BREAKING NEWS
Search

ਬਿਜਲੀ ਵਿਭਾਗ ਨੇ ਲੋਕਾਂ ਨੂੰ ਦਿੱਤਾ ਵੱਡਾ ਝਟਕਾ – ਮੱਚ ਗਈ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਫਰੀਦਕੋਟ: ਅਕਸਰ ਹੀ ਪੰਜਾਬ ਬਿਜਲੀ ਵਿਭਾਗ ਆਮ ਲੋਕਾਂ ਨੂੰ ਬਿਜਲੀ ਦੇ ਜ਼ਬਰਦਸਤ ਝਟਕੇ ਦਿੰਦਾ ਰਹਿੰਦਾ ਹੈ । ਪੰਜਾਬ ਬਿਜਲੀ ਵਿਭਾਗ ਵੱਲੋਂ ਅਜਿਹਾ ਹੀ ਇੱਕ ਝਟਕਾ ਫਰੀਦਕੋਟ ਦੇ ਪਿੰਡ ਕੋਟਸੁਖਿਆ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਿੱਤਾ ਗਿਆ ਹੈ, ਜਿੱਥੇ ਬਿਜਲੀ ਦੇ ਬਿੱਲ ਦੇਖ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ।

ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪਿੰਡ ਵਿੱਚ ਰਹਿ ਰਹੇ 30-40 ਦੇ ਕਰੀਬ ਪਰਿਵਾਰਾਂ ਨੂੰ ਬਿਜਲੀ ਵਿਭਾਗ ਨੇ 90 ਹਜ਼ਾਰ, 60 ਹਜ਼ਾਰ, 48 ਹਜ਼ਾਰ ਤੇ 22 ਹਜ਼ਾਰ ਰੁਪਏ ਦੇ ਬਿੱਲ ਭੇਜ ਦਿੱਤੇ ਹਨ, ਜਿਨ੍ਹਾਂ ਨੂੰ ਦੇਖ ਪਿੰਡ ਵਾਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ । ਉਥੋਂ ਦੇ ਇਸ ਕਰਕੇ ਪਰੇਸ਼ਾਨ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਗਰੀਬ ਹਨ ਤੇ ਦਿਹਾੜੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਹਨ ।

ਜਿਸ ਕਾਰਨ ਉਹ ਬਿਜਲੀ ਦੇ ਇੰਨੇ ਜ਼ਿਆਦਾ ਆਏ ਬਿੱਲ ਕਿਵੇਂ ਭਰਨਗੇ । ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾਈ ਵੱਧ ਹੋਣ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਹੀ ਹੁੰਦਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਏ.ਸੀ. ਅਤੇ ਪਾਣੀ ਦੀਆਂ ਵੱਡੀਆਂ-ਵੱਡੀਆਂ ਮੋਟਰਾਂ ਵੀ ਨਹੀਂ ਲੱਗੀਆਂ, ਇਸ ਦੇ ਬਾਵਜੂਦ ਇੰਨਾ ਬਿੱਲ ਕਿਵੇਂ ਆ ਗਿਆ ।

ਇਸ ਲਈ ਉਨ੍ਹਾਂ ਨੇ ਸੂਬਾ ਸਰਕਾਰ ਨੂੰ ਅਪੀਲ ਕਰ ਇਸ ਵੱਲ਼ ਖਾਸ ਧਿਆਨ ਦੇਣ ਨੂੰ ਕਿਹਾ ਹੈ । ਉਧਰ ਬਿਜਲੀ ਵਿਭਾਗ ਦੇ ਐਸਡੀਓ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੁਣ ਤਕ ਪਿੰਡ ਦਾ ਕੋਈ ਵੀ ਵਿਅਕਤੀ ਸ਼ਿਕਾਇਤ ਲੈ ਕੇ ਨਹੀਂ ਪਹੁੰਚਿਆ । ਉਨ੍ਹਾਂ ਕਿਹਾ ਕਿ ਬਿਜਲੀ ਦੇ ਬਿੱਲ ਨੂੰ ਲੈ ਕੇ ਜੇਕਰ ਉਨ੍ਹਾਂ ਕੋਲ ਕੋਈ ਆਉਂਦਾ ਹੈ ਤਾਂ ਉੁਸ ਦਾ ਹੱਲ ਜਰੂਰ ਕਰਨਗੇ ।



error: Content is protected !!