ਆਈ ਤਾਜ਼ਾ ਵੱਡੀ ਖਬਰ
ਔਰਤ ਨੂੰ ਘਰ ਦੀ ਲੱਛਮੀ ਕਿਹਾ ਜਾਂਦਾ ਹੈ ਉਥੇ ਹੀ ਇਹ ਕਹਾਵਤਾਂ ਸੱਚ ਵੀ ਸਾਬਤ ਹੁੰਦੀਆਂ ਹਨ। ਕਿਉਂਕਿ ਜਿਨ੍ਹਾਂ ਘਰਾਂ ਵਿੱਚ ਔਰਤਾਂ ਨਹੀਂ ਹੁੰਦੀ ਉਹਨਾਂ ਘਰਾਂ ਵਿੱਚ ਲਕਸ਼ਮੀ ਵਿਰਾਜਮਾਨ ਨਹੀਂ ਹੁੰਦੀ ਅਤੇ ਉਹ ਘਰ ਖੰਡਰ ਬਣ ਜਾਂਦੇ ਹਨ। ਹੱਸਦੇ ਵੱਸਦੇ ਘਰ ਦੇ ਵਿੱਚ ਜਿੱਥੇ ਔਰਤ ਦਾ ਹੋਣਾ ਜ਼ਰੂਰੀ ਹੈ ਉਥੇ ਹੀ ਇੱਕ ਔਰਤ ਵੱਲੋਂ ਘਰ ਵਿੱਚ ਪਰਿਵਾਰ ਨੂੰ ਇਕਜੁਟ ਕਰਕੇ ਰੱਖਿਆ ਜਾਂਦਾ ਹੈ। ਘਰ ਵਿੱਚੋਂ ਔਰਤ ਦੇ ਤੁਰ ਜਾਣ ਦੇ ਨਾਲ ਹੀ ਉਹ ਘਰ ਵੀ ਖਰਾਬ ਹੋ ਜਾਂਦਾ ਹੈ ਜਿਸ ਨਾਲ ਜੁੜੇ ਹੋਏ ਅਜਿਹੇ ਬਹੁਤ ਸਾਰੇ ਮਾਮਲੇ ਅਕਸਰ ਹੀ ਸਾਹਮਣੇ ਆ ਜਾਦੇ ਹਨ।
ਹੁਣ ਪੰਜਾਬ ਵਿੱਚ ਚਾਰ ਦਿਨਾਂ ਤੋਂ ਪੁੱਤ ਦੀ ਲਾਸ਼ ਕੋਲ ਬਜੁਰਗ ਪਿਆ ਰਿਹਾ ਜਿਥੇ ਪੁਲਿਸ ਨੂੰ ਗੁਆਂਢੀਆਂ ਵੱਲੋਂ ਬੁਲਾਇਆ ਗਿਆ ਤਾ ਸਭ ਦੇ ਹੋਸ਼ ਉੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ। ਜਿਥੇ ਫੇਜ-1 ਦੇ ਮਕਾਨ ਨੰਬਰ ਐਚ ਬੀ 104 ਦੇ ਵਿੱਚ ਹੋਈ ਇਕ ਮੌਤ ਦਾ ਉਸ ਸਮੇਂ ਖੁਲਾਸਾ ਹੋਇਆ ਜਦੋਂ ਘਰ ਚੋਂ ਬਦਬੂ ਆਉਣ ਦੇ ਚਲਦਿਆਂ ਹੋਇਆਂ ਇਸ ਦੀ ਜਾਣਕਾਰੀ ਗੁਆਂਢੀਆਂ ਵੱਲੋਂ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਦੇ ਵਿੱਚ ਘਰ ਦੇ ਦਰਵਾਜ਼ੇ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਘਰ ਵਿਚ 36 ਸਾਲਾਂ ਦਾ ਨੌਜਵਾਨ ਸੁਖਵਿੰਦਰ ਸਿੰਘ ਮ੍ਰਿਤਕ ਹਾਲਤ ਵਿੱਚ ਪਿਆ ਸੀ।
ਉਸ ਦੇ ਕੋਲ ਹੀ ਉਸਦਾ 82 ਸਾਲਾਂ ਦਾ ਪਿਤਾ ਬੇਹੋਸ਼ੀ ਹਾਲਤ ਵਿੱਚ ਪਿਆ ਹੋਇਆ ਸੀ ਜੋ ਕਿ ਟੈਲੀਕਾਮ ਵਿਭਾਗ ਦਿੱਲੀ ਤੋਂ ਸੇਵਾ ਮੁਕਤ ਹਨ। ਜੋ ਪਿਛਲੇ ਚਾਰ ਦਿਨਾਂ ਤੋਂ ਆਪਣੇ ਪੁੱਤਰ ਦੀ ਮੌਤ ਨੂੰ ਲੈ ਕੇ ਬੇਹੋਸ਼ ਪਿਆ ਹੋਇਆ ਸੀ। ਪੁਲਿਸ ਵੱਲੋਂ ਘਰ ਵਿੱਚ ਪਹੁੰਚ ਕੇ ਜਿੱਥੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੁਰਦਾਘਰ ਵਿਚ ਭੇਜ ਦਿੱਤਾ ਗਿਆ ਹੈ ਉਥੇ ਹੀ ਬਜ਼ੁਰਗ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਜੋ ਅਜੇ ਬੋਲਣ ਦੀ ਸਥਿਤੀ ਵਿੱਚ ਨਹੀਂ ਹੈ।
ਰਿਸ਼ਤੇਦਾਰਾਂ ਵੱਲੋਂ ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਜਿੱਥੇ ਗੱਡੀ ਚਲਾਉਂਦਾ ਸੀ ਜੋ ਕਿ ਉਨ੍ਹਾਂ ਦਾ ਆਪਣਾ ਪੁੱਤਰ ਨਹੀਂ ਸੀ, ਜਿਸ ਸਮੇਂ ਇਹ ਬੱਚਾ ਤਿੰਨ ਸਾਲ ਦਾ ਸੀ ਉਸ ਸਮੇਂ ਬਜ਼ੁਰਗ ਬਲਵੰਤ ਸਿੰਘ ਵੱਲੋਂ ਉਸ ਬੱਚੇ ਨੂੰ ਆਪਣੀ ਭਰਜਾਈ ਤੋਂ ਗੋਦ ਲਿਆ ਗਿਆ ਸੀ। ਬਲਵੰਤ ਸਿੰਘ ਦੀ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਘਰ ਵਿਚ ਪਿਓ ਅਤੇ ਪੁੱਤਰ ਦੋਨੋਂ ਹੀ ਰਹਿੰਦੇ ਸਨ।
Home ਤਾਜਾ ਜਾਣਕਾਰੀ ਪੰਜਾਬ, 4 ਦਿਨ ਤੋਂ ਪੁੱਤ ਦੀ ਲਾਸ਼ ਕੋਲ ਪਿਆ ਰਿਹਾ ਬਜ਼ੁਰਗ, ਗੁਆਂਢੀਆਂ ਨੇ ਪੁਲਿਸ ਬੁਲਾਈ ਤਾਂ ਉੱਡੇ ਹੋਸ਼
ਤਾਜਾ ਜਾਣਕਾਰੀ