਹੈ ਘਿਓ ਦਾ ਰੋਜ਼ਾਨਾ ਸੇਵਨ ਦਿਮਾਗੀ ਖੁਰਾਕ ਦਾ ਕੰਮ ਕਰਦਾ ਹੈ ਖਾਸ ਕਰਕੇ ਬੱਚਿਆਂ ਦੇ ਫਿਜ਼ੀਕਲ ਅਤੇ ਮੈਟਲੀ ਗ੍ਰੋਥ ਦੇ ਲਈ ਬਹੁਤ ਜ਼ਰੂਰੀ ਹੈ।
ਜਦੋ ਵੀ ਉੱਠਦੇ ਬੈਠਦੇ ਤੁਹਾਡੇ ਸਰੀਰ ਦੀਆ ਹੱਡੀਆਂ ਵਿੱਚੋ ਚਰ ਚਰ ਦੀ ਆਵਾਜ ਆਉਂਦੀ ਹੈ ਇਸਦਾ ਕਾਰਨ ਤੁਹਾਡੀਆਂ ਹੱਡੀਆਂ ਵਿਚ ਲੁਬਰੀਕੈਂਟ ਦੀ ਕਮੀ ਹੁੰਦੀ ਹੈ। ਜੇਕਰ ਤੁਸੀਂ ਘਰ ਵਿਚ ਰੋਜ਼ਾਨਾ ਘਿਓ ਦਾ ਸੇਵਨ ਕਰਦੇ ਹੋ ਤਾ ਇਹ ਤੁਹਾਡੇ ਮਸਲ ਨੂੰ ਮਜ਼ਬੂਤ ਕਰਦਾ ਹੈ ਅਤੇ ਤੁਹਾਡੀਆਂ ਹੱਡੀਆਂ ਨੂੰ ਨਵਾਂ ਜੀਵਨ ਦਿੰਦਾ ਹੈ।
ਘਿਓ ਸਾਡੇ ਹਾਜ਼ਮੇ ਨੂੰ ਵਧਾਉਂਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਵਿਚ ਮਦਦ ਕਰਦਾ ਹੈ ਘਿਓ ਸਾਡੇ ਡਿਜਿਸਟਿਵ ਸਿਸਟਮ ਨੂੰ ਠੀਕ ਰੱਖਦਾ ਹੈ ਜੋ ਅੱਜ ਕੱਲ ਸਭ ਤੋਂ ਵੱਡੀ ਸਮੱਸਿਆ ਹੈ ਅੱਜ ਹਰ ਦੂਜਾ ਵਿਆਕਤੀ ਕਬਜ਼ ਦਾ ਮਰੀਜ਼ ਹੈ ਦਿਨ ਵਿਚ ਕਈ ਵਾਰ ਟਾਇਲਟ ਜਾਂਦਾ ਹੈ।
ਇੱਕ ਆਮ ਬੰਦੇ ਨੂੰ ਹਰ ਰੋਜ ਦੇ ਲਈ 4 ਚਮਚ ਘਿਓ ਕਾਫੀ ਹੈ ਘਿਓ ਨੂੰ ਪਕਾ ਕੇ ਜਾ ਬਿਨਾ ਪਕਾ ਕੇ ਦੋਨੋ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ। ਚਾਹੋ ਤਾ ਇਸ ਵਿਚ ਖਾਣਾ ਬਣਾ ਲਵੋ ਜਾ ਫਿਰ ਬਾਅਦ ਵਿੱਚ ਖਾਣੇ ਦੇ ਉਪਰ ਪਾ ਲਵੋ ਦੋਨੋ ਹੀ ਤਰੀਕਿਆਂ ਨਾਲ ਘਿਓ ਬਹੁਤ ਹੀ ਫਾਇਦੇਮੰਦ ਹੈ। ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਸਭ ਚਮਕਦਾਰ,ਅਤੇ ਨੌਜਵਾਨ ਦਿਸਣਾ ਚਹੁੰਦੇ ਹੋ ਤਾ ਘਿਓ ਐਂਟੀ ਅਸੀਡੈਂਟ ਹੈ ਜੋ ਕਿ ਤੁਹਾਡੀ ਚਮੜੀ ਨੂੰ ਹਮੇਸ਼ਾ ਚਮਕਦਾਰ ਬਣਾ ਕੇ ਰੱਖਦਾ ਹੈ। ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਵਿਚ ਚੰਗੀ ਸਿਹਤ ਲਈ ਜਾਣੇ ਜਾਂਦੇ ਹੋ। ਜਾਣਕਾਰੀ ਅੱਗੇ ਸ਼ੇਅਰ ਜ਼ਰੂਰ ਕਰੋ ਜੀ।
ਘਰੇਲੂ ਨੁਸ਼ਖੇ