EVM ਦੇ ਪੁਰਜੇ BJP ਦੇ ਹੱਥ ‘ਚ, ‘ਵੋਟ ਸਿਰਫ ਫੁੱਲ ਨੂੰ ਹੀ ਪਵੇਗੀ’
ਨਵੀਂ ਦਿੱਲੀ : ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਤੋਂ ਠੀਕ ਇਕ ਦਿਨ ਪਹਿਲਾਂ ਅਸੰਧ ਸੀਟ ਤੋਂ ਭਾਜਪਾ ਉਮੀਦਵਾਰ ਬਖਸ਼ੀਸ਼ ਸਿੰਘ ਵਿਰਕ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਕੋਈ ਵੀ ਬਟਨ ਦੱਬ ਦਿਓ, ਵੋਟ ਕਮਲ ਨੂੰ ਹੀ ਪਵੇਗੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਹੈ।
ਇਹ ਵੀਡੀਓ ਅਸੰਧ ਵਿਖੇ ਇਕ ਚੋਣ ਰੈਲੀ ਦੀ ਦੱਸੀ ਜਾ ਰਹੀ ਹੈ। ਜਿਸ ‘ਚ ਬਖਸ਼ੀਸ਼ ਸਿੰਘ ਵਿਰਕ ਲੋਕਾਂ ਨੂੰ ਧਮਕਾਉਂਦੇ ਹੋਏ ਕਹਿ ਰਹੇ ਹਨ, “ਕਿਸੇ ਵੀ ਬਟਨ ਨੂੰ ਦਬਾ ਲਓ, ਵੋਟ ਤਾਂ ਕਮਲ ਨੂੰ ਹੀ ਪਵੇਗੀ।” ਨਾਲ ਹੀ ਇਹ ਵੀ ਕਹਿ ਰਹੇ ਹਨ, “ਤੁਸੀ ਜਿਸ ਨੂੰ ਵੀ ਵੋਟ ਪਾਓਗੇ ਤਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਕਿਸ ਨੂੰ ਵੋਟ ਪਾਈ ਹੈ। ਮੋਦੀ ਅਤੇ ਮਨੋਹਰ ਲਾਲ ਦੀਆਂ ਨਜ਼ਰਾਂ ਬਹੁਤ ਤੇਜ਼ ਹਨ। ਤੁਸੀ ਵੋਟ ਕਿਸੇ ਨੂੰ ਵੀ ਪਾਓ, ਮਿਲੇਗੀ ਕਮਲ ਨੂੰ। ਅਸੀ ਮਸ਼ੀਨਾਂ ਦੇ ਪੁਰਜੇ ਸੈਟ ਕਰ ਦਿੱਤੇ ਹਨ।” ਭਾਜਪਾ ਉਮੀਦਵਾਰ ਦੀ ਇਹ ਗੱਲ ਸੁਣ ਕੇ ਲੋਕ ਤਾੜੀਆਂ ਵਜਾ ਰਹੇ ਹਨ।
ਹਾਲਾਂਕਿ ਇਸ ਵੀਡੀਓ ਨੂੰ ਬਖਸ਼ੀਸ਼ ਸਿੰਘ ਵਿਰਕ ਨੇ ਗ਼ਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵੀਡੀਓ ਨਾਲ ਛੇੜਛਾੜ ਕੀਤੀ ਗਈ ਹੈ।
ਉਧਰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਦੇ ਬੇਟੇ ਅਤੇ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਟਵੀਟ ਕੀਤਾ ਹੈ। ਦੀਪੇਂਦਰ ਹੁੱਡਾ ਨੇ ਟਵੀਟ ‘ਚ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸੀ ਸੰਸਦ ਮੈਂਬਰ ਨੇ ਟਵੀਟ ‘ਚ ਲਿਖਿਆ ਹੈ, “ਇਹ ਘਮੰਡ ਹੀ ਇਨ੍ਹਾਂ ਨੂੰ ਲੈ ਡੁੱਬੇਗਾ।
ਤਾਜਾ ਜਾਣਕਾਰੀ