ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਬਹੁਤ ਸਾਰੇ ਆਏ ਦਿਨ ਹੀ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜੋ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਜਿੱਥੇ ਲੋਕਾਂ ਵੱਲੋਂ ਖ਼ੁਸ਼ੀ ਖ਼ੁਸ਼ੀ ਆਪਣੇ ਬੱਚਿਆਂ ਦੇ ਵਿਆਹ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਉਥੇ ਹੀ ਲੜਕੀ ਪਰਿਵਾਰ ਵੱਲੋ ਲੜਕੇ ਪਰਿਵਾਰ ਦੀ ਸੇਵਾ ਕਰਨ ਲਈ ਬਹੁਤ ਸਾਰੇ ਇੰਤਜ਼ਾਮ ਕੀਤੇ ਜਾਂਦੇ ਹਨ ਤਾਂ ਜੋ ਉਨ੍ਹਾਂ ਦੀ ਲੜਕੀ ਆਪਣੇ ਸਹੁਰੇ ਘਰ ਜਾ ਕੇ ਹਮੇਸ਼ਾ ਲਈ ਖ਼ੁਸ਼ ਰਹਿ ਸਕੇ। ਜਿੱਥੇ ਲੜਕੀ ਪਰਿਵਾਰ ਵੱਲੋਂ ਆਪਣੀ ਧੀ ਦੀ ਖੁਸ਼ੀ ਵਾਸਤੇ ਹੱਦੋਂ ਵੱਧ ਦਹੇਜ ਵੀ ਦਿੱਤਾ ਜਾਂਦਾ ਹੈ। ਉਥੇ ਹੀ ਕੁਝ ਲੋਕਾਂ ਵੱਲੋਂ ਆਪਣੇ ਲੜਕੇ ਪਰਿਵਾਰ ਹੋਣ ਦਾ ਨਜਾਇਜ਼ ਫਾਇਦਾ ਵੀ ਚਕਿਆ ਜਾਂਦਾ ਹੈ। ਜਿਸ ਕਾਰਨ ਦੋਹਾਂ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ।

ਹੁਣ ਇੱਥੇ ਬਰਾਤੀਆਂ ਵੱਲੋਂ ਵਿਆਹ ਵਿੱਚ ਲਾੜੀ ਦੇ ਭਰਾ ਨੂੰ ਇਸ ਕਾਰਨ ਮਾਰ ਦਿੱਤਾ ਗਿਆ ਹੈ ਜਿੱਥੇ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਜਸਥਾਨ ਦੇ ਬਾਸਵਾੜਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਲੜਕੇ ਦੀ ਮੌਤ ਹੋ ਗਈ ਹੈ। ਕਿਉਂਕਿ ਵਿਆਹ ਸਮਾਗਮ ਦੌਰਾਨ ਲੜਕੇ ਦੇ ਪਰਿਵਾਰ ਵੱਲੋਂ ਲੜਕੀ ਦੇ ਚਚੇਰੇ ਭਰਾ ਨੂੰ ਸ਼ਰਾਬ ਨਾ ਮਿਲਣ ਦੇ ਚੱਲਦੇ ਹੋਏ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜਿੱਥੇ ਇਸ ਨੌਜਵਾਨ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਪਰਵਾਰ ਵੱਲੋਂ ਮਹਾਤਮਾ ਗਾਂਧੀ ਬਾਸਵਾੜਾ ਜ਼ਿਲਾ ਹਸਪਤਾਲ ਵਿੱਚ ਲਿਜਾਇਆ ਗਿਆ ਸੀ।

ਜਿੱਥੇ ਉਸ ਨੌਜਵਾਨ ਦੀ ਗੰਭੀਰ ਹਾਲਤ ਦੇ ਚਲਦੇ ਹੋਏ ਉਸ ਨੂੰ ਉਦੈਪੁਰ ਦੇ ਹਸਪਤਾਲ ਲਈ ਰੈਫਰ ਕੀਤਾ ਗਿਆ। ਉਸ ਨੌਜਵਾਨ ਨੂੰ ਜਦੋਂ ਉਹ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਹੀ ਉਸ ਨੌਜਵਾਨ ਦੀ ਮੌਤ ਹੋ ਗਈ।

