BREAKING NEWS
Search

ਬਾਦਲਾਂ ਲਈ ਆ ਗਈ ਇਹ ਵੱਡੀ ਮਾੜੀ ਖਬਰ – ਚੰਨੀ ਸਰਕਾਰ ਨੇ ਕਰਤਾ ਓਹੀ ਕੰਮ ਜੋ ਸੋਚ ਰਹੇ ਸੀ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਜਿਥੇ ਪੰਜਾਬ ਸਿਆਸਤ ਦੇ ਵਿੱਚ ਵੀਹ ਸੌ ਬਾਈ ਦੀਆਂ ਚੋਣਾਂ ਦਾ ਰੰਗ ਹੁਣ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ । ਹਰ ਇਕ ਸਿਆਸੀ ਪਾਰਟੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ । ਚੋਣਾਂ ਦਾ ਰੰਗ ਹੁਣ ਤੋਂ ਹੀ ਪੰਜਾਬ ਤੇ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ , ਤਾ ਅਮਰਿੰਦਰ ਸਿੰਘ ਰਾਜਾ ਵੜਿੰਗ ਇਨ੍ਹਾਂ ਦਿਨੀਂ ਕਾਫੀ ਸਰਗਰਮ ਨਜ਼ਰ ਆ ਰਹੇ ਹਨ । ਹੁਣ ਤਕ ਉਨ੍ਹਾਂ ਦੇ ਵੱਲੋਂ ਕਈ ਵੱਡੇ ਵੱਡੇ ਐਲਾਨ ਕੀਤੇ ਗਏ ਹਨ ਆਪਣੇ ਵਿਭਾਗ ਵਿੱਚ ਸੁਧਾਰ ਕਰਨ ਦੇ ਲਈ । ਬਹੁਤ ਸਾਰੀਆਂ ਤਸਵੀਰਾਂ ਅਜਿਹੀਆਂ ਵੀ ਸਾਹਮਣੇ ਆਈਆਂ ਹਨ ਜਿੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਐਕਸ਼ਨ ਮੋਡ ਦੇ ਵਿਚ ਕੰਮ ਕਰਦੇ ਹੋਏ ਵੱਖ ਵੱਖ ਥਾਵਾਂ ਤੇ ਰੇਡ ਕਰਕੇ ਆਪਣੇ ਵਿਭਾਗ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।

ਇਸੇ ਵਿਚਕਾਰ ਹੁਣ ਟਰਾਂਸਪੋਰਟ ਵਿਭਾਗ ਦੇ ਵੱਲੋਂ ਬਾਦਲ ਪਰਿਵਾਰ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਹੈ ।ਦਰਅਸਲ ਹੁਣ ਟਰਾਂਸਪੋਰਟ ਵਿਭਾਗ ਦੇ ਵੱਲੋਂ ਬਾਦਲ ਪਰਿਵਾਰ ਨੂੰ ਇਕ ਵੱਡਾ ਝਟਕਾ ਦਿੰਦੇ ਹੋਏ ਬਾਦਲਾਂ ਦੀ ਮਾਲਕੀ ਵਾਲੀ ਕੰਪਨੀ ਦੀਆਂ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਗਏ ਹਨ। ਕੁੱਲ ਮਿਲਾ ਕੇ ਔਰਬਿਟ ਕੰਪਨੀ ਦੀਆਂ ਤੀਹ ਬੱਸਾਂ ਟਰਾਂਸਪੋਰਟ ਵਿਭਾਗ ਦੇ ਵੱਲੋਂ ਰੱਦ ਕੀਤੀਆਂ ਗਈਆਂ ਹਨ । ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਟਰਾਂਸਪੋਰਟ ਵਿਭਾਗ ਦੇ ਵੱਲੋਂ ਜੋ ਤੀਹ ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਹਨ ।

ਉਹ ਬੱਸਾਂ ਬਿਨਾਂ ਟੈਕਸ ਤੋਂ ਸੜਕਾਂ ਉੱਪਰ ਚੱਲ ਰਹੀਆਂ ਹਨ , ਇੰਨਾ ਹੀ ਨਹੀਂ ਸਗੋਂ ਇਹ ਬੱਸਾਂ ਸਵਾਰੀਆਂ ਦੇ ਕੋਲੋਂ ਟੈਕਸ ਦੇ ਨਾਮ ਤੇ ਪੈਸੇ ਵੀ ਵਸੂਲ ਰਹੀਆਂ ਸਨ । ਜਿਸ ਦੇ ਚਲਦੇ ਹੁਣ ਟਰਾਂਸਪੋਰਟ ਵਿਭਾਗ ਦੇ ਵੱਲੋਂ ਇਕ ਵੱਡਾ ਐਕਸ਼ਨ ਲੈਂਦੇ ਹੋਏ ਇਨ੍ਹਾਂ ਦੀਆਂ ਬੱਸਾਂ ਦੇ ਪਰਮਿਟ ਨੂੰ ਰੱਦ ਕਰ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਪੰਜਾਬ ਦੀ ਟਰਾਂਸਪੋਰਟ ਮੰਤਰੀ ਹਨ ਉਨ੍ਹਾਂ ਦੇ ਵੱਲੋਂ ਟੈਕਸ ਨਾ ਭਰਨ ਵਾਲੀਆਂ ਬੱਸਾਂ ਖ਼ਿਲਾਫ਼ ਮੁਹਿੰਮ ਚਲਾਈ ਗਈ ਹੈ ।

ਜਿਸ ਮੁਹਿੰਮ ਦੇ ਚੱਲਦੇ ਹੁਣ ਟਰਾਂਸਪੋਰਟ ਵਿਭਾਗ ਦੇ ਵੱਲੋਂ ਆਰਟੀਆਈ ਦਫ਼ਤਰ ਵੱਲੋਂ ਨਿੱਜੀ ਬੱਸਾਂ ਦਾ ਰਿਕਾਰਡ ਚੈੱਕ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਆਰਬਿਟ ਕੰਪਨੀ ਦੀਆਂ ਤੀਹ ਬੱਸਾਂ ਅਜਿਹੀਆਂ ਹਨ ਜੋ ਟੈਕਸ ਨਹੀਂ ਭਰਦੀਆਂ ਹਨ । ਅਤੇ ਉਹ ਲੋਕਾਂ ਦੇ ਕੋਲੋਂ ਟੈਕਸ ਦੇ ਨਾਮ ਤੇ ਪੈਸੇ ਵੀ ਵਸੂਲ ਰਹੀਆਂ ਹਨ । ਅਤੇ ਨਾ ਹੀ ਉਹ ਇਹ ਪੈਸਾ ਟ੍ਰਾਂਸਪੋਰਟ ਵਿਭਾਗ ਨੂੰ ਜਮ੍ਹਾਂ ਕਰਵਾਉਂਦੇ ਹਨ । ਜਿਸ ਦੇ ਚਲਦੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਹੁਣ ਔਰਬਿਟ ਕੰਪਨੀ ਦੀਆਂ ਇਨ੍ਹਾਂ ਤੀਹਾਂ ਬੱਸਾਂ ਦੇ ਪਰਮਿਟ ਨੂੰ ਰੱਦ ਕਰ ਦਿੱਤਾ ਗਿਆ ਹੈ ।



error: Content is protected !!