ਆਈ ਤਾਜਾ ਵੱਡੀ ਖਬਰ

ਕਈ ਵਾਰ ਮਨੁੱਖ ਆਪਣੀਆਂ ਅਜਿਹੀਆਂ ਇੱਛਾਵਾਂ ਅਤੇ ਸੁਪਨੇ ਸਭ ਦੇ ਸਾਹਮਣੇ ਰੱਖਦਾ ਹੈ, ਜਿਨ੍ਹਾਂ ਬਾਰੇ ਸੁਣ ਕੇ ਸਭ ਦੇ ਹੀ ਹੋਸ਼ ਉੱਡ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਬਲੱਡ ਕੈਂਸਰ ਨਾਲ ਮਰਨ ਤੋਂ ਪਹਿਲਾਂ ਇੱਕ 10 ਸਾਲਾਂ ਦੀ ਕੁੜੀ ਵੱਲੋਂ ਆਪਣੇ BF ਨਾਲ ਵਿਆਹ ਕਰਵਾਇਆ ਗਿਆ l ਜਿਸ ਨੂੰ ਸੁਣਨ ਤੋਂ ਬਾਅਦ ਸਾਰੇ ਹੀ ਹੈਰਾਨ ਹੁੰਦੇ ਪਏ ਹਨ। ਦਰਅਸਲ ਅਮਰੀਕਾ ਦੇ ਉੱਤਰੀ ਕੈਰੋਲੀਨਾ ‘ਚ ਰਹਿਣ ਵਾਲੀ ਇੱਕ 10 ਸਾਲਾ ਐਮਾ ਐਡਵਰਡਸ ਨਾਂ ਦੀ ਲੜਕੀ, ਜਿਸ ਨੂੰ ਬਲੱਡ ਕੈਂਸਰ ਵਰਗੀ ਗੰਭੀਰ ਬਿਮਾਰੀ ਲੱਗੀ ਹੋਈ ਸੀ ਤੇ ਇਸ ਬਿਮਾਰੀ ਦੇ ਕਾਰਨ ਉਸ ਦਾ ਦੇਹਾਂਤ ਹੋ ਗਿਆ। ਪਰ ਬਲੱਡ ਕੈਂਸਰ ਦੀ ਬਿਮਾਰੀ ਦੌਰਾਨ ਇਸ ਲੜਕੀ ਵੱਲੋਂ ਅਜਿਹਾ ਕੰਮ ਕੀਤਾ ਗਿਆ, ਜਿਸਦੇ ਚਰਚੇ ਪੂਰੀ ਦੁਨੀਆਂ ਭਰ ਦੇ ਵਿੱਚ ਛਿੜੇ ਹੋਏ ਹਨ l

ਦੱਸ ਦਈਏ ਕਿ ਐਮਾ ਦੇ ਦੁਨੀਆ ਤੋਂ ਜਾਣ ਤੋਂ 12 ਦਿਨ ਪਹਿਲਾਂ ਉਸ ਦੇ ਮਾਤਾ-ਪਿਤਾ ਨੇ ਉਸ ਦੀ ਇਕ ਇੱਛਾ ਜ਼ਰੂਰ ਪੂਰੀ ਕਰ ਦਿੱਤੀ ਸੀ। ਦੱਸ ਦਈਏ ਕਿ ਇਸ ਬੱਚੀ ਨੂੰ ਦੁਲਹਨ ਬਣਨ ਦਾ ਬਹੁਤ ਜਿਆਦਾ ਸ਼ੋਕ ਸੀ, ਜਿਸ ਕਾਰਨ ਐਮਾ ਦੇ ਮਾਤਾ-ਪਿਤਾ ਨੇ ਬੇਟੀ ਨੂੰ ਉਸ ਦੀ ਦੁਲਹਨ ਬਣਨ ਦੀ ਇੱਛਾ ਪੂਰੀ ਕਰ ਦਿੱਤੀ। ਲੋਕਾਂ ਤੇ ਦੋਸਤਾਂ ਨੇ ਦਿਲ ਖੋਲ੍ਹ ਕੇ ਉਸ ਦੀ ਮਦਦ ਕੀਤੀ। ਹਰ ਕੰਮ ਡੋਨੇਸ਼ਨ ਨਾਲ ਹੋਇਆ। ਇੱਕ ਪੋਸਟ ਦੇ ਅਨੁਸਾਰ, ਐਮਾ ਐਡਵਰਡਸ ਅਤੇ ਡੈਨੀਅਲ ਮਾਰਸ਼ਲ ਕ੍ਰਿਸਟੋਫਰ “ਡੀਜੇ” ਵਿਲੀਅਮਜ਼ ਨੇ 29 ਜੂਨ ਨੂੰ ਇਕ ਵੱਡੇ ਜਸ਼ਨ ਵਿੱਚ ਵਿਆਹ ਕੀਤਾ।

