BREAKING NEWS
Search

ਬਲਬੀਰ ਰਾਜੇਵਾਲ ਵਲੋਂ ਆਇਆ ਵੱਡਾ ਬਿਆਨ, ਲੋਕਾਂ ਨੇ ‘ਆਪ’ ਦੇ ਦਿਮਾਗ ਤੇ ਚੜ੍ਹਿਆ ਬੁਖਾਰ ਉਤਾਰਿਆ

ਆਈ ਤਾਜ਼ਾ ਵੱਡੀ ਖਬਰ

ਸੰਗਰੂਰ ਜ਼ਿਮਨੀ ਚੋਣਾਂ ਵਿਚ ਸਿਮਰਜੀਤ ਸਿੰਘ ਮਾਨ ਨੇ ਵੱਡੀ ਜਿੱਤ ਪ੍ਰਾਪਤ ਕੀਤੀ , ਜਿਸ ਦੇ ਚੱਲਦੇ ਪੰਜਾਬ ਭਰ ਵਿੱਚ ਇਹ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਸੇ ਵਿਚਾਲੇ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ , ਉਨ੍ਹਾਂ ਨੇ ਆਖਿਆ ਹੈ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸਿਰ ਤੇ ਚੜ੍ਹਿਆ ਬੁਖਾਰ ਇਸ ਵੱਡੀ ਜਿੱਤ ਕਾਰਨ ਉਤਾਰ ਦਿੱਤਾ ਹੈ । ਦਰਅਸਲ ਸੰਗਰੂਰ ਲੋਕ ਸਭਾ ਉਪ ਚੋਣ ‘ਚ ਸਿਮਰਜੀਤ ਸਿੰਘ ਮਾਨ ਦੀ ਜਿੱਤ ਤੇ ਉਨ੍ਹਾਂ ਨੂੰ ਸਾਂਝੀ ਸਮਾਜ ਮੋਰਚੇ ਦੇ ਪ੍ਰਧਾਨ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵਧਾਈ ਦਿੱਤੀ ਤੇ ਨਾਲ ਹੀ ਆਖਿਆ ਕਿ ਪੰਜਾਬ ਦੀ ਸਿਆਸਤ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੈ ।

ਲੋਕਾਂ ਨੇ ਆਮ ਆਦਮੀ ਪਾਰਟੀ ਦੇ ਸਿਰ ਤੇ ਚੜ੍ਹਿਆ ਬੱਨਵੇ ਵਿਧਾਇਕਾਂ ਵਾਲਾ ਬੁਖਾਰ ਬਹੁਤ ਛੇਤੀ ਲਾ ਦਿੱਤਾ ਹੈ । ਹੁਣ ਭਗਵੰਤ ਮਾਨ ਦੀ ਸਰਕਾਰੀ ਜ਼ਮੀਨ ਤੇ ਆ ਕੇ ਲੋਕਾਂ ਲਈ ਕੰਮ ਕਰਨਾ ਪਵੇਗਾ । ਇਸ ਦੇ ਨਾਲ ਹੀ ਅੱਗੇ ਗੱਲਬਾਤ ਕਰਦਿਆਂ ਹੋਇਆ ਬਲਵੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਸੰਗਰੂਰ ਉਪ ਚੋਣ ਦੇ ਨਤੀਜੇ ਨੇ ਆਪ ਤੇ ਹੰਕਾਰ ਨੂੰ ਨਾ ਸਿਰਫ ਤੋੜਿਆ ਬਲਕਿ ਇਹ ਸੰਕੇਤ ਵੀ ਦਿੱਤਾ ਹੈ ਕਿ ਪੰਜਾਬ ਦੇ ਲੋਕ ਜੇਕਰ ਕਿਸੇ ਨੂੰ ਸਿਰ ਤੇ ਬਿਠਾਉਣਾ ਚਾੜ੍ਹਦੇ ਹਨ ਤਾਂ ਲਾ ਕੇ ਹੇਠਾਂ ਸੁੱਟਣਾ ਉਨ੍ਹਾਂ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਆਉਂਦਾ ਹੈ ।

ਉਨ੍ਹਾਂ ਆਖਿਆ ਕਿ ਹੁਣ ਪੰਜਾਬ ਦੇ ਲੋਕ ਆਪ ਦੀ ਡਰਾਮੇਬਾਜ਼ੀ ਹੋਰ ਬਰਦਾਸ਼ਤ ਨਹੀਂ ਕਰਨਗੇ ਅਤੇ ਜਿਸ ਦੀ ਉਮੀਦ ਤੇ ਕੰਮ ਲਈ ਸੱਤਾ ਸੰਭਾਲੀ ਸੀ ਉਸ ਨੂੰ ਕਰਨਾ ਪਵੇਗਾ । ਬੇਸ਼ੱਕ ਪੰਜਾਬ ਵਿੱਚ ਆਪ ਦੀ ਸਰਕਾਰ ਨੂੰ ਬਣੇ ਚਾਰ ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ , ਆਪ ਦੀ ਸਰਕਾਰ ਦੇ ਮੰਤਰੀਆਂ ਵੱਲੋਂ ਹਰ ਰੋਜ਼ ਖੇਤਰਾਂ ਦੇ ਐਲਾਨ ਅਤੇ ਦਾਅਵੇ ਕੀਤੇ ਜਾ ਰਹੇ ਹਨ ।

ਸਿਰਫ਼ ਐਲਾਨ ਤੇ ਦਾਅਵਿਆਂ ਤੋਂ ਹੁਣ ਲੋਕ ਅੱਕ ਚੁੱਕੇ ਨੇ ਤੇ ਲੋਕ ਬਦਲਾਅ ਚਾਹੁੰਦੇ ਹਨ ਤੇ ਇਸੇ ਬਦਲਾਅ ਦੇ ਨਾਂ ਤੇ ਹੁਣ ਸੰਗਰੂਰ ਚ ਜੋ ਚੋਣਾਂ ਹੋਈਆਂ ਉਨ੍ਹਾਂ ਵਿਚ ਇਕ ਵੱਡਾ ਬਦਲਾਅ ਨਜ਼ਰ ਆਇਆ । ਜਿਸ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਵੱਡੀ ਜਿੱਤ ਪ੍ਰਾਪਤ ਹੋਈ ।



error: Content is protected !!