BREAKING NEWS
Search

ਬਲੈਕ ਫੰਗਸ ਬਾਰੇ ਅਹਿਮ ਜਾਣਕਾਰੀ – ਇਹਨਾਂ ਲੋਕਾਂ ਨੂੰ ਹੁੰਦਾ ਹੈ ਜਿਆਦਾ ਖਤਰਾ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਦੇਸ਼ ਅੰਦਰ ਇਕ ਤੋਂ ਬਾਅਦ ਇਕ ਮੁਸੀਬਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਜਿੱਥੇ ਇਨਸਾਨਾ ਉਪਰ ਕੁਝ ਕੁਦਰਤੀ ਆਫਤਾਂ ਮਾਰ ਕਰ ਰਹੀਆਂ ਹਨ ਉਥੇ ਹੀ ਕਈ ਬਿਮਾਰੀਆਂ ਨੇ ਵੀ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਕਰੋਨਾ ਦੀ ਦੂਜੀ ਲਹਿਰ ਕਾਰਨ ਪਹਿਲਾਂ ਹੀ ਲੋਕ ਦਹਿਸ਼ਤ ਦੇ ਮਾਹੌਲ ਵਿਚ ਜੀਅ ਰਹੇ ਹਨ। ਓਥੇ ਹੀ ਕੁਦਰਤੀ ਆਫਤਾਂ ਜਿਵੇਂ ਭੁਚਾਲ, ਤੂਫਾਨ, ਤੇ ਬੀਮਾਰੀਆਂ ਬਰਡ ਫਲੂ, ਤੇ ਹੁਣ ਬਲੈਕ ਫੰਗਸ ਨੇ ਲੋਕਾਂ ਨੂੰ ਪ੍ਰਭਾਵਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਨਾਲ ਲੋਕ ਮਾਨਸਿਕ ਤਣਾਅ ਦੇ ਵੀ ਸ਼ਿਕਾਰ ਹੋ ਰਹੇ ਹਨ। ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਲੋਕਾਂ ਉਪਰ ਇਨ੍ਹਾਂ ਬਿਮਾਰੀਆਂ ਅਤੇ ਕੁਦਰਤੀ ਆਫਤਾਂ ਦਾ ਬਾਰ-ਬਾਰ ਸਾਹਮਣੇ ਆਉਣਾ ਮੌਤ ਤੋਂ ਘਟ ਨਹੀ ਹੈ।

ਬਲੈਕ ਫੰਗਸ ਬਾਰੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਕਿ ਇਨ੍ਹਾਂ ਲੋਕਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ। ਇਨ੍ਹੀਂ ਦਿਨੀਂ ਜਿੱਥੇ ਪੰਜਾਬ ਦੇ ਵਿੱਚ ਬਹੁਤ ਸਾਰੇ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉੱਥੇ ਹੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਬੀਮਾਰੀ ਨੂੰ ਮਹਾਮਾਰੀ ਵੀ ਘੋਸ਼ਿਤ ਕਰ ਦਿੱਤਾ ਗਿਆ ਹੈ। ਇਹ ਬੀਮਾਰੀ ਲੋਕਾਂ ਦੇ ਵਧੇਰੇ ਕਰਕੇ ਮੂੰਹ ਉਪਰ ਮਾਰ ਕਰਦੀ ਹੈ। ਇਸ ਬੀਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਨੀਤੀ ਅਯੋਗ ਦੇ ਮੈਂਬਰ ਡਾਕਟਰ ਵੀ.ਕੇ. ਕੌਲ ਨੇ ਕਿਹਾ ਹੈ ਕਿ ਬਲੈਕ ਫੰਗਸ ਕਰੋਨਾ ਤੋਂ ਪਹਿਲਾਂ ਵੀ ਮੌਜੂਦ ਸੀ। ਇਹ ਬਲੈਕ ਫੰਗਸ ਨਾਂ ਦੀ ਬਿਮਾਰੀ ਸ਼ੂਗਰ ਦੇ ਮਰੀਜ਼ਾਂ ਨੂੰ ਵਧੇਰੇ ਹੁੰਦੀ ਹੈ ਜਿਨ੍ਹਾਂ ਦੀ ਸ਼ੂਗਰ ਕੰਟਰੋਲ ਅਧੀਨ ਨਹੀਂ ਹੁੰਦੀ।

ਜਿਨ੍ਹਾਂ ਮਰੀਜ਼ਾਂ ਦੀ ਸ਼ੂਗਰ ਦਾ ਪੱਧਰ 700 ਤੋਂ 800 ਦੇ ਦਰਮਿਆਨ ਪਹੁੰਚ ਜਾਂਦਾ ਹੈ। ਸ਼ੂਗਰ ਵਾਲੇ ਮਰੀਜ਼ ਨੂੰ ਇਸ ਲਾਗ ਦਾ ਵਧੇਰੇ ਖਤਰਾ ਹੋ ਜਾਂਦਾ ਹੈ। ਕੰਟਰੋਲ ਤੋਂ ਬਾਹਰ ਸ਼ੂਗਰ ਅਤੇ ਨਾਲ ਹੀ ਕੁਝ ਹੋਰ ਬਿਮਾਰੀਆਂ ਵੀ ਬਲੈਕ ਫੰਗਸ਼ ਹੋਣ ਦਾ ਕਾਰਨ ਬਣ ਜਾਂਦੀਆਂ ਹਨ। ਬਲੈਕ ਫੰਗਸ ਨਾ ਦੀ ਲਾਗ ਕਿਸੇ ਵੀ ਉਮਰ ਵਰਗ ਦੇ ਇਨਸਾਨ ਨੂੰ ਆਪਣੀ ਚਪੇਟ ਵਿਚ ਲੈ ਸਕਦੀ ਹੈ। ਉਥੇ ਹੀ ਏਮਜ਼ ਹਸਪਤਾਲ ਦੇ ਡਾਕਟਰ ਨਿਖਿਲ ਟੰਡਨ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਰੋਨਾ ਦੀ ਦੂਜੀ ਲਹਿਰ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰ ਰਹੀ ਹੈ।

ਜਿਸ ਕਾਰਨ ਉਨ੍ਹਾਂ ਦੀ ਇਮਿਊਨਟੀ ਲੈਵਲ ਘਟ ਰਿਹਾ ਹੈ, ਜਿਸ ਕਾਰਨ ਇਹ ਬਿਮਾਰੀ ਵਧੇਰੇ ਮਾਰ ਕਰ ਰਹੀ ਹੈ। ਉੱਥੇ ਹੀ ਡਾ. ਟੰਡਨ ਨੇ ਕਿਹਾ ਹੈ ਕਿ ਜੋ ਲੋਕ ਤੰਦਰੁਸਤ ਹਨ ਉਨ੍ਹਾਂ ਨੂੰ ਇਸ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਲੋਕਾ ਨੂੰ ਵਧੇਰੇ ਖ਼ਤਰਾ ਨਹੀਂ ਹੁੰਦਾ।



error: Content is protected !!