ਬੀਤੇ ਦਿਨੀਂ ਸੰਗਰੂਰ ਦੇ ਪਿੰਡ ਭਗਵਾਨਪੁਰ ਦੇ ਵਿਚ ਫਤਹਿਵੀਰ ਨਾਮ ਦਾ ਇੱਕ ਮਾਸੂਮ ਬੱਚਾ ਜੋ ਕਿ 120 ਫੁੱਟ ਡੂੰਘੇ ਬੋਰਵੈਲ ਦੇ ਵਿਚ ਡਿੱਗਣ ਕਾਰਨ ਕਰੀਬ 6 ਦਿਨ ਆਪਣੀ ਜਿੰਦਗੀ ਅਤੇ ਮੌਤ ਦੇ ਨਾਲ ਬੋਰਵੈਲ ਵਿਚ ਲੜਦਾ ਰਿਹਾ ਤੇ ਆਖੀਰ ਉਸਦੀ ਮੌਤ ਹੋ ਗਈ ਤੇ ਉਸਨੂੰ ਭਿਆਨਕ ਤਰੀਕੇ ਨਾਲ ਬੋਰਵੈਲ ਦੇ ਵਿਚੋਂ ਬਾਹਰ ਕੱਢਿਆ |

ਅੱਜ ਮਾਸੂਮ ਫਤਹਿਵੀਰ ਦੇ ਫੁੱਲ ਚੁਗੇ ਗਏ ਤੇ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਫਤਹਿਵੀਰ ਦੇ ਫੁੱਲ ਕੀਰਤਪੁਰ ਸਾਹਿਬ ਪਾਏ ਜਾਣਗੇ ਤੇ ਉਸਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਵੇਗੀ ਤੇ ਉੱਥੇ ਹੀ ਪਰਿਵਾਰ ਨਾਲ ਗੱਲ-ਬਾਤ ਕਰਦੇ ਸਮੇਂ ਫਤਹਿਵੀਰ ਦੇ ਫੁੱਫੜ ਨੇ ਕਈ ਵੱਡੇ ਖੁਲਾਸੇ ਕੀਤੇ ਤੇ ਪ੍ਰਸ਼ਾਸ਼ਨ ਤੇ ਉਂਗਲੀ ਚੁੱਕਦਿਆਂ ਕਿਹਾ ਕਿ ਅੱਜ

ਪ੍ਰਸ਼ਾਸ਼ਨ ਦੀ ਵਜ੍ਹਾ ਨਾਲ ਹੀ ਫਤਹਿਵੀਰ ਸਾਡੇ ਵਿਚਕਾਰ ਨਹੀਂ ਹੈ ਪ੍ਰਸ਼ਾਸ਼ਨ ਅਤੇ ਸਰਕਾਰ ਨੇ ਮਿਲ ਕੇ ਉਸਦੀ ਜਾਨ ਲਈ ਹੈ|ਉਸਦਾ ਕਹਿਣਾ ਹੈ ਕਿ ਜਿਸ ਸਮੇਂ ਫਤਹਿਵੀਰ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਵੇਲੇ ਸਾਨੂੰ ਕੁੱਝ ਵੀ ਨਹੀਂ ਦਿਖਾਇਆ ਗਿਆ ਤੇ ਸਾਡੀਆਂ ਅੱਖਾਂ ਤੋਂ ਉਹਲੇ

ਇਹ ਕੰਮ ਹੋਇਆ ਜਿਸ ਕਰਕੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਵੀ ਫਤਹਿਵੀਰ ਦੀ ਆਖ਼ਰੀ ਵੀਡੀਓ ਦਿਖਾਈ ਜਾਵੇ ਜਿਸ ਵਿਚੋਂ ਉਸਨੂੰ ਬੋਰ ਦੇ ਵਿਚੋਂ ਬਾਹਰ ਕੱਢਿਆ ਜਾਂਦਾ ਹੈ ਤੇ ਫਤਹਿ ਦੇ ਫੁੱਫੜ ਨੇ ਸਰਕਾਰ ਦੇ ਵੀ ਵੱਡੇ ਦੋਸ਼ ਲਗਾਏ ਹਨ |
ਜੇਕਰ ਤੁਸੀਂ ਦੇਸ਼ ਦੁਨੀਆਂ ਦੀਆਂ ਤਾਜੀਆਂ ਤੇ ਵਾਇਰਲ ਖਬਰਾਂ ਸਭ ਤੋਂ ਪਹਿਲਾਂ ਦੇਖਣੀਆਂ ਚਾਹੁੰਦੇ ਹੋ ਤਾਂ ਅੱਜ ਹੀ ਸਾਡਾ ਪੇਜ  ਲਾਇਕ ਕਰੋ ਤੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸ਼ੇਅਰ ਕਰੋ


  ਤਾਜਾ ਜਾਣਕਾਰੀ
                               
                               
                               
                                
                                                                    

