BREAKING NEWS
Search

ਬਣ ਗਈ ਮੌਤ ਦੀ ਮਸ਼ੀਨ – ਸਿਰਫ 1 ਮਿੰਟ ਚ ਇਸ ਤਰੀਕੇ ਨਾਲ ਦਿੰਦੀ ਹੈ ਮੌਤ , ਮਿਲੀ ਕਾਨੂੰਨੀ ਮਨਜੂਰੀ

ਆਈ ਤਾਜਾ ਵੱਡੀ ਖਬਰ 

ਸਿਆਣੇ ਕਹਿੰਦੇ ਸਨ ਕਿ ਜਿੰਦਗੀ ਅਤੇ ਮੌਤ ਉਪਰ ਵਾਲੇ ਦੇ ਹੱਥ ਹੈ। ਪਰ ਅੱਜ ਦੇ ਯੁੱਗ ਵਿੱਚ ਸਾਇੰਸ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਸਾਰੀਆਂ ਚੀਜ਼ਾਂ ਨੂੰ ਇਨਸਾਨ ਵੱਲੋਂ ਏਨਾ ਅਸਾਨ ਕਰ ਲਿਆ ਗਿਆ ਹੈ ਕਿ ਜ਼ਿੰਦਗੀ ਵਿਚ ਕੁਝ ਵੀ ਕੀਤਾ ਜਾ ਸਕਦਾ ਹੈ। ਜਿਥੇ ਪਿਛਲੇ ਸਾਲ ਆਈ ਕਰੋਨਾ ਨੇ ਕੁਦਰਤ ਦੇ ਹੋਣ ਦਾ ਅਹਿਸਾਸ ਕਰਵਾਇਆ ਹੈ ਕਿ ਕੁਦਰਤ ਨਾਲ ਕੋਈ ਵੀ ਖਿਲਵਾੜ ਨਹੀਂ ਕਰ ਸਕਦਾ। ਉੱਥੇ ਹੀ ਕਈ ਵਾਰ ਇਨਸਾਨ ਮੁਸ਼ਕਲ ਦੇ ਦੌਰ ਵਿਚੋਂ ਗੁਜ਼ਰਦਾ ਹੋਇਆ ਅਜਿਹੇ ਕਦਮ ਚੁੱਕ ਲੈਂਦਾ ਹੈ। ਜਿਸ ਬਾਰੇ ਸਾਰੇ ਲੋਕ ਸੋਚਦੇ ਰਹਿੰਦੇ ਹਨ।

ਪਰ ਬਹੁਤ ਸਾਰੇ ਮਾਮਲਿਆਂ ਵਿਚ ਕੁਝ ਲੋਕਾਂ ਵੱਲੋਂ ਆਪਣੀ ਜ਼ਿੰਦਗੀ ਤੋਂ ਤੰਗ ਆ ਕੇ ਅਜਿਹੇ ਕਦਮ ਚੁੱਕੇ ਜਾਂਦੇ ਹਨ। ਹੁਣ ਇੱਥੇ ਸਿਰਫ਼ ਇੱਕ ਮਿੰਟ ਵਿੱਚ ਮੌਤ ਦੇਣ ਵਾਲੀ ਮਸ਼ੀਨ ਬਣ ਗਈ ਹੈ ਜਿਸ ਨੂੰ ਕਾਨੂੰਨੀ ਮਨਜ਼ੂਰੀ ਮਿਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰਨਾਮਾ ਕਰ ਦਿਖਾਇਆ ਹੈ ਸਵਿਟਰਜ਼ਰਲੈਂਡ ਨੇ, ਜਿੱਥੇ ਬਿਨਾਂ ਦਰਦ ਤੋਂ ਇੱਕ ਮਿੰਟ ਵਿੱਚ ਸ਼ਾਂਤਮਈ ਢੰਗ ਨਾਲ ਮੌਤ ਨੂੰ ਗਲੇ ਲਗਾਉਣ ਵਾਲੀ ਮਸ਼ੀਨ ਤਿਆਰ ਕੀਤੀ ਗਈ ਹੈ। ਇਸ ਮਸ਼ੀਨ ਨੂੰ ਦੇਸ਼ ਅੰਦਰ ਕਨੂੰਨੀ ਮਾਨਤਾ ਵੀ ਦੇ ਦਿੱਤੀ ਗਈ ਹੈ ਅਤੇ ਇਸ ਦੀ ਸ਼ੁਰੂਆਤ ਸਾਲ 2022 ਵਿੱਚ ਕਰ ਦਿੱਤੀ ਜਾਵੇਗੀ।

ਕਿਉਂਕਿ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਆਮ ਤੌਰ ਤੇ ਆਪਣੇ ਆਪ ਨੂੰ ਖਤਮ ਕਰਨ ਦੀ ਇਜ਼ਾਜਤ ਵੀ ਸਰਕਾਰ ਕੋਲੋਂ ਮੰਗ ਲੈਂਦੇ ਹਨ। ਅਜਿਹੇ ਲੋਕਾਂ ਨੂੰ ਕੁਦਰਤੀ ਤੌਰ ਨਾਲ ਅਤੇ ਬਿਨਾਂ ਦਰਦ ਤੋਂ ਮੌਤ ਦੇਣ ਵਾਸਤੇ ਇਸ ਮਸ਼ੀਨ ਨੂੰ ਤਿਆਰ ਕੀਤਾ ਗਿਆ ਹੈ। ਇਹ ਇੱਕ 3 ਡੀ ਪ੍ਰਿੰਟਿਡ ਪੋਰਟੇਬਲ ਕੈਪਸੂਲ ਹੈ।

ਇਸ ਮਸ਼ੀਨ ਦੇ ਅੰਦਰ ਖੁਦਕੁਸ਼ੀ ਕਰਨ ਵਾਲਾ ਵਿਅਕਤੀ ਪੈ ਜਾਵੇਗਾ ਅਤੇ ਉਸ ਤੋਂ ਕੁੱਝ ਸਵਾਲ ਪੁੱਛੇ ਜਾਣ ਤੋਂ ਬਾਅਦ ਇਸ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਬਟਨ ਨੂੰ ਦਬਾ ਦਿੱਤੇ ਜਾਣ ਤੋਂ ਬਾਅਦ ਉਸ ਵਿਅਕਤੀ ਦੀ ਮੌਤ ਇਕ ਮਿੰਟ ਦੇ ਅੰਦਰ ਹੋ ਜਾਵੇਗੀ। ਕਿਉਂਕਿ ਇਸ ਮਸ਼ੀਨ ਦੇ ਅੰਦਰ ਆਕਸੀਜਨ ਦੀ ਮਾਤਰਾ ਇਕ ਦਮ ਘੱਟ ਜਾਂਦੀ ਹੈ ਅਤੇ ਨਾਈਟਰੋਜਨ ਦੀ ਮਾਤਰਾ ਵਧ ਜਾਂਦੀ ਹੈ। ਜਿਸ ਨਾਲ ਵਿਅਕਤੀ ਨੂੰ ਕੋਈ ਵੀ ਘੁਟਣ ਮਹਿਸੂਸ ਨਹੀਂ ਹੁੰਦੀ। ਇਹ ਮਸ਼ੀਨ ਇੱਕ ਤਾਬੂਤ ਦੀ ਤਰਾ ਬਣਾਈ ਗਈ ਹੈ।



error: Content is protected !!