ਆਈ ਤਾਜ਼ਾ ਵੱਡੀ ਖਬਰ

ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਸਾਰੇ ਇੰਤਜ਼ਾਮ ਕਰਦੇ ਹਨ। ਘਰ ਵਿੱਚ ਬੱਚਾ ਹੋਣ ਤੇ ਜਿਥੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਅਤੇ ਉਸ ਬੱਚੇ ਦੇ ਆਉਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਬਿਖਰ ਜਾਂਦੀਆ ਹਨ। ਘਰ ਵਿੱਚ ਪੈਦਾ ਹੋਏ ਉਸ ਬੱਚੇ ਦੀ ਖੁਸ਼ੀ ਨੂੰ ਲੈ ਕੇ ਜਿਥੇ ਮਾਪਿਆਂ ਦਾ ਚਾਅ ਸੰਭਾਲਿਆ ਨਹੀਂ ਜਾਂਦਾ। ਪਰ ਕਈ ਵਾਰ ਮਾਪਿਆਂ ਦੀਆਂ ਅੱਖਾਂ ਦੇ ਸਾਹਮਣੇ ਹੀ ਅਜਿਹੇ ਦਰਦਨਾਕ ਹਾਦਸੇ ਵਾਪਰ ਜਾਂਦੇ ਹਨ ਕਿ ਬੱਚੇ ਅਜਿਹੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ ਜਿਥੇ ਪਲਾਂ ਵਿਚ ਹੀ ਮਾਪਿਆਂ ਦੀਆਂ ਨਜ਼ਰਾਂ ਦੇ ਸਾਹਮਣੇ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਇਨਸਾਨੀ ਜ਼ਿੰਦਗੀ ਦੇ ਵਿੱਚ ਜਿੱਥੇ ਬਹੁਤ ਸਾਰੇ ਜਾਨਵਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ।

ਜਿਸ ਨਾਲ ਹੱਸਦਾ ਵੱਸਦਾ ਘਰ ਗਮ ਵਿੱਚ ਡੁੱਬ ਜਾਂਦਾ ਹੈ। ਹੁਣ ਬਾਦਰਾਂ ਵੱਲੋਂ ਇੱਥੇ ਦਹਿਸ਼ਤ ਮਚਾਈ ਗਈ ਹੈ ਜਿੱਥੇ ਪਿਤਾ ਤੋਂ ਮਾਸੂਮ ਬੱਚਾ ਖੋ ਕੇ ਹੇਠਾਂ ਸੁੱਟ ਦਿੱਤਾ ਗਿਆ ਹੈ ਅਤੇ ਉਸ ਦੀ ਦਰਦਨਾਕ ਮੌਤ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਰੇਲੀ ਦੇ ਅਧੀਨ ਆਉਣ ਵਾਲੇ ਪਿੰਡ ਡੰਕਾ ਤੋਂ ਸਾਹਮਣੇ ਆਈ ਹੈ। ਜਿੱਥੇ ਨਿਰਦੇਸ਼ ਨਾਮ ਦਾ ਵਿਅਕਤੀ ਆਪਣੀ ਪਤਨੀ ਸਵਾਤੀ ਅਤੇ ਆਪਣੇ ਚਾਰ ਮਹੀਨੇ ਦੇ ਬੇਟੇ ਨੂੰ ਨਾਲ ਲੈ ਕੇ ਆਪਣੇ ਹੀ ਘਰ ਦੀ ਛੱਤ ਉਪਰ ਗਰਮੀ ਦੇ ਚਲਦਿਆਂ ਹੋਇਆਂ ਸੈਰ ਕਰ ਰਿਹਾ ਸੀ।

