ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਆਪਸੀ ਦੁਸ਼ਮਣੀ ਦੇ ਚਲਦਿਆਂ ਕਈ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ। ਉੱਥੇ ਕੁਝ ਸਾਲਾਂ ਤੋਂ ਜਿੱਥੇ ਬੱਚਿਆਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕਿਉਂਕਿ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਜਿਥੇ ਕਈ ਮਾਸੂਮ ਬੱਚੇ ਵਾਪਰ ਰਹੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਬਹੁਤ ਸਾਰੇ ਘਰਾਂ ਵਿੱਚ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਸੀ ਰੰਜਿਸ਼ ਦੇ ਚਲਦਿਆਂ ਹੋਇਆਂ ਵੀ ਬੱਚਿਆਂ ਨੂੰ ਅਗਵਾ ਕਰ ਲਿਆ ਜਾਂਦਾ ਹੈ, ਜਿਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਪੈਸੇ ਦੇ ਲਾਲਚ ਬਾਕੀ ਬੱਚਿਆਂ ਨੂੰ ਅਗਵਾ ਕੀਤਾ ਜਾਂਦਾ ਹੈ ਅਤੇ ਭਾਰੀ ਕੀਮਤ ਵੀ ਮੰਗ ਕੀਤੀ ਜਾਂਦੀ ਹੈ।
ਆਏ ਦਿਨ ਹੀ ਅਜਿਹੇ ਹਾਦਸਿਆਂ ਨੂੰ ਦੇਖਦਿਆਂ ਹੋਇਆਂ ਮਾਪਿਆਂ ਵਿਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਹੋ ਰਿਹਾ ਹੈ। ਹੁਣ ਪੰਜਾਬ ਵਿੱਚ ਜਿੱਥੇ ਚਾਰ ਸਾਲਾਂ ਦੀ ਬੱਚੀ ਨੂੰ ਚੀਜ਼ ਦੇਣ ਦਾ ਲਾਲਚ ਦੇ ਕੇ ਅਗਵਾ ਕੀਤਾ ਗਿਆ ਹੈ ਅਤੇ ਸੀਸੀਟੀਵੀ ਕੈਮਰੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਜਿਸ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਦੀ ਜਗਰਾਉਂ ਤੋਂ ਸਾਹਮਣੇ ਆਇਆ ਹੈ। ਜਿੱਥੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਤੇ ਪਹਿਲਵਾਨ ਢਾਬੇ ਦੇ ਨਜ਼ਦੀਕ ਬਣੀਆਂ ਹੋਈਆਂ ਝੁੱਗੀਆਂ ਦੇ ਕੋਲੋਂ ਇਕ ਚਾਰ ਸਾਲਾਂ ਦੀ ਮਾਸੂਮ ਬੱਚੀ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਅਗਵਾ ਕਰ ਲਿਆ ਗਿਆ ਹੈ।
ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਚਾਰ ਸਾਲਾਂ ਦੀ ਮਾਸੂਮ ਬੱਚੀ ਜਿਥੇ ਨਜ਼ਦੀਕੀ ਬਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਆਂਗਨਵਾੜੀ ਸੈਂਟਰ ਵਿੱਚ ਗਈ ਹੋਈ ਸੀ ਅਤੇ ਬਾਅਦ ਦੁਪਹਿਰ 3 ਵਜੇ ਦੇ ਕਰੀਬ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਹੀ ਇੱਕ ਵਿਅਕਤੀ ਵੱਲੋਂ ਮਾਸੂਮ ਬੱਚੀ ਨੂੰ ਚੀਜ਼ ਲੈ ਕੇ ਦੇਣ ਦਾ ਝਾਂਸਾ ਦਿੱਤਾ ਗਿਆ ਅਤੇ ਅਗਵਾ ਕਰ ਲਿਆ ਗਿਆ।
ਉਥੇ ਹੀ ਕੁਝ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਉਸ ਵਿਅਕਤੀ ਵੱਲੋਂ ਪਿਛਲੇ ਤਿੰਨ-ਚਾਰ ਦਿਨਾਂ ਤੋਂ ਉਨ੍ਹਾਂ ਦੀ ਝੁੱਗੀ ਦੇ ਆਲੇ ਦੁਆਲੇ ਚੱਕਰ ਕੱਟੇ ਜਾ ਰਹੇ ਸਨ। ਇਹ ਸਾਰੀ ਘਟਨਾ ਜਿੱਥੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਉਥੇ ਹੀ ਪੁਲਸ ਵੱਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