ਆਈ ਤਾਜ਼ਾ ਵੱਡੀ ਖਬਰ
ਅੱਜਕਲ ਬਹੁਤ ਸਾਰੇ ਪਰਿਵਾਰਾਂ ਦੇ ਟੁੱਟਣ ਦੇ ਕਾਰਨ ਬਹੁਤ ਸਾਰੇ ਸਾਹਮਣੇ ਆ ਰਹੇ ਹਨ ਉਥੇ ਹੀ ਕੁਝ ਕਾਰਨਾਂ ਵਿੱਚੋਂ ਇਕ ਕਾਰਨ ਅੱਜ-ਕੱਲ੍ਹ ਆਮ ਹੁੰਦਾ ਜਾ ਰਿਹਾ ਹੈ ਜੋ ਹੁੰਦਾ ਹੈ ਪਤੀ-ਪਤਨੀ ਦੇ ਨਜਾਇਜ਼ ਸਬੰਧਾਂ ਦਾ ਸਾਹਮਣੇ ਆਉਣਾ। ਅਜਿਹੇ ਮਾਮਲਿਆਂ ਵਿਚ ਜਿੱਥੇ ਬਹੁਤ ਸਾਰੇ ਘਰ ਟੁੱਟ ਜਾਂਦੇ ਹਨ ਉਥੇ ਹੀ ਅਜਿਹੇ ਮਾਮਲਿਆਂ ਦਾ ਅਸਰ ਉਹਨਾਂ ਪਰਿਵਾਰਾਂ ਦੇ ਬੱਚਿਆਂ ਉੱਪਰ ਵੀ ਪੈਂਦਾ ਹੈ। ਪਤੀ ਪਤਨੀ ਵੱਲੋਂ ਜਿੱਥੇ ਨਜਾਇਜ਼ ਸਬੰਧਾਂ ਤੇ ਚਲਦਿਆਂ ਹੋਇਆਂ ਆਪਣਾ ਘਰ ਖਰਾਬ ਕੀਤਾ ਜਾਂਦਾ ਹੈ ਉਥੇ ਹੀ ਆਪਣੇ ਬੱਚਿਆਂ ਨੂੰ ਵੀ ਬਿਨਾਂ ਗਲਤੀ ਦੇ ਹੀ ਸਜ਼ਾ ਦਿੱਤੀ ਜਾਂਦੀ ਹੈ।
ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਣ ਤੇ ਕਈ ਤਰਾਂ ਦੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਹੁਣ ਤਿੰਨ ਬੱਚਿਆਂ ਦੀ ਮਾਂ ਵੱਲੋਂ ਅਜਿਹਾ ਹੈਰਾਨ ਕਰਨ ਵਾਲਾ ਕਾਰਾ ਕੀਤਾ ਗਿਆ ਹੈ ਜਿਥੇ ਇਸ਼ਕ ਚੰਨੀ ਵੱਲੋਂ ਇਹ ਚੰਨ ਚਾੜਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਬੋਹਰ ਦੇ ਅਧੀਨ ਆਉਣ ਵਾਲੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਆਪਣੀ ਪਤਨੀ ਦੇ ਪ੍ਰੇਮੀ ਨਾਲ ਫਰਾਰ ਹੋਣ ਦੀ ਸ਼ਿਕਾਇਤ ਡੀਐਸਪੀ ਨੂੰ ਸੰਜੇ ਪੁਤਰ ਵਿਸ਼ਵਰਾਮ,ਨਿਵਾਸੀ 11 ਨੰਬਰ ਗਲੀ, ਭਗਵਾਨਪੁਰਾ ਕਿੱਲਿਆਂ ਵਾਲੀ ਰੋਡ ਵੱਲੋਂ ਦੱਸਿਆ ਗਿਆ ਹੈ ਕਿ ਉਸ ਦਾ ਸੁਨੀਤਾ ਨਾਲ ਵਿਆਹ 15 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦੇ ਘਰ ਵਿੱਚ ਤਿੰਨ ਬੱਚੇ ਹਨ ਜਿਨ੍ਹਾਂ ਵਿਚ ਦੋ ਪੁੱਤਰ ਅਤੇ ਇਕ ਬੇਟੀ ਹੈ।
ਜਿੱਥੇ ਉਸ ਵੱਲੋਂ ਆਪਣੇ ਸਹੁਰਾ ਪਰਿਵਾਰ ਨੂੰ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਬਾਰੇ ਦੱਸਿਆ ਗਿਆ ਸੀ ਜਿਸ ਦੇ ਚਲਦਿਆਂ ਹੋਇਆਂ ਉਸ ਦੇ ਸੱਸ-ਸਹੁਰੇ ਵੱਲੋਂ ਉਸ ਨਾਲ ਕੁੱਟਮਾਰ ਵੀ ਕੀਤੀ ਗਈ ਸੀ ਅਤੇ ਉਸ ਦੀ ਪਤਨੀ ਨੂੰ ਲੈ ਕੇ ਚਲੇ ਗਏ ਸਨ। ਜਿਨ੍ਹਾਂ ਵੱਲੋਂ ਆਖਿਆ ਗਿਆ ਸੀ ਕਿ ਉਹ ਉਸ ਨੂੰ ਯੂ ਪੀ ਲੈ ਕੇ ਜਾਣਗੇ। ਉਥੇ ਹੀ ਪਰਿਵਾਰ ਵੱਲੋਂ ਫੋਨ ਨਹੀਂ ਚੁੱਕਿਆ ਜਾ ਰਿਹਾ ਅਤੇ ਉਸ ਦੀ ਪਤਨੀ ਪ੍ਰੇਮੀ ਨਾਲ ਫਰਾਰ ਹੋ ਗਈ ਹੈ ਅਤੇ ਉਹ ਤਿੰਨ ਬੱਚਿਆਂ ਨੂੰ ਵੀ ਨਾਲ ਲੈ ਕੇ ਚਲੇ ਗਈ ਹੈ। ਪਤੀ ਵੱਲੋਂ ਇਨਸਾਫ਼ ਦੀ ਮੰਗ ਕਰਦਿਆਂ ਹੋਇਆਂ ਆਪਣੇ ਬੱਚਿਆਂ ਨੂੰ ਵਾਪਸ ਮੰਗਿਆ ਜਾ ਰਿਹਾ ਹੈ।
Home ਤਾਜਾ ਜਾਣਕਾਰੀ ਪੰਜਾਬ: 3 ਬੱਚਿਆਂ ਦੀ ਮਾਂ ਨੇ ਕੀਤਾ ਅਜਿਹਾ ਹੈਰਾਨ ਕਰਨ ਵਾਲਾ ਕਾਰਾ, ਇਸ਼ਕ ਚ ਅੰਨੀ ਨੇ ਚਾੜ੍ਹਿਆ ਚੰਨ
ਤਾਜਾ ਜਾਣਕਾਰੀ