ਦੱਸਿਆ ਗਿਆ ਹੈ ਕਿ ਇਹ ਘਟਨਾ ਸ਼ਨੀਵਾਰ ਦੇਰ ਰਾਤ ਵਾਪਰਿਆ ਜਦੋਂ ਇੱਕ ਬਾਰਾਤ ਵਿਚ ਆਏ ਬਰਾਤੀਆਂ ਵੱਲੋਂ ਲੜਕੀ ਪਰਿਵਾਰ ਵੱਲੋਂ ਸ਼ਰਾਬ ਨਾ ਦਿੱਤੇ ਜਾਣ ਦੇ ਚਲਦੇ ਹੋਏ ਕੁੜੀ ਦੇ ਚਚੇਰੇ ਭਰਾ ਕਾਨੀਆਂ ਉਪਰ ਲਾਠੀਆਂ ਨਾਲ ਹਮਲਾ ਕਰ ਦਿੱਤਾ ਗਿਆ।। ਇਸ ਘਟਨਾ ਵਿੱਚ ਜਿੱਥੇ ਇਹ ਨੌਜਵਾਨ ਲਹੂ-ਲੁਹਾਨ ਹੋ ਕੇ ਡਿੱਗ ਪਿਆ ਉਥੇ ਹੀ ਸਥਿਤੀ ਨੂੰ ਗੰਭੀਰ ਦੇਖਦੇ ਹੋਏ ਸਾਰੀ ਬਰਾਤ ਬਿਨਾਂ ਲਾੜੀ ਤੋਂ ਹੀ ਵਾਪਸ ਭੱਜ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Home ਤਾਜਾ ਜਾਣਕਾਰੀ ਬਰਾਤੀਆਂ ਨੇ ਵਿਆਹ ਚ ਲਾੜੀ ਦੇ ਭਰਾ ਨੂੰ ਇਸ ਕਾਰਨ ਦੇ ਦਿੱਤੀ ਮੌਤ – ਮਚਿਆ ਹੜਕੰਪ ਖੁਸ਼ੀਆਂ ਬਦਲੀਆਂ ਗਮ ਚ

ਤਾਜਾ ਜਾਣਕਾਰੀ
ਬਰਾਤੀਆਂ ਨੇ ਵਿਆਹ ਚ ਲਾੜੀ ਦੇ ਭਰਾ ਨੂੰ ਇਸ ਕਾਰਨ ਦੇ ਦਿੱਤੀ ਮੌਤ – ਮਚਿਆ ਹੜਕੰਪ ਖੁਸ਼ੀਆਂ ਬਦਲੀਆਂ ਗਮ ਚ
ByadminFebruary 22, 2022Comments Off on ਬਰਾਤੀਆਂ ਨੇ ਵਿਆਹ ਚ ਲਾੜੀ ਦੇ ਭਰਾ ਨੂੰ ਇਸ ਕਾਰਨ ਦੇ ਦਿੱਤੀ ਮੌਤ – ਮਚਿਆ ਹੜਕੰਪ ਖੁਸ਼ੀਆਂ ਬਦਲੀਆਂ ਗਮ ਚ
Previous Postਡਾਕਟਰਾਂ ਦੇ ਉੱਡੇਹੋਸ਼ ਵਿਅਕਤੀ ਦੇ ਢਿੱਡ ਚੋ ਨਿਕਲਿਆ ਕੱਚ ਦਾ ਗਿਲਾਸ ਏਦਾਂ ਲੱਗਾ ਪਤਾ
Next Postਦੁਨੀਆ ਦੇ ਚੋਟੀ ਦੇ ਅਰਬਪਤੀ ਬਿਲ ਗੇਟਸ ਨੇ ਦਿੱਤੋ ਅਜਿਹਾ ਵੱਡਾ ਬਿਆਨ , ਦੁਨੀਆਂ ਤੇ ਛਾਈ ਚਿੰਤਾ ਦੀ ਲਹਿਰ