BREAKING NEWS
Search

ਪੰਜਾਬ: 18 ਲੱਖ ਲਾ ਵਹੁਟੀ ਨੂੰ ਭੇਜਿਆ ਸੀ ਕੈਨੇਡਾ, ਬਾਅਦ ਚ ਬਦਲੇ ਤੇਵਰ ਦੇਖ ਮੁੰਡੇ ਦੇ ਪੈਰਾਂ ਹੇਠੋਂ ਨਿਕਲੀ ਜਮੀਨ

ਆਈ ਤਾਜਾ ਵੱਡੀ ਖਬਰ 

ਲੱਖਾਂ ਰੁਪਏ ਲਗਾ ਕੇ ਕੈਨੇਡਾ ਭੇਜੀ ਨੂੰਹ ਦੇ ਬਦਲੇ ਅਜਿਹੇ ਰੰਗ ਕੇ ਸੁਹਰਾ ਪਰਿਵਾਰ ਦਾ ਉੱਡਿਆ ਰੰਗ। ਦਰਅਸਲ ਇਹ ਮਾਮਲਾ ਪਟਿਆਲਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇਕ ਪਰਿਵਾਰ ਦੇ ਵੱਲੋ ਆਪਣੀ ਨੂੰਹ ਨੂੰ 18 ਲੱਖ ਲਗਾ ਕੇ ਕੈਨੇਡਾ ਭੇਜਿਆ ਸੀ ਪਰ ਵਿਦੇਸ਼ ਦੀ ਧਰਤੀ ‘ਤੇ ਪਹੁੰਚ ਕੇ ਉਸ ਦੇ ਬਦਲੇ ਤੇਵਰ ਦੇਖ ਮੁੰਡੇ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ। ਦਰਅਸਲ ਹੁਣ ਕੈਨੇਡਾ ਪਹੁੰਚ ਕੇ ਕੁੜੀ ਆਪਣੇ ਘਰਵਾਲੇ ਨਾਲ ਰਿਸ਼ਤਾ ਤੋੜਨਾ ਚਾਹੁੰਦੀ ਹੈ। ਜਿਸ ਸੰਬੰਧੀ ਮੁੰਡੇ ਦੇ ਪਰਿਵਾਰ ਵਾਲਿਆ ਵੱਲੋ ਆਪਣੀ ਨੂੰਹ ਅਤੇ ਉਸ ਦੇ ਪਰਿਵਾਰ ਦੇ ਦੋ ਮੈਬਰਾਂ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਦੱਸ ਦਈਏ ਕਿ ਵਿਆਹੁਤਾ ਕੁੜੀ ਹਰਿਆਣਾ ਦੇ ਅੰਬਾਲਾ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।

ਜਾਣਕਾਰੀ ਦੇ ਅਨੁਸਾਰ ਪਿੰਡ ਕਾਨਾਹੇੜੀ ਦੇ ਰਹਿਣ ਵਾਲੇ ਜਗਵਿੰਦਰ ਸਿੰਘ ਵੱਲੋਂ ਸਨੌਰ ਥਾਣਾ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦਸਿਆ ਗਿਆ ਕਿ ਉਸ ਦਾ ਵਿਆਹ 8 ਮਾਰਚ 2020 ਨੂੰ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਛੰਨੀ ਦੀ ਰਹਿਣ ਵਾਲੀ ਸਰਪ੍ਰੀਤ ਕੌਰ ਨਾਲ ਹੋਇਆ ਸੀ। ਪਰ ਵਿਆਹ ਤੋਂ ਕੁਝ ਸਮਾਂ ਬਾਅਦ ਸਰਪ੍ਰੀਤ ਕੌਰ ਵਿਦੇਸ਼ ਚੱਲੀ ਗਈ। ਜਿਸ ਲਈ ਕਰੀਬ 18 ਲੱਖ ਦਾ ਖ਼ਰਚਾ ਉਨ੍ਹਾਂ ਵੱਲੋਂ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਪਹਿਲਾਂ ਵਿਆਹ ਦਾ ਖ਼ਰਚਾ ਵੀ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਸੀ। ਉਨ੍ਹਾਂ ਦਸਿਆ ਕਿ ਮੁੰਡੇ ਦੇ ਪਰਿਵਾਰ ਵੱਲੋ ਵਿਆਹ ਵਿਚ ਨੂੰਹ ਸਰਪ੍ਰੀਤ ਕੌਰ ਨੂੰ 9 ਤੋਲੇ ਸੋਨੇ ਦੇ ਗਹਿਣੇ ਵੀ ਪਾਏ ਗਏ ਸਨ। ਪਰ ਹੁਣ ਕੈਨੇਡਾ ਪਹੁੰਚ ਕੇ ਸਰਪ੍ਰੀਤ ਕੌਰ ਨੇ ਤੇਵਰ ਬਦਲ ਗਏ। ਇਥੋਂ ਤੱਕ ਕਿ ਉਸ ਨੇ ਆਪਣੇ ਪਤੀ ਦੇ ਫੋਨ ਵੀ ਚੁੱਕਣੇ ਬੰਦ ਕਰ ਦਿੱਤੇ ਅਤੇ ਉਸ ਨਾਲੋਂ ਸਾਰੇ ਸੰਬੰਧ ਤੋੜ ਦਿੱਤੇ। ਪਤੀ ਨੂੰ ਕੈਨੇਡਾ ਬੁਲਾਉਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਸਾਡੇ ਨਾਲ ਲੱਖਾਂ ਰਪਏ ਦੀ ਧੋਖਾਧੜੀ ਹੋਈ ਹੈ। ਉਨ੍ਹਾਂ ਇਨਸਾਫ਼ ਦੀ ਮੰਗ ਕਰਦਿਆ ਕਿਹਾ ਕਿ ਪੈਸਿਆ ਦੇ ਨਾਲ-ਨਾਲ ਵਿਆਹ ਵਿਚ ਦਿੱਤੇ 9 ਤੋਲੇ ਸੋਨੇ ਦੇ ਗਹਿਣੇ ਵਾਪਸ ਕੀਤੇ ਜਾਣ। ਪੁਲਿਸ ਨੇ ਵਿਆਹੁਤਾ ਕੁੜੀ ਅਤੇ ਕੁਲਵਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।



error: Content is protected !!