BREAKING NEWS
Search

ਬਹੁਤ ਪਿਆਰੀ ਰਚਨਾ “ਰੱਬ” ਸੁਣਕੇ ਰੂਹ ਨੂੰ ਅਨੰਦ ਆਵੇਗਾ (ਵੀਡੀਓ )

ਕਈ ਰਚਨਾਵਾਂ ਇਹੋ ਜਿਹੀਆਂ ਲਿਖੀਆਂ ਅਤੇ ਗਾਈਆਂ ਜਾਂਦੀਆਂ ਹਨ ਜਿਹਨਾਂ ਨੂੰ ਸੁਣਕੇ ਮਨ ਦੀ ਰੂਹ ਸ਼ਾਂਤ ਹੋ ਜਾਂਦੀ ਹੈ ਅਤੇ ਕੋਈ ਵੱਖਰਾ ਜਿਹਾ ਅਨੰਦ ਆਉਂਦਾ ਹੈ ਅਜਿਹੀ ਹੀ ਇਕ ਰਚਨਾ ਰੱਬ ਰਲੀਜ ਹੋਈ ਹੈ। ਸਾਨੂੰ ਪੂਰੀ ਉਮੀਦ ਹੈ ਤੁਹਾਨੂੰ ਵੀ ਇਹ ਪਸੰਦ ਆਵੇਗੀ। ਦੇਖੋ ਵੀਡੀਓ ਦੇਖਕੇ ਆਪਣੇ ਵਿਚਾਰ ਜਰੂਰ ਸਾਂਝੇ ਕਰਨੇ ਧੰਨਵਾਦ।

ਇਹ ਰਚਨਾ ਗੁਰਪ੍ਰੀਤ ਸੇਖੋਂ ਦੀ ਕਿਤਾਬ ” ਰੱਬ ” ਦੇ ਸਾਰੇ ਹੀ ਅੱਖਰ ਹਨ, ਪੇਸ਼ ਹਨ ਇਸ ਰਚਨਾ ਦੀਆਂ ਕੁਝ ਸਤਰਾਂ।ਰੱਬ ਹੇ ਰੱਬਾ ਤੂੰ ਇਹ ਕੀ ਚੀਜ਼ ਬਣਾਈ, ਲੋਕੀਂ ਇਹਨੂੰ ਦੁਨੀਆਂ ਆਖਣ ਪਰ ਮੇਰੀ ਸਮਝ ਨਾਂ ਆਈ, ਅਪਰੰਪਾਰ ਵੀ ਤੂੰ, ਨਿਰੰਕਾਰ ਵੀ ਤੂੰ ,ਜਿੰਦਗੀ ਦੇ ਦਿਨ ਚਾਰ ਵੀ ਤੂੰ ਤੇ ਪਿਆਰ ਵੀ ਤੂੰ, ਆਰ ਵੀ ਤੂੰ ਤੇ ਪਾਰ ਵੀ ਤੂੰ ,ਵਾਰ ਵੀ ਤੂੰ ਤੇ ਤਲਵਾਰ ਵੀ ਤੂੰ, ਹਵਾ ਚ ਤੂੰ ਪਾਣੀ ਚ ਤੂੰ, ਜਿੰਦਗੀ ਦੀ ਹਰ ਕਹਾਣੀ ਚ ਤੂੰ , ਆਖੇਂ ਵੀ ਤੂੰ ਤੇ ਸੁਣੇ ਵੀ ਤੂੰ,ਧੇੜੇਂ ਵੀ ਤੂੰ ਤੇ ਬੁਣੇਂ ਵੀ ਤੂੰ, ਪੁੰਨ ਵੀ ਤੂੰ ਤੇ ਪਾ … lਪ ਵੀ ਤੂੰ, ਵਰ ਵੀ ਤੂੰ ਤੇ ਸ਼ਰਾਪ ਵੀ ਤੂੰ, ਤੂੰ ਹੀ ਤੂੰ ਮੇਰੇ ਰੱਬਾ ਬੱਸ ਤੂੰ ਹੀ ਤੂੰ, ਤੂੰ ਹੀ ਤੂੰ ਮੇਰੇ ਮਾਲਿਕ ਬੱਸ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਬੱਸ ਤੂੰ ਹੀ ਤੂੰ। ਇਸ ਧਾਰਮਿਕ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਗੁਰਬਾਣੀ ਵਿਚ ਸਿਮਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ ।

