BREAKING NEWS
Search

ਪੰਜਾਬ: NRI ਪਤਨੀ ਵਲੋਂ ਪਤੀ ਦਾ ਲਵਾਇਆ ਗਿਆ ਕੈਨੇਡਾ ਦਾ ਵੀਜ਼ਾ, ਬਾਅਦ ਚ ਸੱਚ ਸਾਹਮਣੇ ਆਉਣ ਤੇ ਉੱਡੇ ਹੋਸ਼

ਆਈ ਤਾਜ਼ਾ ਵੱਡੀ ਖਬਰ

ਅੱਜ ਕੱਲ ਜਿੱਥੇ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਉਥੇ ਹੀ ਨੌਜਵਾਨ ਵਿਦੇਸ਼ ਜਾਣ ਵਾਸਤੇ ਕਾਨੂੰਨੀ ਅਤੇ ਗੈਰ ਕਾਨੂੰਨੀ ਰਸਤੇ ਵੀ ਅਪਣਾਈ ਜਾ ਰਹੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੇ ਬੱਚਿਆਂ ਦੇ ਵਿਆਹ ਕਰਕੇ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ। ਜਿੱਥੇ ਬਹੁਤ ਸਾਰੀਆਂ ਲੜਕੀਆਂ ਵੱਲੋਂ ਵਿਦੇਸ਼ ਜਾ ਕੇ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਵੀ ਕਰ ਦਿੱਤਾ ਜਾਂਦਾ ਹੈ। ਉਹ ਇਕ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿੱਥੇ ਵਿਦੇਸ਼ ਜਾ ਕੇ ਬਹੁਤ ਸਾਰੀਆਂ ਲੜਕਿਆਂ ਵੱਲੋਂ ਵੀ ਆਪਣੀਆਂ ਪਤਨੀਆਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ ਹੈ। ਜਿਸ ਕਾਰਨ ਬਹੁਤ ਸਾਰੀਆਂ ਲੜਕੀਆਂ ਨੂੰ ਮਾਨਸਿਕ ਤਣਾਅ ਦੇ ਦੌਰ ਵਿਚੋਂ ਹੀ ਗੁਜ਼ਰਨਾ ਪੈ ਰਿਹਾ ਹੈ।

ਹੁਣ ਇਥੇ ਪੰਜਾਬ ਵਿੱਚ ਐਨ ਆਰ ਆਈ ਪਤਨੀ ਵੱਲੋਂ ਪਤੀ ਦਾ ਕੈਨੇਡਾ ਵੀਜ਼ਾ ਲਗਾਉਣ ਤੋਂ ਬਾਅਦ ਇਹ ਸੱਚ ਸਾਹਮਣੇ ਆਉਣ ਤੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਅੰਮ੍ਰਿਤਸਰ ਦੀ ਇਕ ਵਿਆਹੁਤਾ ਵੱਲੋਂ ਆਪਣੇ ਪਤੀ ਦੇ ਖਿਲਾਫ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਗਿਆ ਹੈ ਕਿ ਉਸ ਵੱਲੋਂ ਜਿੱਥੇ ਕੈਨੇਡਾ ਜਾ ਕੇ ਆਪਣੇ ਪਤੀ ਨੂੰ ਕੋਲ ਬੁਲਾ ਕੇ ਪੀਆਰ ਦਵਾਈ ਗਈ ਹੈ। ਉਥੇ ਹੀ ਪਤੀ ਵੱਲੋਂ ਕੈਨੇਡਾ ਪਹੁੰਚ ਕੇ ਉਸ ਨਾਲ ਦੁਰ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਜਿੱਥੇ ਪਤੀ ਵੱਲੋਂ ਕੈਨੇਡਾ ਪਹੁੰਚ ਕੇ ਨਾਗਰਿਕਤਾ ਹਾਸਲ ਕੀਤੀ ਗਈ ਹੈ। ਉੱਥੇ ਹੀ ਪਤਨੀ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ। ਜਿੱਥੇ ਹੁਣ ਕੁੜੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਕਮਿਸ਼ਨਰੇਟ ਪੁਲਿਸ ਕੋਲ ਲੜਕੀ ਨੂੰ ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਲੜਕੀ ਆਪਣੀ ਮਾਤਾ ਦੇ ਨਾਲ ਵਾਪਸ ਕੈਨੇਡਾ ਚਲੇ ਗਈ ਹੈ। ਦੱਸਿਆ ਗਿਆ ਹੈ ਕਿ ਜਿੱਥੇ ਲੜਕੇ ਵੱਲੋਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਬੀ ਟੈਕ ਕੀਤੇ ਹੋਣ ਦੀ ਗੱਲ ਆਖੀ ਗਈ ਸੀ ਉਥੇ ਉਸ ਕੋਲ ਜਾਅਲੀ ਡਿਗਰੀ ਹੋਣ ਦੇ ਚਲਦਿਆਂ ਹੋਇਆਂ ਵਾਧਾ ਹੋਇਆ ਹੈ।

ਕਿਉਂਕਿ ਲੜਕੀ ਵੱਲੋਂ ਉਸ ਨੂੰ ਆਖਿਆ ਗਿਆ ਸੀ ਕਿ ਉਹ ਉਸ ਨੂੰ ਕੈਨੇਡਾ ਵਿੱਚ ਚੰਗੀ ਨੌਕਰੀ ਤੇ ਲਵਾ ਦੇਵੇਗੀ ਉਹ ਆਪਣੇ ਸਰਟੀਫ਼ਿਕੇਟ ਦਿਖਾ ਦਵੇ, ਜਿਸ ਤੋਂ ਬਾਅਦ ਉਸ ਵੱਲੋਂ ਆਪਣੀ ਪਤਨੀ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ।



error: Content is protected !!