ਆਈ ਤਾਜਾ ਵੱਡੀ ਖਬਰ
2 ਹਜ਼ਾਰ ਦੇ ਨੋਟ ਕਰਕੇ ਪਿਆ ਅਜਿਹਾ ਜ਼ਬਰਦਸਤ ਸਿਆਪਾ ਕਿ ਚਲੇ ਇਟਾਂ ਰੋੜੇ ਤੇ ਡਾਂਗਾ ਸੋਟੇ, ਇਕ ਦੂਜੇ ਦੇ ਫਾੜ ਦਿੱਤੇ ਸਿਰ। ਦਰਅਸਲ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਸਿਰਫ਼ 2000 ਰੁਪਏ ਦੇ ਨੋਟਾਂ ਕਰਕੇ ਦੋ ਧਿਰਾਂ ਵਿੱਚਾਲੇ ਜ਼ਬਰਦਸਤ ਝਗੜਾ ਹੋ ਗਿਆ। ਜਾਣਕਾਰੀ ਦੇ ਅਨੁਸਾਰ ਜਲੰਧਰ ਦੀ ਗੁਲਮੋਹਰ ਕਲੌਨੀ ਦੀ ਚਾਰ ਨੰਬਰ ਗਲੀ ਵਿੱਚ ਸਕਰੈਪ ਡੀਲਰਾਂ ਅਤੇ ਫੈਕਟਰੀ ਮਾਲਕ ਵਿਚਾਲੇ 2 ਹਜਾਰ ਦੇ ਨੋਟਾਂ ਕਰਕੇ ਖੂਨੀ ਝੜਪ ਹੋ ਗਈ। ਹਾਲਾਂਕਿ ਦੋਵਾਂ ਧਿਰਾਂ ਨੇ ਮਾਮਲੇ ਤੋ ਬਾਅਦ ਆਪਣਾ ਮੈਡੀਕਲ ਕਰਵਾ ਕੇ ਥਾਣਾ 8 ਦੀ ਪੁਲਿਸ ਨੂੰ ਦੇ ਦਿੱਤਾ ਸੀ। ਪਰ ਅੱਜ ਮੁੜ ਇੱਕ ਵਾਰ ਫਿਰ ਇਸ ਝਗੜੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਮੌਕੇ ਉਤੇ ਸਕਰੈਪ ਡੀਲਰ ਰਾਮ ਸੰਜੀਵਨ ਨੇ ਦੋਸ਼ ਲਗਾਉਦੇ ਹੋਏ ਕਿਹਾ ਕਿ ਫੈਕਟਰੀ ਮਾਲਕ ਆਪਣੇ ਸਾਥੀਆਂ ਨੂੰ ਗੁਲਮੋਹਰ ਸਿਟੀ ਲੈ ਆਇਆ ਸੀ।
ਇਸ ਤੋਂ ਬਾਅਦ ਹੀ ਉਸ ਦੇ ਸਾਥੀਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦਕਿ ਇਸ ਮੌਕੇ ਉਤੇ ਸਕਰੈਪ ਡੀਲਰਾਂ ਨੇ ਇਹ ਦੋਸ਼ ਲਗਾਇਆ ਕਿ ਫੈਕਟਰੀ ਮਾਲਕ ਨੇ 10 ਤੋਂ 15 ਲੋਕਾਂ ਨੂੰ ਲੈ ਕੇ ਉਨ੍ਹਾਂ ‘ਤੇ ਹਮਲਾ ਕੀਤਾ। ਉਥੇ ਹੀ ਇਸ ਮਾਮਲੇ ਵਿੱਚ ਇਕ ਕਬਾੜੀਆ, ਉਸ ਦੀ ਪਤਨੀ ਅਤੇ ਰਜਿੰਦਰ ਕੁਮਾਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜਦੋ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਥਾਣਾ 8 ਦੇ ਮੁਖੀ ਪ੍ਰਦੀਪ ਮੌਕੇ ‘ਤੇ ਹੀ ਪਹੁੰਚ ਗਏ। ਜਿਨ੍ਹਾਂ ਦੇ ਵੱਲੋ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਕਬਾੜੀ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਉਤੇ ਪੀੜਤ ਸਕਰੈਪ ਡੀਲਰ ਨੇ ਦੱਸਿਆ ਕਿ ਇਸ ਦੌਰਾਨ ਉਸ ਅਤੇ ਫੈਕਟਰੀ ਮਾਲਕ ਵਿਚਾਲੇ ਸਕਰੈਪ ਲਈ 30 ਹਜ਼ਾਰ ਰੁਪਏ ਦਾ ਸੌਦਾ ਹੋਇਆ ਸੀ। ਪਰ ਸਕਰੈਪ ਡੀਲਰ ਨੇ ਉਕਤ ਫੈਕਟਰੀ ਮਾਲਕ ਨੂੰ 30 ਹਜ਼ਾਰ ਰੁਪਏ ਵਿੱਚ 2000 ਰੁਪਏ ਦੇ ਨੋਟ ਦੇਣ ਦੀ ਗੱਲ਼ ਕਹੀ ਸੀ। ਪਰ ਫੈਕਟਰੀ ਮਾਲਕ ਨੇ ਕਿਹਾ ਕਿ 500 ਰੁਪਏ ਦੇ ਨੋਟ ਦਿੱਤੇ ਜਾਣ। ਇਸ ਤੋਂ ਬਾਅਦ ਕਾਫੀ ਦੇਰ ਤੱਕ ਦੋਹਾਂ ਵਿਚਾਲੇ ਕਾਫੀ ਬਹਿਸ ਤੇ ਤਕਰਾਰ ਹੁੰਦੀ ਰਹੀ। ਇਸ ਤੋਂ ਬਾਅਦ ਮਾਮਲਾ ਐਨਾ ਜਿਆਦਾ ਵੱਧ ਗਿਆ ਕਿ ਗੱਲ ਹੱਥੋਪਾਈ ਉਤੇ ਆ ਗਈ।
ਇਸ ਝਗੜੇ ਦੌਰਾਨ ਇਕ ਦਾ ਸਿਰ ਫੱਟ ਗਿਆ, ਜਦਕਿ ਦੂਜਾ ਵਿਅਕਤੀ ਜ਼ਖਮੀ ਹੋ ਗਿਆ। ਦੋਵਾਂ ਧਿਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿੱਥੇ ਸਿਵਲ ਹਸਪਤਾਲ ਵਿੱਚ ਵੀ ਫਿਰ ਉਨ੍ਹਾਂ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ। ਇਸ ਦੌਰਾਨ ਹਸਪਤਾਲ ‘ਚ ਹਾਹਾਕਾਰ ਮੱਚ ਗਈ ਅਤੇ ਐਮਰਜੈਂਸੀ ਵਾਰਡ ‘ਚ ਮੌਜੂਦ ਡਾਕਟਰ ਨੇ ਹੂਟਰ ਵਜਾ ਦਿੱਤਾ। ਜਿਥੇ ਪੁਲਿਸ ਦੇ ਵੱਲੋ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਤਾਜਾ ਜਾਣਕਾਰੀ