ਉਸ ਸਮੇਂ ਹੀ ਛੱਤ ਉੱਪਰ ਕੁਝ ਬਾਂਦਰਾਂ ਦੇ ਟੋਲੇ ਵੱਲੋਂ ਹਮਲਾ ਕਰ ਦਿੱਤਾ ਗਿਆ। ਸਵਾਤੀ ਵੱਲੋਂ ਜਿੱਥੇ ਭੱਜ ਕੇ ਥੱਲੇ ਜਾ ਕੇ ਆਪਣੀ ਜਾਨ ਬਚਾਈ ਗਈ,ਉੱਥੇ ਹੀ ਨਿਰਦੇਸ਼ ਵੱਲੋਂ ਉਹਨਾਂ ਬਾਂਦਰਾ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਨ੍ਹਾਂ ਵੱਲੋਂ ਲਗਾਤਾਰ ਉਸ ਉਪਰ ਹਮਲਾ ਕੀਤਾ ਜਾਂਦਾ ਰਿਹਾ।

ਜਿਸ ਕਾਰਨ ਉਸ ਵੱਲੋਂ ਗੋਦੀ ਚ ਚੁੱਕਿਆ ਹੋਇਆ ਉਸਦਾ ਬੇਟਾ ਹੇਠਾਂ ਡਿੱਗ ਪਿਆ ਅਤੇ ਬਾਂਦਰ ਉਸ ਨੂੰ ਚੁੱਕ ਕੇ ਲੈ ਗਏ ਅਤੇ ਤੀਜੀ ਮੰਜ਼ਲ ਤੋਂ ਹੇਠਾਂ ਸੁੱਟ ਦਿੱਤਾ। ਜਿਸ ਕਾਰਨ ਉਨ੍ਹਾਂ ਦੇ ਪੁੱਤਰ ਦੀ ਦਰਦਨਾਕ ਮੌਤ ਹੋ ਗਈ ਅਤੇ ਉਨ੍ਹਾਂ ਦੀ ਦੁਨੀਆਂ ਪਲਾਂ ਵਿੱਚ ਤਬਾਹ ਹੋ ਗਈ। ਆਸ ਪਾਸ ਦੇ ਲੋਕਾਂ ਵੱਲੋਂ ਦੱਸਿਆ ਗਿਆ ਹੈ ਕਿ ਸਵੇਰ ਸਮੇਂ ਵੀ ਛੇ ਸਾਲਾ ਸ੍ਰਿਸ਼ਟੀ ਅਤੇ ਇਕ ਹੋਰ ਬੱਚੀ ਨੂੰ ਵੀ ਇਨ੍ਹਾਂ ਬਾਂਦਰਾਂ ਵੱਲੋਂ ਵੱਢਿਆ ਗਿਆ ਸੀ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।


ਤਾਜਾ ਜਾਣਕਾਰੀ
ਬਾਂਦਰਾਂ ਨੇ ਇਥੇ ਮਚਾਈ ਦਹਿਸ਼ਤ, ਪਿਤਾ ਤੋਂ ਮਾਸੂਮ ਬੱਚਾ ਖੋ ਸੁਟਿਆ- ਹੋਈ ਦਰਦਨਾਕ ਮੌਤ
ByadminJuly 18, 2022Comments Off on ਬਾਂਦਰਾਂ ਨੇ ਇਥੇ ਮਚਾਈ ਦਹਿਸ਼ਤ, ਪਿਤਾ ਤੋਂ ਮਾਸੂਮ ਬੱਚਾ ਖੋ ਸੁਟਿਆ- ਹੋਈ ਦਰਦਨਾਕ ਮੌਤ
Previous Postਵਿਗਿਆਨੀਆਂ ਨੇ ਬਣਾਈ ਛੋਟੀ ‘ਰੋਬੋਟ ਮੱਛੀ’, ਇਸ ਤਰਾਂ ਸਮੁੰਦਰ ਚ ਮੌਜੂਦ ਪ੍ਰਦੂਸ਼ਣ ਨੂੰ ਕਰੇਗੀ ਸਾਫ- ਚਲ ਰਹੀ ਹੋਰ ਵੀ ਰਿਸਰਚ
Next Postਪੰਜਾਬ ਸਰਕਾਰ ਟਰੈਫਿਕ ਨਿਯਮਾਂ ਨੂੰ ਲੈਕੇ ਸਖਤ, ਹੋਵੇਗੀ ਇਹ ਕਾਰਵਾਈ- ਜੁਰਮਾਨਾ ਹੋਵੇਗਾ ਦੁਗਣਾ