ਗੁਰਮਤਿ-ਸਾਧਨਾ ਵਿਚ ਸਿਮਰਨ ਰੀੜ੍ਹ ਦੀ ਹੱਡੀ ਦੀ ਭੂਮਿਕਾ ਨਿਭਾਉਂਦਾ ਹੈ । ਗੁਰੂ ਅਰਜਨ ਦੇਵ ਜੀ ਨੇ ‘ ਸੁਖਮਨੀ ’ ਨਾਂ ਦੀ ਬਾਣੀ ਵਿਚ ਸਿਮਰਨ ਦੀ ਵਿਸਤਾਰ ਸਹਿਤ ਚਰਚਾ ਕੀਤੀ ਹੈ । ਇਸ ਤੋਂ ਪ੍ਰਾਪਤ ਹੋਣ ਵਾਲੇ ਫਲਾਂ ਵਲ ਵੀ ਸੰਕੇਤ ਕੀਤਾ ਹੈ । ਮੋਟੇ ਤੌਰ’ ਤੇ ਉਨ੍ਹਾਂ ਨੇ ਦਸਿਆ ਹੈ ਕਿ — ਸਿਮਰਉ ਸਿਮਰਿ ਸਿਮਰਿ ਸੁਖ ਪਾਵਉ । ਕਲਿ ਕਲੇਸ ਤਨ ਮਾਹਿ ਮਿਟਾਵਉ । ਗੁਰੂ ਨਾਨਕ ਦੇਵ ਜੀ ਨੇ ‘ ਸਿਧ-ਗੋਸਟਿ’ ਵਿਚ ਸਿਮਰਨ ਦੀ ਸਥਾਪਨਾ ਸ਼ਬਦ- ਸਾਧਨਾ ਰਾਹੀਂ ਕੀਤੀ ਹੈ । ‘ ਜਪੁਜੀ ’ ਦੇ ਅੰਤ’ ਤੇ ਤਾਂ ਇਥੋਂ ਤਕ ਕਿਹਾ ਹੈ ਕਿ ਨਾਮ-ਸਿਮਰਨ ਵਾਲਾ ਸਾਧਕ ਆਪ ਹੀ ਨਹੀਂ ਸੁਧਰਦਾ , ਸਗੋਂ ਉਸ ਦੇ ਸੰਪਰਕ ਵਿਚ ਆਉਣ ਵਾਲੇ ਅਨੇਕਾਂ ਲੋਗ ਭਵ-ਬੰਧਨ ਤੋਂ ਖ਼ਲਾਸ ਹੋ ਜਾਂਦੇ ਹਨ— ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ । ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ । ਗੁਰੂ ਅਰਜਨ ਦੇਵ ਜੀ ਨੇ ‘ ਗੂਜਰੀ ਕੀ ਵਾਰ ’ ਵਿਚ ਸਪੱਸ਼ਟ ਕੀਤਾ ਹੈ — ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ । ( ਗੁ.ਗ੍ਰੰ.520 ) ।ਗੁਰਬਾਣੀ ਵਿਚ ਸਿਮਰਨ ਤੋਂ ਵਿਹੂਣੇ ਵਿਅਕਤੀ ਦੇ ਆਚਰਣ ਨੂੰ ਬਹੁਤ ਹੀਣਾ ਸਮਝਿਆ ਗਿਆ ਹੈ । ਇਸ ਸੰਬੰਧ ਵਿਚ ਅਨੇਕ ਥਾਂਵਾਂ ਉਤੇ ਭਾਵਨਾਵਾਂ ਦਾ ਪ੍ਰਗਟਾਵਾ ਹੋਇਆ ਹੈ ।

ਇਥੋਂ ਤਕ ਕਿਹਾ ਗਿਆ ਹੈ ਕਿ ਜਿਸ ਮੁਖ ਵਿਚ ਨਾਮ ਦਾ ਸਿਮਰਨ ਨਹੀਂ ਹੁੰਦਾ ਅਤੇ ਬਿਨਾ ਨਾਮ ਉਚਾਰੇ ਜੋ ਅਨੇਕ ਤਰ੍ਹਾਂ ਦੇ ਭੋਜਨ ਦਾ ਸੇਵਨ ਕਰਦਾ ਹੈ , ਉਸ ਦੇ ਮੁਖ ਵਿਚ ਥੁੱਕਾਂ ਪੈਂਦੀਆਂ ਹਨ— ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ । ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ । ( ਗੁ.ਗ੍ਰੰ.473 ) । ਗੁਰੂ ਅਰਜਨ ਦੇਵ ਜੀ ਨੇ ਵੀ ਬਿਨਾ ਸਿਮਰਨ ਮਨੁੱਖ ਦਾ ਜੀਵਨ ਸਰਪ ਵਰਗਾ ਦਸਿਆ ਹੈ ਜੋ ਸਦਾ ਵਿਸ਼ ਦਾ ਪ੍ਰਸਾਰ ਕਰਦਾ ਰਹਿੰਦਾ ਹੈ । ਅਜਿਹੇ ਆਚਰਣ ਵਾਲੇ ਵਿਅਕਤੀ ਲਈ ਹਾਰ ਹੀ ਹਾਰ ਹੈ— ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ । ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ । ( ਗੁ.ਗ੍ਰੰ. 712 ) । ਇਕ ਹੋਰ ਥਾਂ’ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ— ਬਿਨੁ ਸਿਮਰਨ ਹੈ ਆਤਮ ਘਾਤੀ । ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ । ( ਗੁ.ਗ੍ਰੰ. 239 ) ।



error: Content is protected !!