ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿਚ ਜਿਥੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਲੁੱਟ-ਖੋਹ ਚੋਰੀ ਠੱਗੀ ਵਰਗੀਆ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਚੋਰੀ ਦੇ ਮਕਸਦ ਨਾਲ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਪੰਜਾਬ ਵਿਚ ਵਧ ਰਹੀਆਂ ਅਜਿਹੀਆਂ ਅਪਰਾਧਿਕ ਘਟਨਾਵਾਂ ਦੇ ਚਲਦੇ ਹੋਏ ਜਿੱਥੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਹੈ ਉਥੇ ਹੀ ਲੋਕਾਂ ਦਾ ਆਉਣਾ-ਜਾਣਾ ਵੀ ਮੁਸ਼ਕਲ ਹੋ ਗਿਆ ਹੈ। ਸਰਕਾਰ ਵੱਲੋਂ ਹੁਣ ਪੁਲਸ ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕੇ ਜਾਣ ਵਾਸਤੇ ਆਦੇਸ਼ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਪੰਜਾਬ ਵਿਚ ਹਾਲਾਤ ਵਿਗੜਨ ਤੋਂ ਬਚਾਇਆ ਜਾ ਸਕੇ ਅਤੇ ਪੰਜਾਬ ਵਿੱਚ ਅਮਨ ਅਤੇ ਸ਼ਾਂਤੀ ਨੂੰ ਸਥਾਪਤ ਕੀਤਾ ਜਾ ਸਕੇ।

ਹੁਣ ਬਿਜਲੀ ਦੇ ਮੀਟਰ ਬਕਸਾ ਚੋਰੀ ਕਰਨ ਵਾਲੇ ਵੱਲੋਂ ਅਜਿਹਾ ਖੁਲਾਸਾ ਕੀਤਾ ਗਿਆ ਹੈ ਕਿ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਗੁਪਤ ਸੂਚਨਾ ਦੇ ਅਧਾਰ ਤੇ ਗੁਰਦਾਸਪੁਰ ਥਾਣਾ ਸਿਟੀ ਦੀ ਪੁਲਸ ਵੱਲੋਂ ਤਿੰਨ ਵਿਅਕਤੀਆਂ ਨੂੰ ਚੋਰੀ ਦੇ ਮਾਮਲੇ ਵਿਚ ਗਸ਼ਤ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਚੋਰਾਂ ਵੱਲੋਂ ਜਿੱਥੇ ਬਿਜਲੀ ਦੇ ਮੀਟਰ ਦੇ ਬਕਸਿਆਂ ਅਤੇ ਲੋਹੇ ਦਾ ਸਮਾਨ ਚੋਰੀ ਕੀਤਾ ਜਾ ਰਿਹਾ ਸੀ।

ਉੱਥੇ ਹੀ ਇਨ੍ਹਾਂ ਤਿੰਨਾਂ ਚੋਰਾਂ ਵੱਲੋਂ ਬਹੁਤ ਸਾਰੀਆਂ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੂੰ ਕਿਸੇ ਮੁਖਬਰ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕੇ ਸਾਜਨ ਵਾਸੀ ਬੁੱਤਾ ਵਾਲੀ ਗਲੀ ਨੰਬਰ ਕੋਟਲੀ ਨੂੰ ਕਾਬੂ ਕੀਤਾ ਜਾ ਸਕਦਾ ਹੈ ਕਿ ਬਿਜਲੀ ਦੇ ਮੀਟਰਾਂ ਦੇ ਬਕਸੇ ਚੋਰੀ ਕਰਦਾ ਹੈ। ਪੁਲਿਸ ਵੱਲੋਂ ਇਸ ਨੂੰ ਉਸ ਸਮੇਂ ਕਾਬੂ ਕੀਤਾ ਗਿਆ ਜਦੋਂ ਇਹ ਬਿਜਲੀ ਦੇ ਮੀਟਰਾਂ ਵਾਲਾ ਬਕਸਾ ਚੋਰੀ ਕਰਕੇ ਆਪਣੇਂ ਈ ਰਿਕਸ਼ਾ ਤੇ ਤਿੱਬੜੀ ਰੋਡ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 7 ਤੋਂ ਭਾਈ ਲਾਲੋ ਜੀ ਚੌਕ ਵੱਲ ਨੂੰ ਜਾ ਰਿਹਾ ਸੀ।

ਜਿੱਥੇ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਉਥੇ ਹੀ ਇਸ ਕੋਲੋਂ ਚੋਰੀ ਕੀਤੇ ਬਿਜਲੀ ਦੇ ਬਕਸੇ ਵੀ ਬਰਾਮਦ ਕੀਤੇ ਗਏ ਹਨ ਅਤੇ ਪੁੱਛਗਿੱਛ ਦੌਰਾਨ ਇਸ ਦੋਸ਼ੀ ਵੱਲੋਂ ਇਕ ਵੱਡਾ ਖੁਲਾਸਾ ਕੀਤਾ ਗਿਆ ਹੈ ਉਹ ਆਪਣੇ ਕੁਝ ਹੋਰ ਸਾਥੀਆਂ ਦੇ ਨਾਲ ਮਿਲ ਕੇ ਜਿਥੇ ਮੋਟਰ ਸਾਈਕਲ ਅਤੇ ਘਰਾਂ ਵਿੱਚੋਂ ਲੋਹਾ ਚੋਰੀ ਕਰਦੇ ਸਨ, ਉੱਥੇ ਵੀ ਚਿੱਟਾ ਪੀਣ ਵਾਸਤੇ ਇਨ੍ਹਾਂ ਵੱਲੋਂ ਕਈ ਔਰਤਾਂ ਦੀਆਂ ਵਾਲੀਆਂ ਅਤੇ ਚੈਨਾਂ ਵੀ ਝਪਟੀਆਂ ਹਨ। ਪੁਲਿਸ ਵੱਲੋਂ ਹੋਰ ਪੁੱਛ-ਪੜਤਾਲ ਵੀ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਬਿਜਲੀ ਦੇ ਮੀਟਰ ਬਕਸੇ ਚੋਰੀ ਕਰਨ ਵਾਲੇ ਨੇ ਕੀਤਾ ਅਜਿਹਾ ਖੁਲਾਸਾ – ਪੁਲਸ ਵਾਲੇ ਰਹਿ ਗਏ ਹੈਰਾਨ
ByadminApril 19, 2022Comments Off on ਬਿਜਲੀ ਦੇ ਮੀਟਰ ਬਕਸੇ ਚੋਰੀ ਕਰਨ ਵਾਲੇ ਨੇ ਕੀਤਾ ਅਜਿਹਾ ਖੁਲਾਸਾ – ਪੁਲਸ ਵਾਲੇ ਰਹਿ ਗਏ ਹੈਰਾਨ
Previous Postਪੰਜਾਬ ਚ ਇਥੇ ਰਾਤ 11 ਵਜੇ ਤਕ ਲਈ ਹੋ ਗਿਆ ਵੱਡਾ ਐਲਾਨ, ਲਗੀ ਪਾਬੰਦੀ -ਨਾ ਮੰਨਣ ਤੇ ਹੋਵੇਗੀ ਸਖਤ ਕਾਰਵਾਈ
Next Postਇਥੇ ਵਿਆਹ ਚ ਸ਼ਗਨ ਵਿਚ ਦੇ ਦਿਤੀ ਅਜਿਹੀ ਚੀਜ, ਸਾਰੇ ਪਾਸੇ ਹੋ ਚਰਚਾ, ਸਭ ਪਾਸੇ ਹੋ ਗਿਆ ਵਾਇਰਲ