ਜਲੰਧਰ— ਜੈੱਟ ਏਅਰਵੇਜ਼ ਲਗਾਤਾਰ ਕਈ ਤਿਮਾਹੀਆਂ ਤੋਂ ਘਾਟਾ ਝੱਲ ਰਹੀ ਹੈ। ਕੰਪਨੀ ਦੀ ਆਰਥਿਕ ਹਾਲਤ ਕਿਸ ਹੱਦ ਤੱਕ ਖ਼ਰਾਬ ਹੈ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਪਰ ਹਾਲ ਹੀ ‘ਚ ਕੰਪਨੀ ਨਾਲ ਜੁੜੀ ਇਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੇ ਕੰਪਨੀ ਨੂੰ ਇਸ ਹਾਲਤ ‘ਚ ਪਹੁੰਚਾ ਦਿੱਤਾ। ਦਰਅਸਲ ਕੰਪਨੀ ਦੀ ਬਰਬਾਦੀ ਦਾ ਕਾਰਨ ਇਕ ਰੁਪਇਆ ਹੈ। ਜੀ ਹਾਂ, ਕਦੇ ਜੈੱਟ ਏਅਰਵੇਜ਼ ਨੂੰ ਸਿਰਫ 1 ਰੁਰੂਰਤ ਸੀ। ਜੇਕਰ ਉਸ ਸਮੇਂ ਜੈੱਟ ਏਅਰਵੇਜ਼ 1 ਰੁਪਏ ਦਾ ਜੁਗਾੜ ਕਰ ਲੈਂਦੀ ਤਾਂ ਸ਼ਾਇਦ ਅੱਜ ਕੰਪਨੀ ਇਸ ਹਾਲਤ ‘ਚ ਨਹੀਂ ਪੁੱਜਦੀ।
ਜੈੱਟ ਏਅਰਵੇਜ਼ ਦੀ ਬਰਬਾਦੀ ਦੀ ਕਹਾਣੀ ਕੁਝ ਇਸ ਤਰ੍ਹਾਂ ਸ਼ੁਰੂ ਹੋਈ। ਦਰਅਸਲ ਜੈੱਟ ਏਅਰਵੇਜ਼ ਆਪਣੀਆਂ ਮੁਕਾਬਲੇਬਾਜ਼ ਕੰਪਨੀਆਂ ਦੇ ਮੁਕਾਬਲੇ ਆਪਣੀ ਈਂਧਨ ਲਾਗਤ ਨੂੰ ਛੱਡ ਕੇ ਲਗਭਗ ਆਪਣੀ ਹਰ ਸਹੂਲਤ ‘ਤੇ 1 ਰੁਪਏ ਜ਼ਿਆਦਾ ਖਰਚ ਕਰਦੀ ਹੈ। 1 ਰੁਪਏ ਦਾ ਇੱਥੇ ਅੰਤਰ ਕੰਪਨੀ ਨੂੰ ਘਾਟੇ ‘ਚ ਲਿਜਾਂਦਾ ਚਲਾ ਗਿਆ ਅਤੇ ਕੰਪਨੀ ਇਸ ਗੱਲ ਨੂੰ ਸਮਝ ਨਹੀਂ ਪਾਈ।
ਕੰਪਨੀ ਨੂੰ ਝੱਲਣਾ ਪਿਆ ਨੁਕਸਾਨ
2015 ਦੇ ਖਤਮ ਹੁੰਦੇ-ਹੁੰਦੇ ਕੰਪਨੀ ਫਾਇਦੇ ‘ਚ ਚੱਲ ਰਹੀ ਸੀ। ਦੂਜੀ ਏਅਰਲਾਈਨ ਜਿਵੇਂ ਇੰਡੀਗੋ ਦੇ ਮੁਕਾਬਲੇ ਕੰਪਨੀ ਨੂੰ ਤਕਰੀਬਨ ਹਰ ਸੀਟ ਪ੍ਰਤੀ ਕਿਲੋਮੀਟਰ 50 ਪੈਸੇ ਜ਼ਿਆਦਾ ਦਾ ਫਾਇਦਾ ਹੋ ਰਿਹਾ ਸੀ। ਫਿਰ ਉਸੇ ਸਮੇਂ ਇੰਡੀਗੋ ਨੇ ਜੈੱਟ ਏਅਰਵੇਜ਼ ਨੂੰ ਪਛਾੜਨ ਦਾ ਪਲਾਨ ਬਣਾਇਆ ਅਤੇ ਕੰਪਨੀ ਇਸ ‘ਚ ਕਾਮਯਾਬ ਵੀ ਰਹੀ। ਇੰਡੀਗੋ ਦੇ ਮਾਲਿਕਾਨਾ ਹੱਕ ਵਾਲੀ ਕੰਪਨੀ ਇੰਟਰਗਲੋਬ ਐਵੀਏਸ਼ਨ ਨੇ ਇੰਡੀਗੋ ਦਾ ਆਪ੍ਰੇਸ਼ਨ ਲਗਭਗ 2.5 ਗੁਣਾ ਤੱਕ ਤੇਜ਼ ਕਰ ਦਿੱਤਾ। ਇੰਨਾ ਹੀ ਨਹੀਂ ਕੰਪਨੀ ਨੇ ਆਪਣੇ ਟਿਕਟ ਵੀ ਸਸਤੇ ਕਰ ਦਿੱਤੇ। ਇੰਡੀਗੋ ਦੇ ਇਸ ਕਦਮ ਨਾਲ ਕੰਪਨੀ ਨੂੰ 2016 ਦੇ ਪਹਿਲੇ 9 ਮਹੀਨਿਆਂ ਤੱਕ ਮਾਲੀਏ ‘ਚ ਪ੍ਰਤੀ ਕਿਲੋਮੀਟਰ 90 ਪੈਸੇ ਦਾ ਨੁਕਸਾਨ ਝੱਲਣਾ ਪਿਆ। ਉਸ ਸਮੇਂ ਜੈੱਟ ਏਅਰਵੇਜ਼ ਨੂੰ ਨੁਕਸਾਨ ਤੋਂ ਬਚਣ ਅਤੇ ਕੰਪਨੀ ਨੂੰ ਫਾਇਦੇ ‘ਚ ਲਿਆਉਣ ਦਾ ਵਧੀਆ ਮੌਕਾ ਸੀ ਪਰ ਜੈੱਟ ਏਅਰਵੇਜ਼ ਇਸ ਗੱਲ ਨੂੰ ਸਮਝ ਨਾ ਸਕੀ।
ਇਸ ਤਰ੍ਹਾਂ ਦਿੱਤੀ ਇੰਡੀਗੋ ਨੇ ਮਾਤ
ਉਸ ਸਮੇਂ ਜੇਕਰ ਜੈੱਟ ਏਅਰਵੇਜ਼ ਆਪਣੇ ਟਿਕਟ 1 ਰੁਪਏ ਤੱਕ ਸਸਤਾ ਕਰ ਦਿੰਦੀ ਤਾਂ ਉਸ ਨੂੰ ਇੰਡੀਗੋ ਤੋਂ ਮਾਤ ਨਾ ਖਾਣੀ ਪੈਂਦੀ। ਸ਼ਾਇਦ ਕੰਪਨੀ ਨੂੰ ਇੰਨਾ ਨੁਕਸਾਨ ਵੀ ਨਾ ਝੱਲਣਾ ਪੈਂਦਾ ਪਰ ਜੈੱਟ ਏਅਰਵੇਜ਼ ਅਜਿਹਾ ਨਾ ਕਰ ਸਕੀ ਕਿਉਂਕਿ ਉਸ ਸਮੇਂ ਵੀ ਕੰਪਨੀ ਨੁਕਸਾਨ ‘ਚ ਚੱਲ ਰਹੀ ਸੀ ਅਤੇ ਕਰਜ਼ੇ ‘ਚ ਸੀ। ਇਸ ਦੇ ਬਾਵਜੂਦ ਵੀ ਜੈੱਟ ਏਅਰਵੇਜ਼ ਨੇ 90 ਪੈਸੇ ਦੀ ਜਗ੍ਹਾ ਹਰ ਸੀਟ ‘ਤੇ 30 ਪੈਸੇ ਪ੍ਰਤੀ ਕਿਲੋਮੀਟਰ ਦੀ ਦਰ ਨਾਲ ਨੁਕਸਾਨ ਚੁੱਕਣ ਦਾ ਸਾਹਸੀ ਫੈਸਲਾ ਕੀਤਾ। ਯਾਨੀ 50 ਪੈਸੇ ਦਾ ਹੋ ਰਿਹਾ ਫਾਇਦਾ ਅਤੇ 30 ਪੈਸੇ ਦਾ ਵਾਧੂ ਘਾਟਾ ਮਿਲਾ ਕੇ ਉਸ ਦੇ ਮਾਲੀਏ ‘ਚ ਹਰ ਸੀਟ ‘ਤੇ ਪ੍ਰਤੀ ਕਿਲੋਮੀਟਰ ਕੁਲ 80 ਪੈਸੇ ਦੀ ਦਰ ਨਾਲ ਨੁਕਸਾਨ ਹੋਣ ਲੱਗਾ।
ਕੰਪਨੀ ਦਾ ਇੱਥੇ ਕਦਮ ਉਸਦੇ ਲਈ ਗਲਤ ਸਾਬਤ ਹੋਇਆ ਅਤੇ ਕੰਪਨੀ ਨੂੰ ਭਾਰੀ ਨੁਕਸਾਨ ਝੱਲਣਾ ਪਿਆ। ਜੈੱਟ ਨੂੰ ਮਾਰਚ 2021 ਤੱਕ 63 ਅਰਬ ਰੁਪਏ ਕਰਜ਼ਾ ਚੁਕਾਉਣਾ ਹੈ। ਜੈੱਟ ਦੀ ਹਾਲਤ ਇਹ ਹੈ ਕਿ ਸਤੰਬਰ ਦੇ ਅਖੀਰ ਤੱਕ ਉਸ ਦੇ ਕੋਲ 124 ਜਹਾਜ਼ਾਂ ਦਾ ਬੇੜਾ ਸੀ, ਜਿਸ ‘ਚ ਉਸ ਦੇ ਖੁਦ ਦੇ ਸਿਰਫ਼ 16 ਜਹਾਜ਼ ਸਨ। ਡਰ ਹੈ ਕਿ ਕਿਤੇ ਇਹ 16 ਜਹਾਜ਼ ਵੀ ਵਿਕ ਨਾ ਜਾਣ।
ਤਾਜਾ ਜਾਣਕਾਰੀ