ਆਈ ਤਾਜਾ ਵੱਡੀ ਖਬਰ

ਵਧ ਰਹੀ ਮਹਿੰਗਾਈ ਅਤੇ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਜਿਥੇ ਲੋਕਾਂ ਨੂੰ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਕੁਝ ਲੋਕਾਂ ਵਾਸਤੇ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਪਹਿਲਾ ਕਰੋਨਾ ਦੀ ਮਾਰ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਭਾਰੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪੈ ਰਿਹਾ ਹੈ ਅਤੇ ਇਸ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਕਾਰਨ ਆਪਣੀ ਜੀਵਨ ਲੀਲਾ ਖਤਮ ਕੀਤੀ ਜਾ ਰਹੀ ਹੈ।

ਕਈ ਪਰਵਾਰਾਂ ਵਿੱਚ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿੱਥੇ ਵੱਖ ਵੱਖ ਕਾਰਨਾ ਦੇ ਚਲਦਿਆਂ ਹੋਇਆਂ ਕਈ ਨੌਜਵਾਨਾਂ ਵੱਲੋਂ ਵੀ ਅਜਿਹੇ ਕਦਮ ਚੁੱਕ ਲਏ ਜਾਂਦੇ ਹਨ ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਉਪਰ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈ। ਹੁਣ 20 ਸਾਲਾ ਨੌਜਵਾਨ ਮੁੰਡੇ ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।ਇਹ ਮਾਮਲਾ ਜਲੰਧਰ ਦੇ ਰਾਮਾਂ ਮੰਡੀ ਅਧੀਨ ਆਉਂਦੇ ਕ੍ਰਿਸ਼ਨ ਪੁਰਾ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਦੀ ਮੌਤ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਦੱਸ ਦਈਏ ਕਿ 20 ਸਾਲਾ ਨੌਜਵਾਨ ਰਵੀ ਪੁੱਤਰ ਸੁਖਦੇਵ ਨਿਵਾਸੀ ਕ੍ਰਿਸ਼ਨਪੁਰਾ ਵਲੋ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਵੇਰ ਦੇ ਸਮੇਂ ਮ੍ਰਿਤਕ ਦੀ ਭੈਣ ਚਾਹ ਦੇਣ ਲਈ ਗਈ ਤਾਂ ਹੈਰਾਨ ਰਹਿ ਗਈ ਉਸਦੇ ਭਰਾ ਦੀ ਲਾਸ਼ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ।

ਉਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਰਵੀ ਪਿਛਲੇ ਕੁਝ ਸਮੇਂ ਤੋਂ ਆਰਥਿਕ ਤੌਰ ਤੇ ,ਮਾਨਸਿਕ ਤੌਰ ਤੇ ਪਰੇਸ਼ਾਨ ਰਿਹਾ ਸੀ। ਜਿਸ ਦੇ ਚੱਲਦਿਆਂ ਹੋਇਆਂ ਹੀ ਉਸ ਵੱਲੋਂ ਅਜਿਹਾ ਕਦਮ ਚੁੱਕਿਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿੱਥੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਉਥੇ ਹੀ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪੰਜਾਬ; 20 ਸਾਲਾਂ ਨੌਜਵਾਨ ਮੁੰਡੇ ਨੇ ਘਰ ਚ ਫਾਹਾ ਲਗਾ ਕੀਤੀ ਖ਼ੁਦਕੁਸ਼ੀ
ByadminDecember 3, 2022Comments Off on ਪੰਜਾਬ; 20 ਸਾਲਾਂ ਨੌਜਵਾਨ ਮੁੰਡੇ ਨੇ ਘਰ ਚ ਫਾਹਾ ਲਗਾ ਕੀਤੀ ਖ਼ੁਦਕੁਸ਼ੀ
Previous Postਕੇਂਦਰ ਸਰਕਾਰ ਵਲੋਂ ਜਾਰੀ ਹੋਏ ਹੁਕਮ, ਇਹਨਾਂ ਚੈਨਲਾਂ ਨੂੰ ਜਾਰੀ ਕੀਤੇ ਨਿਰਦੇਸ਼ ਹੋਵੇਗੀ ਕਾਰਵਾਈ
Next Postਆਸਟ੍ਰੇਲੀਆ ਚ ਪੰਜਾਬੀ ਨੌਜਵਾਨ ਨੇ ਹਾਸਿਲ ਕੀਤਾ ਅਜਿਹਾ ਮੁਕਾਮ, ਮਾਪਿਆਂ ਸਣੇ ਪੰਜਾਬੀਆਂ ਦਾ ਨਾਮ ਕੀਤਾ ਰੋਸ਼ਨ