ਆਈ ਤਾਜ਼ਾ ਵੱਡੀ ਖਬਰ
ਦੇਸ਼ ਭਰ ਵਿੱਚ ਸੜਕੀ ਹਾਦਸਿਆਂ ਵਿੱਚ ਹਰ ਰੋਜ਼ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਸੜਕੀ ਹਾਦਸੇ ਜ਼ਿਆਦਾਤਰ ਲੋਕਾਂ ਦੀਆਂ ਅਣਗਹਿਲੀਆਂ ਤੇ ਲਾਪ੍ਰਵਾਹੀਆਂ ਕਾਰਨ ਵਾਪਰਦੇ ਹਨ । ਜਦੋਂ ਵੱਖ ਵੱਖ ਪ੍ਰਕਾਰ ਦੇ ਸੜਕੀ ਹਾਦਸੇ ਵਾਪਰਦੇ ਹਨ ਤਾਂ ਕਈ ਲੋਕ ਲੋਕਾਂ ਦੀ ਜਾਨ ਚਲੀ ਜਾਂਦੀ ਹੈ । ਅਜਿਹਾ ਹੀ ਇਕ ਦਰਦਨਾਕ ਮਾਮਲਾ ਦੇਹਰਾਦੂਨ ਤੋਂ ਸਾਹਮਣੇ ਆਇਆ । ਜਿੱਥੇ ਬਰਾਤੀਆਂ ਨਾਲ ਭਰੀ ਬੱਸ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ । ਜਿਸ ਦੇ ਚਲਦੇ ਪੱਚੀ ਲੋਕਾਂ ਦੀ ਮੌਤ ਹੋ ਗਈ। ਉੱਤਰਾਖੰਡ ਦੇ ਪੌੜੀ ਗੜਵਾਲ ਜ਼ਿਲ੍ਹੇ ਚ ਮੰਗਲਵਾਰ ਦੇਰ ਸ਼ਾਮ ਬਰਾਤੀਆਂ ਨਾਲ ਭਰੀ ਹੋਈ ਇਕ ਬੱਸ ਡੂੰਘੀ ਖੱਡ ਵਿੱਚ ਡਿੱਗ ਪਈ ਤੇ ਡਿੱਗਣ ਕਾਰਨ ਪੱਚੀ ਲੋਕਾਂ ਦੀ ਮੌਤ ਹੋ ਗਈ ।
ਜਦਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਾਤ ਭਰ ਰਾਹਤ ਮੁਹਿੰਮ ਚਲਾਈ ਗਈ । ਜਿਸ ਵਿੱਚ ਇੱਕੀ ਬਰਾਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਨੇੜਲੇ ਹਸਪਤਾਲ ਵਿੱਚ ਲਿਜਾਇਆ ਗਿਆ । ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਉੱਥੇ ਹੀ ਇਸ ਘਟਨਾ ਸਬੰਧੀ ਰਾਜ ਦੇ ਪੁਲੀਸ ਡਾਇਰੈਕਟੋਰੇਟ ਜਨਰਲ ਅਸ਼ੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਵਿੱਚ ਪੱਚੀ ਲੋਕਾਂ ਦੀ ਮੌਤ ਹੋ ਗਈ ਤੇ ਬੱਸ ਚ ਕਰੀਬ ਚਾਲੀ ਤੋਂ ਪੰਜਾਹ ਲੋਕ ਸਵਾਰ ਸਨ ।
ਜਿਸ ਵਿੱਚ ਜਿਹੜੇ ਲੋਕ ਜ਼ਖ਼ਮੀ ਹਨ । ਉਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕੀ ਹਰਿਦੁਆਰ ਦੇ ਸ਼ਿਆਮਪੁਰ ਖੇਤਰ ਦੇ ਪਿੰਡ ਲਾਲ ਡਾਂਗ ਚ ਸਥਿਤ ਸ਼ਿਵ ਮੰਦਰ ਦੇ ਕੋਲ ਜ਼ਹਿਰ ਬਾਰੇ ਸੰਦੀਪ ਦੀ ਬਰਾਤ ਮੰਗਲਵਾਰ ਦੁਪਹਿਰ ਇੱਕ ਵਜੇ ਕੌੜੀ ਪੌੜੀ ਜੇ ਪਿੰਡ ਕਾਂਡਾਂ ਲਈ ਰਵਾਨਾ ਹੋਈ ਸੀ । ਬਰਾਤੀ ਇੱਕ ਬੱਸ ਵਿੱਚ ਸਵਾਰ ਸਨ । ਜਦੋਂ ਕਿ ਜਦਕਿ ਲਾੜਾ ਸਦੀਪ ਕਾਰ ਵਿੱਚ ਚਲਾ ਗਿਆ । ਬਰਾਤੀਆਂ ਦੀ ਬੱਸ ਪੌੜੀ ਦੇ ਇਕ ਪਿੰਡ ਨੇੜੇ ਹਾਦਸਾਗ੍ਰਸਤ ਹੋ ਗਈ । ਜਿਸ ਵਿੱਚ ਪੱਚੀ ਲੋਕਾਂ ਦੀ ਮੌਤ ਹੋ ਗਈ ।
ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਇੱਕ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਸ ਹਾਦਸੇ ਵਿੱਚ ਜਾਨ ਜਾਣ ਵਾਲੇ ਲੋਕਾਂ ਦੇ ਪਰਿਵਾਰ ਤੇ ਨਾਲ ਦੇਸ਼ ਦੇ ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਵੀ ਟਵੀਟ ਕਰ ਕੇ ਦੁੱਖ ਪ੍ਰਗਟ ਕੀਤਾ ।
ਤਾਜਾ ਜਾਣਕਾਰੀ