ਐਮਾ ਨੂੰ ਪਿਛਲੇ ਸਾਲ ਅਪ੍ਰੈਲ ‘ਚ ਕੈਂਸਰ ਦਾ ਪਤਾ ਲੱਗਾ ਸੀ, ਪਰ ਉਸ ਦੇ ਮਾਤਾ-ਪਿਤਾ ਅਲੀਨਾ ਅਤੇ ਐਰੋਨ ਐਡਵਰਡਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਬਿਮਾਰੀ ਨੂੰ ਹਰਾ ਦੇਵੇਗੀ। ਹਾਲਾਂਕਿ, ਜੂਨ ਵਿੱਚ ਪਰਿਵਾਰ ਨੂੰ ਦਿਲ ਦਹਿਲਾਉਣ ਵਾਲੀ ਖ਼ਬਰ ਮਿਲੀ ਕਿ ਐਮਾ ਦਾ ਕੈਂਸਰ ਲਾਇਲਾਜ ਹੈ ਅਤੇ ਉਸ ਕੋਲ ਜਿਊਣ ਲਈ ਕੁਝ ਦਿਨ ਹੀ ਬਚੇ ਹਨ। ਬੱਚੀ ਦੀ ਮਾਂ ਅਲੀਨਾ ਨੇ ਦੱਸਿਆ ਕਿ ਡੈਨੀਅਲ ਮਾਰਸ਼ਲ ਕ੍ਰਿਸਟੋਫਰ ਵਿਲੀਅਮਜ਼, ਐਮਾ ਦੀ ਕਲਾਸ ਵਿੱਚ ਉਸ ਦਾ ਸਭ ਤੋਂ ਵਧੀਆ ਦੋਸਤ ਸੀ। ਅਸੀਂ ਉਸਨੂੰ ਪਿਆਰ ਨਾਲ ‘ਡੀਜੇ’ ਕਹਿੰਦੇ ਹਾਂ, ਉਹ ਇਹਨਾਂ ਨੂੰ ਕਾਫੀ ਪਸੰਦ ਕਰਦਾ ਸੀ ਤੇ ਦੋਵੇਂ ਇੱਕ ਦੂਜੇ ਨੂੰ ਕਾਫੀ ਚੰਗੀ ਤਰੀਕੇ ਦੇ ਨਾਲ ਸਮਝਦੇ ਸੀ। ।

ਪਰਿਵਾਰ ਮੁਤਾਬਿਕ ਐਮਾ ਅਕਸਰ ਕਹਿੰਦੀ ਸੀ ਕਿ ਉਹ ਦੁਲਹਨ ਬਣਨਾ ਚਾਹੁੰਦੀ ਹੈ। ਪਰ ਜਦੋਂ ਪਰਿਵਾਰ ਨੂੰ ਪਤਾ ਲਗਦਾ ਹੈ ਕਿ ਉਨ੍ਹਾਂ ਦੀ ਬੱਚੀ ਇਸ ਗੰਭੀਰ ਬਿਮਾਰੀ ਦੇ ਨਾਲ ਪੀੜਤ ਹੈ ਤਾਂ, ਉਨ੍ਹਾਂ ਵੱਲੋਂ ਆਪਣੀ ਬੱਚੀ ਨੂੰ ਦੁਲਹਨ ਬਣਨ ਦੇ ਸ਼ੌਂਕ ਨੂੰ ਪੂਰਾ ਕੀਤਾ ਗਿਆ ਤੇ ਉਸਦੇ ਦੋਸਤ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਗਿਆ l


ਤਾਜਾ ਜਾਣਕਾਰੀ
ਬਲੱਡ ਕੈਂਸਰ ਨਾਲ ਮਰਨ ਤੋਂ ਪਹਿਲਾਂ 10 ਸਾਲਾਂ ਦੀ ਕੁੜੀ ਨੇ ਕਰਵਾਇਆ ਬੁਆਏ ਫਰੈਂਡ ਨਾਲ ਵਿਆਹ
ByadminAugust 9, 2023Comments Off on ਬਲੱਡ ਕੈਂਸਰ ਨਾਲ ਮਰਨ ਤੋਂ ਪਹਿਲਾਂ 10 ਸਾਲਾਂ ਦੀ ਕੁੜੀ ਨੇ ਕਰਵਾਇਆ ਬੁਆਏ ਫਰੈਂਡ ਨਾਲ ਵਿਆਹ
Previous Postਕਬੱਡੀ ਜਗਤ ਚੋਂ ਆਈ ਵੱਡੀ ਮਾੜੀ ਖਬਰ , ਚਲਦੇ ਮੈਚ ਚ ਇੰਟਰਨੈਸ਼ਨਲ ਖਿਡਾਰੀ ਦੀ ਹੋਈ ਮੌਤ
Next Postਕਨੇਡਾ ਜਾਣ ਵਾਲ਼ੇ ਪੰਜਾਬੀਆਂ ਲਈ ਆਈ ਮਾੜੀ ਖਬਰ – ਇਸ ਫੈਸਲੇ ਕਾਰਨ ਵੱਧ ਗਈਆਂ ਮੁਸ਼ਕਲਾਂ