ਆਈ ਤਾਜ਼ਾ ਵੱਡੀ ਖਬਰ
ਵਿਆਹ ਵਰਗਾ ਪਵਿੱਤਰ ਬੰਧਨ ਜਿੱਥੇ ਦੋ ਪਰਿਵਾਰਾਂ ਨੂੰ ਆਪਸ ਵਿੱਚ ਜੋੜਦਾ ਹੈ ਉਥੇ ਹੀ ਬਹੁਤ ਸਾਰੇ ਨੌਜਵਾਨਾਂ ਵੱਲੋਂ ਅੱਜ ਦੇ ਸਮੇਂ ਵਿੱਚ ਸਾਦੇ ਢੰਗ ਨਾਲ ਵਿਆਹ ਕਰਵਾ ਕੇ ਕਈ ਤਰਾਂ ਦੀਆਂ ਉਦਹਰਨਾ ਪੈਦਾ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਦਿੱਤੀ ਜਾ ਸਕੇ। ਬਹੁਤ ਸਾਰੇ ਨੌਜਵਾਨਾਂ ਵੱਲੋਂ ਚੁੱਕੇ ਗਏ ਅਜਿਹੇ ਸ਼ਲਾਘਾਯੋਗ ਕਦਮ ਦੀ ਜਿੱਥੇ ਸਾਰੇ ਲੋਕਾਂ ਵੱਲੋਂ ਸਰਾਹਨਾ ਕੀਤੀ ਜਾਂਦੀ ਹੈ। ਉਥੇ ਹੀ ਕੁਝ ਅਜਿਹੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਵਿਆਹ ਵਰਗੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ ਅਤੇ ਬਹੁਤ ਸਾਰੀਆਂ ਨੌਜਵਾਨ ਕੁੜੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈ। ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਕੁੜੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਹੁਣ ਇੱਥੇ ਪੰਜਾਬ ਵਿੱਚ ਇੱਕ ਵਿਦੇਸ਼ੀ ਪਤੀ ਦੀ ਕਰਤੂਤ ਦੇਖ ਕੇ ਸਭ ਦੇ ਹੋਸ਼ ਉੱਡ ਗਏ ਹਨ ਜਿਸ ਵੱਲੋਂ 3 ਵਿਆਹ ਕਰਵਾਏ ਜਾ ਚੁੱਕੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਲੋਰ ਤੋ ਸਾਹਮਣੇ ਆਇਆ ਹੈ ਜਿੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਇਕ ਵਿਦੇਸ਼ੀ ਵਿਅਕਤੀ ਵੱਲੋਂ ਤਿੰਨ ਵਿਆਹ ਕਰਵਾਏ ਗਏ ਹਨ। ਜਿਸ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰਾਂ ਵੱਲੋਂ ਦੱਸਿਆ ਗਿਆ ਹੈ ਕਿ ਐਨ ਆਰ ਆਈ ਸਤਵਿੰਦਰ ਸਿੰਘ ਦੇ ਖ਼ਿਲਾਫ਼ ਉਸ ਦੀ ਪਹਿਲੀ ਪਤਨੀ ਹਰਨਿੰਦਰ ਕੌਰ ਵੱਲੋਂ ਅਦਾਲਤ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ।
ਇਸ ਤੋਂ ਬਾਅਦ ਐਨਆਰਆਈ ਵੱਲੋਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਜਿਸ ਦਾ ਇੱਕ ਗਿਆਰਾਂ ਸਾਲਾਂ ਦਾ ਬੇਟਾ ਹੈ। ਉਥੇ ਹੀ ਹਰਨਿੰਦਰ ਕੌਰ ਦੇ ਨਾਲ 2006 ਵਿੱਚ ਵਿਆਹ ਕਰਵਾਇਆ ਗਿਆ ਸੀ। ਜਿਸ ਵੱਲੋਂ ਵਿਆਹ ਤੋਂ ਬਾਅਦ ਉਸ ਨਾਲ ਨਸ਼ੇ ਦੀ ਹਾਲਤ ਵਿੱਚ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ। ਜਿਸ ਦੇ ਚਲਦਿਆਂ ਹੋਇਆਂ ਉਸ ਵੱਲੋਂ ਦਾਜ ਦਹੇਜ ਖਾਤਰ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ
ਜਿਸ ਤੋਂ ਬਾਅਦ ਉਸ ਵੱਲੋਂ ਦੂਸਰਾ ਵਿਆਹ ਕਲੀਨਸ਼ੇਵ ਹੋ ਕੇ ਵਿਦੇਸ਼ ਜਾ ਕੇ ਸਰਬਜੀਤ ਕੁਮਾਰੀ ਦੇ ਨਾਲ ਕੀਤਾ ਗਿਆ। ਜਿੱਥੇ ਉਸ ਪਰਵਾਰ ਨੂੰ ਇਹ ਦੱਸਿਆ ਗਿਆ ਸੀ ਕਿ ਉਸ ਦਾ ਪਹਿਲਾ ਵਿਆਹ ਨਹੀਂ ਹੋਇਆ ਹੈ ਅਤੇ ਉਹ ਕੁਆਰਾ ਹੈ। ਜਿੱਥੇ ਹੁਣ ਉਸਦਾ 5 ਸਾਲਾਂ ਦਾ ਬੇਟਾ ਹੈ। ਉੱਥੇ ਹੀ ਇਸ ਦੋਸ਼ੀ ਵੱਲੋਂ ਹੁਣ ਤੀਸਰਾ ਵਿਆਹ ਪੰਜਾਬ ਆ ਕੇ ਸਰਦਾਰ ਬਣਕੇ ਕਰਵਾਏ ਜਾਣ ਦੀ ਖਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਹੁਣ ਸਾਰੇ ਪਰਵਾਰਾਂ ਵੱਲੋਂ ਮਿਲ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਦੋਸ਼ੀ ਤੀਜਾ ਵਿਆਹ ਕਰਵਾਕੇ ਵਾਪਸ ਵਿਦੇਸ਼ ਜਾ ਚੁੱਕਾ ਹੈ ਉਥੇ ਹੀ ਇਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਤਾਜਾ ਜਾਣਕਾਰੀ