=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਪੰਜਾਬ : 40 ਦਿਨ ਪਹਿਲਾਂ ਵਿਆਹੀ ਕੁੜੀ ਦੀ ਹੋਈ ਦਰਦਨਾਕ ਹਾਦਸੇ ਚ ਮੌਤ, ਭਰਾ ਨੂੰ ਲੋਕਾਂ ਵਲੋਂ ਬਚਾਇਆ

ਆਈ ਤਾਜਾ ਵੱਡੀ ਖਬਰ 

ਕੁਝ ਸਮਾਂ ਪਹਿਲਾਂ ਵਿਆਹੀ ਕੁੜੀ ਨਾਲ ਵਾਪਰਿਆ ਦਰਦਨਾਕ ਹਾਦਸਾ, ਹਲਾਂਕਿ ਭਰਾ ਨੂੰ ਲੋਕਾਂ ਵਲੋਂ ਬਚਾ ਲਿਆ ਗਿਆ। ਜਾਣਕਾਰੀ ਦੇ ਮੁਤਾਬਿਕ ਇਹ ਦਰਦਨਾਕ ਹਾਦਸਾ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ 40 ਦਿਨ ਪਹਿਲਾਂ ਵਿਆਹੀ ਕੁੜੀ ਨਾਲ ਭਿਆਨਕ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਵਿਚ ਉਸ ਦੀ ਮੌਤ ਹੋ ਹਾਦਸੇ ਗਈ। ਇਸ ਹਾਦਸੇ ਸਮੇਂ ਉਸ ਦਾ ਭਰਾ ਵੀ ਉਸ ਦੇ ਨਾਲ ਸੀ ਪਰ ਉਸ ਨੂੰ ਲੋਕਾਂ ਨੇ ਬਚਾ ਲਿਆ। ਜਾਣਕਾਰੀ ਦੇ ਅਨੁਸਾਰ ਪੁਲਸ ਸਟੇਸ਼ਨ ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਜੁਗਿਆਲ ਦੇ ਕੰਡੀ ਨਹਿਹ ਪੁੱਲ ‘ਤੇ ਇਕ ਮੋਟਰਸਾਈਕਲ ਸਵਾਰ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਉਨ੍ਹਾਂ ਦਾ ਮੋਟਰਸਾਈਕਲ ਨਹਿਰ ‘ਚ ਡਿੱਗ ਗਿਆ, ਜਿਸ ਕਾਰਨ ਮੋਟਰਸਾਈਕਲ ‘ਤੇ ਸਵਾਰ ਭੈਣ-ਭਰਾ ਵੀ ਨਹਿਰ ਵਿੱਚ ਜਾ ਡਿੱਗੇ।

ਹਲਾਂਕਿ ਇਸ ਮੌਕੇ ਉਤੇ ਮੌਜੂਦ ਲੋਕਾਂ ਵੱਲੋਂ ਭਰਾ ਨੂੰ ਤਾਂ ਜਿੰਦਾ ਬਾਹਰ ਕੱਢ ਲਿਆ ਪਰ ਭੈਣ ਦੀ ਨਹਿਰ ‘ਚ ਡੁੱਬਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਮੁਤਾਬਿਕ ਮ੍ਰਿਤਕਾ ਦੀ ਪਛਾਣ ਨਿਕਿਤਾ (22) ਵਜੋਂ ਹੋਈ ਹੈ, ਜਿਸ ਦਾ ਕਰੀਬ 40 ਦਿਨ ਪਹਿਲਾਂ ਹੀ ਵਿਆਹੀ ਸੀ। ਨਿਕਿਤਾ ਦਾ ਵਿਆਹ ਰਵੀ ਕੁਮਾਰ ਵਾਸੀ ਪਿੰਡ ਨਾਹਰਪੁਰ ਲਾਗੇ ਭੰਗਾਲਾ ਪੁਲਸ ਸਟੇਸ਼ਨ ਮੁਕੇਰੀਆਂ ਨਾਲ ਹੋਇਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਰਮਨ ਕੁਮਾਰ ਨਿਕਿਤਾ ਨੂੰ ਮੋਟਸਾਈਕਲ ਨੰਬਰ ਪੀ. ਬੀ. 21-ਈ-1491 ‘ਤੇ ਬਿਠਾ ਕੇ ਹਾਜੀਪੁਰ ਤੋਂ ਦਵਾਈ ਲੈ ਕੇ ਕਰੀਬ ਰਾਤ 9 ਵਜੇ ਵਾਪਸ ਆਪਣੇ ਪਿੰਡ ਸਿੰਘੋਵੱਲ ਵਾਇਆ ਸਵਾਰ ਸਹੋੜਾ ਕੰਡੀ ਜਾ ਰਿਹਾ ਸੀ।

ਇਸੇ ਦੌਰਾਨ ਕੰਡੀ ਨਹਿਰ ‘ਤੇ ਪੈਂਦੇ ਜੁਗਿਆਲ ਪੁੱਲ ਨੇੜੇ ਅਚਾਨਕ ਇਕ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਉਹ ਦੋਵੇਂ ਮੋਟਰਸਾਈਕਲ ਸਮੇਤ ਦੋਵੇਂ ਨਹਿਰ ਵਿੱਚ ਡਿੱਗ ਗਏ। ਰਮਨ ਕੁਮਾਰ ਨੂੰ ਤੈਰਨਾ ਆਉਂਦਾ ਸੀ। ਉਹ ਤਾਂ ਨਹਿਰ ਵਿਚੋਂ ਬਾਹਰ ਨਿਕਲ ਗਿਆ ਪਰ ਉਸ ਦੀ ਭੈਣ ਨਿਕਿਤਾ ਨਹਿਰ ਵਿਚ ਡੁੱਬ ਗਈ, ਜਿਸ ਨੂੰ ਲੋਕਾਂ ਵੱਲੋਂ ਕੀਤੀ ਇਕ ਘੰਟੇ ਦੀ ਮੁਸ਼ੱਕਤ ਪਿੱਛੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ‘ਤੇ ਪੈਂਦੇ ਸੀਪਰੀਆਂ ਪੁੱਲ ਤੋਂ ਬਾਹਰ ਕੱਢਿਆ ਪਰ ਉਸ ਵੇਲੇ ਤੱਕ ਬੜੀ ਦੇਰ ਹੋ ਚੁੱਕੀ ਸੀ।

ਜਿਸ ਕਾਰਨ ਉਸ ਦੀ ਜਾਨ ਨਹੀ ਬੱਚ ਸਕੀ। ਇਸ ਹਾਦਸੇ ਸੰਬੰਧੀ ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਹਾਜੀਪੁਰ ਸਤਵਿੰਦਰ ਸਿੰਘ ਧਾਲੀਵਾਲ ਅਤੇ ਏ. ਐੱਸ. ਆਈ. ਓਮ ਪ੍ਰਕਾਸ਼ ਆਪਣੀ ਪੁਲਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 174 ਦੀ ਕਾਰਵਾਈ ਉਪਰੰਤ ਲਾਸ਼ ਦਾ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਜਿਸ ਤੋ ਬਾਅਦ ਮ੍ਰਿਤਕ ਦੀ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ।




error: Content is protected !!